ਹੱਥਣੀ ਤੋਂ ਬਾਅਦ ਕੁੱਤੇ ਨਾਲ ਦਰਿੰਦਗੀ ਦਾ ਵੀਡੀਓ ਵਾਇਰਲ

06/08/2020 12:58:00 AM

ਔਰੰਗਾਬਾਦ (ਏ.ਐੱਨ.ਆਈ.): ਕੇਰਲ ਵਿਚ ਹੱਥਣੀ ਨਾਲ ਹੋਈ ਦਰਿੰਦਗੀ ਨੂੰ ਅਜੇ ਕੁਝ ਹੀ ਦਿਨ ਬੀਤੇ ਹਨ ਕਿ ਹੁਣ ਜਾਨਵਰਾਂ ਦੇ ਨਾਲ ਦਰਿੰਦਗੀ ਦਾ ਨਵਾਂ ਵੀਡੀਓ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲੇ ਤੋਂ ਸਾਹਮਣੇ ਆਇਆ ਹੈ। ਇਸ ਵੀਡੀਓ ਵਿਚ 2 ਵਿਅਕਤੀ ਮੋਟਰਸਾਈਕਲ ਦੇ ਪਿੱਛੇ ਇਕ ਕੁੱਤੇ ਨੂੰ ਬੰਨ੍ਹਕੇ ਰੋਡ 'ਤੇ ਘਸੀਟਦੇ ਹੋਏ ਨਜ਼ਰ ਆ ਰਹੇ ਹਨ। ਕੁੱਤੇ ਦੇ ਨਾਲ ਹੋ ਰਹੀ ਇਸ ਦਰਿੰਦਗੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਕਾਰ ਵਿਚ ਬੈਠ ਇਕ ਵਿਅਕਤੀ ਨੇ ਕੁੱਤੇ ਨਾਲ ਹੋ ਰਹੀ ਇਸ ਦਰਿੰਦਗੀ ਦੀ ਵੀਡੀਓ ਮੋਬਾਇਲ ਵਿਚ ਰਿਕਾਰਡ ਕਰ ਲਈ। ਇਸ ਵਿਵਹਾਰ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਸ ਪ੍ਰਸ਼ਾਸਨ ਹਰਕਤ ਵਿਚ ਆਇਆ ਤੇ ਦੋਵਾਂ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।

ਕੇਰਲ 'ਚ ਹੱਥਣੀ ਦੀ ਮੌਤ ਮਾਮਲੇ 'ਚ ਐੱਨ.ਜੀ.ਟੀ. ਨੇ ਮੰਗੀ ਰਿਪੋਰਟ
ਉਧਰ ਕੇਰਲ ਦੇ ਸਾਈਲੈਂਟ ਵੈਲੀ ਜੰਗਲ ਵਿਚ ਇਕ ਗਰਭਵਤੀ ਹੱਥਣੀ ਦੀ ਮੌਤ ਦੇ ਮਾਮਲੇ 'ਤੇ ਨੋਟਿਸ ਲੈਂਦਿਆਂ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਨੇ ਇਕ ਕਮੇਟੀ ਦਾ ਗਠਨ ਕੀਤਾ ਹੈ ਤੇ ਉਸ ਨੂੰ ਮਾਮਲੇ ਵਿਚ ਕਾਰਵਾਈ ਸਬੰਧੀ ਰਿਪੋਰਟ ਜਮਾ ਕਰਨ ਦਾ ਹੁਕਮ ਦਿੱਤਾ ਹੈ। ਐੱਨ.ਜੀ.ਟੀ. ਨੇ ਕਿਹਾ ਕਿ ਇਸ ਖਬਰ ਨਾਲ ਪੂਰੇ ਰਾਸ਼ਟਰ ਦੇ ਲੋਕ ਗੁੱਸੇ ਵਿਚ ਹਨ ਤੇ ਇਹ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਗਈ ਹੈ।


Baljit Singh

Content Editor

Related News