ਫਿਰ ਵਾਇਰਲ ਹੋਇਆ ਦਿੱਲੀ ਮੈਟਰੋ ਦਾ Video, ਹੱਥ ''ਚ ਮੋਬਾਇਲ ਫੜ ਵਿਅਕਤੀ ਨੇ ਕੀਤੀਆਂ ਅਜੀਬ ਹਰਕਤਾਂ

Monday, Aug 14, 2023 - 04:28 AM (IST)

ਫਿਰ ਵਾਇਰਲ ਹੋਇਆ ਦਿੱਲੀ ਮੈਟਰੋ ਦਾ Video, ਹੱਥ ''ਚ ਮੋਬਾਇਲ ਫੜ ਵਿਅਕਤੀ ਨੇ ਕੀਤੀਆਂ ਅਜੀਬ ਹਰਕਤਾਂ

ਨਵੀਂ ਦਿੱਲੀ : ਦਿੱਲੀ ਮੈਟਰੋ 'ਚ ਹਰ ਰੋਜ਼ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ। ਡੀਐੱਮਆਰਸੀ ਦੀ ਸਖ਼ਤ ਚਿਤਾਵਨੀ ਦੇ ਬਾਵਜੂਦ ਲੋਕ ਨਹੀਂ ਹਟ ਰਹੇ। ਜਦੋਂ ਤੋਂ ਸੋਸ਼ਲ ਮੀਡੀਆ ਆਇਆ ਹੈ, ਅਜਿਹੇ ਲੋਕਾਂ ਦਾ ਪਾਗਲਪਨ ਵਧ ਗਿਆ ਹੈ। ਵਾਇਰਲ ਹੋਣ ਲਈ ਲੋਕ ਆਪਣਾ ਮਜ਼ਾਕ ਬਣਾਉਣ ਲਈ ਤਿਆਰ ਹੋ ਜਾਂਦੇ ਹਨ। ਅਜਿਹੇ ਹੀ ਇਕ ਵਿਅਕਤੀ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਇਨ੍ਹੀਂ ਦਿਨੀਂ ਵਾਇਰਲ ਹੋ ਰਹੀ ਵੀਡੀਓ 'ਚ ਇਕ ਵਿਅਕਤੀ ਨੂੰ ਸਨਗਲਾਸ ਪਹਿਨੇ ਦੇਖਿਆ ਜਾ ਸਕਦਾ ਹੈ ਤੇ ਉਹ ਹੱਥ ਵਿੱਚ ਫੋਨ ਲੈ ਕੇ ਅਜੀਬ ਤਰੀਕੇ ਨਾਲ ਸੈਲਫੀ ਲੈ ਰਿਹਾ ਹੈ। ਵੀਡੀਓ ਦੇਖ ਕੇ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਡਾਂਸ ਕਰ ਰਿਹਾ ਹੈ ਜਾਂ ਐਕਸ਼ਨ।

ਇਹ ਵੀ ਪੜ੍ਹੋ : ਅਮਰੀਕਾ: ਪੱਛਮੀ ਪੈਨਸਿਲਵੇਨੀਆ 'ਚ ਜ਼ਬਰਦਸਤ ਧਮਾਕਾ, ਇਕ ਬੱਚੇ ਸਮੇਤ 5 ਲੋਕਾਂ ਦੀ ਮੌਤ

ਵੀਡੀਓ 'ਚ ਇਹ ਵਿਅਕਤੀ ਫ਼ਿਲਮੀ ਅੰਦਾਜ਼ 'ਚ ਦਿੱਲੀ ਮੈਟਰੋ ਦੇ ਅੰਦਰ ਕੁਝ ਅਜੀਬੋ-ਗਰੀਬ ਸਟੰਟ ਕਰਦਾ ਨਜ਼ਰ ਆ ਰਿਹਾ ਹੈ, ਜਿਸ ਨੂੰ ਉੱਥੇ ਮੌਜੂਦ ਹਰ ਕੋਈ ਇਕ ਟਕ ਦੇਖਦਾ ਹੀ ਰਹਿ ਗਿਆ। ਐਨਕਾਂ ਅਤੇ ਸਕਿਨ ਟਾਈਟ ਜੀਨਸ ਪਹਿਨੇ ਇਹ ਸ਼ਖਸ ਚਮਕਦੀ ਜੁੱਤੀ 'ਚ ਖੁਦ ਨੂੰ ਕਿਸੇ ਫੇਮਸ ਐਕਟਰ ਘੱਟ ਨਹੀਂ ਸਮਝ ਰਿਹਾ। ਕਦੇ ਉਹ ਮੈਟਰੋ ਦੇ ਬੰਦ ਦਰਵਾਜ਼ਿਆਂ ਵਿਚਕਾਰ ਸਿਰ ਝੁਕਾ ਕੇ ਉਲਟਾ ਖੜ੍ਹਾ ਨਜ਼ਰ ਆਉਂਦਾ ਹੈ ਤੇ ਕਦੇ ਅਜੀਬੋ-ਗਰੀਬ ਸਟੰਟ ਕਰਦਾ ਨਜ਼ਰ ਆਉਂਦਾ ਹੈ ਅਤੇ ਕਦੇ ਉਹ ਹੀਰੋਗਿਰੀ ਦਿਖਾਉਂਦੇ ਹੋਏ ਮੈਟਰੋ ਦੇ ਅੰਦਰ ਖੰਭੇ ਦੇ ਦੁਆਲੇ ਚੱਕਰ ਲਗਾ ਰਿਹਾ ਹੈ। ਇਸ ਦੌਰਾਨ ਉੱਥੇ ਮੌਜੂਦ ਲੋਕ ਉਸ ਦੀ ਵੀਡੀਓ ਬਣਾ ਰਹੇ ਹਨ।

ਇਹ ਵੀ ਪੜ੍ਹੋ : ਚੋਰਾਂ ਨੇ ਇਕੋ ਰਾਤ 3 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਹਜ਼ਾਰਾਂ ਦੀ ਨਕਦੀ 'ਤੇ ਕੀਤਾ ਹੱਥ ਸਾਫ਼

ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਕੁਝ ਦਿਨ ਪਹਿਲਾਂ ਸ਼ਿਵਮ ਸ਼ਰਮਾ ਨਾਂ ਦਾ ਵਿਅਕਤੀ ਮੰਡੀ ਹਾਊਸ ਮੈਟਰੋ ਸਟੇਸ਼ਨ 'ਤੇ ਇਕ ਲੜਕੀ ਨੂੰ ਦੇਖ ਕੇ ਗੰਦੇ ਇਸ਼ਾਰੇ ਕਰਦਾ ਰਿਹਾ। ਲੜਕੀ ਤੁਗਲਾਬਾਦ ਮੈਟਰੋ ਸਟੇਸ਼ਨ ਤੋਂ ਮੰਡੀ ਹਾਊਸ ਆਈ ਸੀ। ਉਹ ਮੰਡੀ ਹਾਊਸ ਸਟੇਸ਼ਨ 'ਤੇ ਆਪਣੇ ਦੋਸਤ ਦੀ ਉਡੀਕ ਕਰ ਰਹੀ ਸੀ। ਸਟੇਸ਼ਨ 'ਤੇ ਹੀ ਉਹ ਲਗਾਤਾਰ ਲੜਕੀ ਨੂੰ ਦੇਖਦਾ ਰਿਹਾ ਅਤੇ ਫਿਰ ਗੰਦੇ ਇਸ਼ਾਰੇ ਕਰਨ ਲੱਗਾ। ਭੀੜ-ਭੜੱਕੇ ਵਾਲੇ ਸਟੇਸ਼ਨ 'ਤੇ ਇਸ ਮੁੰਡੇ ਦੀ ਹਿੰਮਤ ਦੇਖੋ। ਲੜਕੀ ਨੇ ਸੀਆਈਐੱਸਐੱਫ ਸਟਾਫ ਨੂੰ ਜਾ ਕੇ ਇਸ ਘਿਨੌਣੀ ਹਰਕਤ ਬਾਰੇ ਦੱਸਿਆ। ਜਦੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਲੜਕੇ ਦੀ ਅਸਲੀਅਤ ਸਾਹਮਣੇ ਆ ਗਈ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Delhi metro k nazare
by u/VMod_Alpha in delhi

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News