ਉਪ-ਰਾਸ਼ਟਰਪਤੀ ਨੇ ''ਕ੍ਰਿਸਮਸ ਈਵ'' ''ਤੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
Sunday, Dec 24, 2023 - 07:32 PM (IST)

ਜੈਤੋ, (ਪਰਾਸ਼ਰ)- ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਐਤਵਾਨ ਨੂੰ 'ਕ੍ਰਿਸਮਸ ਈਵ' 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਪ੍ਰਭੂ ਯਿਸੂ ਮਸੀਹ ਦੇ ਜਨਮ ਦੇ ਪ੍ਰਤੀਕ ਕ੍ਰਿਸਮਸ ਦੇ ਸ਼ੁੱਭ ਮੌਕੇ 'ਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੰਦਾ ਹਾਂ। ਯਿਸੂ ਮਸੀਹ ਦਾ ਜੀਵਨ ਦਇਆ, ਮਾਫੀ, ਪਿਆਰ ਅਤੇ ਹਮਦਰਦੀ ਦੇ ਸਦੀਵੀ ਮੁੱਲਾਂ ਨੂੰ ਦਰਸਾਉਂਦਾ ਹੈ। ਅਸੀਂ ਇਨ੍ਹਾਂ ਸਦੀਵੀ ਗੁਣਾਂ ਨੂੰ ਹਮੇਸ਼ਾ ਯਾਦ ਰੱਖੀਏ ਜੋ ਸਾਡੇ ਜੀਵਨ ਨੂੰ ਖੁਸ਼ਹਾਲ ਬਣਾਉਂਦੇ ਹਨ ਅਤੇ ਸਾਡੇ ਰਿਸ਼ਤਿਆਂ ਨੂੰ ਮਜ਼ਬੂਤ ਕਰਦੇ ਹਨ। ਇਸ ਦਿਨ ਦੀ ਖੁਸ਼ੀ ਸਾਡੇ ਅੰਦਰ ਗੂੰਜਦੀ ਰਹੇ, ਸ਼ਾਂਤੀ, ਸਦਭਾਵਨਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰੇ। ਸਾਰਿਆਂ ਨੂੰ ਖੁਸ਼ੀ ਅਤੇ ਸਦਭਾਵਨਾ ਨਾਲ ਭਰੇ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ।