ਦੇਸੀ ਖਾਣਾ ਅਤੇ ਸਰੀਰਕ ਫਿਟਨੈਸ ਨਾਲ ਉਪ ਰਾਸ਼ਟਰਪਤੀ ਨੇ ਕੋਰੋਨਾ ਨੂੰ ਹਰਾਇਆ

Wednesday, Oct 14, 2020 - 11:57 PM (IST)

ਦੇਸੀ ਖਾਣਾ ਅਤੇ ਸਰੀਰਕ ਫਿਟਨੈਸ ਨਾਲ ਉਪ ਰਾਸ਼ਟਰਪਤੀ ਨੇ ਕੋਰੋਨਾ ਨੂੰ ਹਰਾਇਆ

ਨਵੀਂ ਦਿੱਲੀ - ਕੋਰੋਨਾ ਵਾਇਰਸ ਮਹਾਮਾਰੀ ਦੀ ਚਪੇਟ 'ਚ ਆਏ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਜਾਨਲੇਵਾ ਵਾਇਰਸ ਨੂੰ ਹਰਾ ਦਿੱਤਾ ਹੈ। ਪਤਨੀ ਨਾਲ ਕੋਰੋਨਾ ਵਾਇਰਸ 'ਤੇ ਕਾਬੂ ਪਾਉਣ 'ਚ ਸਫਲ ਰਹੇ ਉਪ ਰਾਸ਼ਟਰਪਤੀ ਨੇ ਮੰਗਲਵਾਰ ਨੂੰ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਵਧੀ ਉਮਰ ਅਤੇ ਕੁੱਝ ਮੈਡੀਕਲ ਸਮੱਸਿਆਵਾਂ ਦੇ ਬਾਵਜੂਦ ਦੇਸੀ ਖਾਣਾ, ਸਰੀਰਕ ਤੰਦਰੂਸਤੀ ਅਤੇ ਮਾਨਸਿਕ ਮਜ਼ਬੂਤੀ 'ਤੇ ਧਿਆਨ ਦਿੱਤਾ, ਜਿਸ ਨਾਲ ਕੋਰੋਨਾ ਪੀੜਤ ਪਤਨੀ ਉਸ਼ਾ ਨਾਲ ਉਹ ਕੋਰੋਨਾ ਨੂੰ ਹਰਾਉਣ 'ਚ ਸਫਲ ਹੋਏ।

ਜ਼ਿਕਰਯੋਗ ਹੈ ਕਿ ਪਿਛਲੇ 29 ਸਤੰਬਰ ਨੂੰ ਉਪ ਰਾਸ਼ਟਰਪਤੀ ਨਾਇਡੂ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ ਅਤੇ ਪਿਛਲੇ ਸੋਮਵਾਰ ਨੂੰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਹਾਲਾਂਕਿ ਕੋਰੋਨਾ ਪੀੜਤ ਐਲਾਨ ਕੀਤੇ ਗਏ 71 ਸਾਲ ਦਾ ਉਪ ਰਾਸ਼ਟਰਪਤੀ ਨੂੰ ਇਨਫੈਕਟਿਡ ਦਾ ਕੋਈ ਲੱਛਣ ਨਹੀਂ ਸੀ ਅਤੇ ਉਹ ਹੋਮ ਕੁਆਰੰਟੀਨ ਸਨ। ਇੱਕ ਫੈਸਬੁੱਕ ਪੋਸਟ 'ਚ ਖੁਦ ਦੇ ਕੋਰੋਨਾ ਨੈਗੇਟਿਵ ਆਉਣ ਦੀ ਸੂਚਨਾ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਇਹ ਵੀ ਦੱਸਿਆ ਕਿ ਉਪ ਰਾਸ਼ਟਰਪਤੀ ਸਕੱਤਰੇਤ ਦੇ 13 ਕਰਮਚਾਰੀ ਵੀ ਪੀੜਤ ਪਾਏ ਗਏ ਸਨ, ਹੁਣ ਉਹ ਸਾਰੇ ਠੀਕ ਹੋ ਚੁੱਕੇ ਹਨ।


author

Inder Prajapati

Content Editor

Related News