ਮੰਦਰ ਦੇ ਪ੍ਰਸਤਾਵਿਤ ਟਰੱਸਟ ’ਚ ਸ਼ਾਹ ਤੇ ਯੋਗੀ ਨੂੰ ਵੀ ਸ਼ਾਮਲ ਕੀਤਾ ਜਾਏ : ਵਿਹਿਪ
Wednesday, Nov 13, 2019 - 06:35 PM (IST)

ਅਯੁੱਧਿਆ-ਅਯੁੱਧਿਆ ’ਚ ਰਾਮ ਜਨਮ ਭੂਮੀ ਵਾਲੀ ਥਾਂ ’ਤੇ ਮੰਦਰ ਦੀ ਉਸਾਰੀ ਲਈ ਇਕ ਟਰੱਸਟ ਬਣਾਉਣ ਦੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਕੇਂਦਰ ਸਰਕਾਰ ਨੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਇਸ ਸਬੰਧੀ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਨੇ ਕਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਨੂੰ ਵੀ ਟਰੱਸਟ ’ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਵਿਹਿਪ ਦੇ ਬੁਲਾਰੇ ਸ਼ਰਦ ਸ਼ਰਮਾ ਨੇ ਅੱਜ ਭਾਵ ਬੁੱਧਵਾਰ ਉਮੀਦ ਪ੍ਰਗਟਾਈ ਕਿ ਪ੍ਰਸਤਾਵਿਤ ਟਰੱਸਟ ਰਾਮ ਮੰਦਰ ਦੀ ਉਸਾਰੀ ਰਾਮ ਜਨਮ ਭੂਮੀ ਟਰੱਸਟ ਵਲੋਂ ਤਿਆਰ ਡਿਜ਼ਾਈਨ ਮੁਤਾਬਕ ਹੀ ਕਰੇਗਾ। ਉਕਤ ਟਰੱਸਟ ਪਿਛਲੇ 29 ਸਾਲ ਤੋਂ ਇਕ ਵਰਕਸ਼ਾਪ ਚਲਾਉਂਦਾ ਆ ਰਿਹਾ ਹੈ।