ਮੇਰੇ ਲਈ ਪਹਿਲਾਂ ਦੇਸ਼,ਫਿਰ ਪਾਰਟੀ, ਅਖੀਰ 'ਚ ਮੈਂ : ਅਡਵਾਨੀ
Thursday, Apr 04, 2019 - 07:43 PM (IST)
ਨਵੀਂ ਦਿੱਲੀ— ਸੀਨੀਅਰ ਭਾਜਪਾ ਨੇਤਾ ਤੇ ਮਾਰਗਦਰਸ਼ਕ ਮੰਡਲ ਦੇ ਮੈਂਬਰ ਲਾਲਕ੍ਰਿਸ਼ਣ ਅਡਵਾਨੀ ਨੇ 6 ਅਪ੍ਰੈਲ ਨੂੰ ਭਾਜਪਾ ਦੇ ਸਥਾਪਨਾ ਦਿਵਸ ਤੋਂ ਪਹਿਲਾਂ ਇਕ ਬਲਾਕ ਲਿਖਿਆ ਹੈ। ਉਨ੍ਹਾਂ ਨੇ ਆਪਣੇ ਬਲਾਗ 'ਚ ਲਿਖਿਆ, ''6 ਅਪ੍ਰੈਲ ਨੂੰ ਭਾਜਪਾ ਆਪਣਾ ਸਥਾਪਨਾ ਦਿਵਸ ਮਨਾਏਗੀ। ਬੀਜੇਪੀ 'ਚ ਸਾਡੇ ਸਾਰਿਆਂ ਲਈ ਇਹ ਮਹੱਤਵਪੂਰਣ ਹੈ ਕਿ ਅਸੀਂ ਪਿੱਛੇ ਦੇਖੀਏ, ਅੱਗੇ ਦੇਖੀਏ ਤੇ ਅੰਦਰ ਦੇਖੀਏ। ਬੀਜੇਪੀ ਦੇ ਸੰਸਥਾਪਕਾਂ 'ਚੋਂ ਇਕ ਦੇ ਰੂਪ 'ਚ ਮੈਂ ਭਾਰਤ ਦੇ ਲੋਕਾਂ ਨਾਲ ਆਪਣੇ ਅਨੁਭਵਾਂ ਨੂੰ ਸਾਂਝਾ ਕਰਨਾ ਆਪਣਾ ਕਰਤੱਵ ਸਮਝਦਾ ਹਾਂ। ਖਾਸ ਤੌਰ 'ਤੇ ਮੇਰੀ ਪਾਰਟੀ ਦੇ ਲੱਖਾਂ ਵਰਕਰਾਂ ਨਾਲ। ਦੋਵਾਂ ਨੇ ਮੈਨੂੰ ਕਾਫੀ ਪਿਆਰ ਤੇ ਸਨਮਾਨ ਦਿੱਤਾ ਹੈ।
ਗਾਂਧੀਨਗਰ ਸੀਟ ਤੋਂ ਟਿਕਟ ਨਾ ਮਿਲਣ ਤੋਂ ਬਾਅਦ ਆਪਣੇ ਬਲਾਗ 'ਚ ਲਾਲ ਕ੍ਰਿਸ਼ਣ ਅਡਵਾਨੀ ਨੇ ਲਿਖਿਆ ਹੈ ਕਿ ਮੈਂ ਗਾਂਧੀਨਗਰ ਦੇ ਲੋਕਾਂ ਲਈ ਆਪਣੀ ਸ਼ੁਕਰਗੁਜਾਰੀ ਜ਼ਾਹਿਰ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ 1991 ਤੋਂ ਬਾਅਦ 6 ਵਾਰ ਲੋਕ ਸਭਾ ਲਈ ਚੁਣਿਆ ਹੈ। ਉਨ੍ਹਾਂ ਦੇ ਪਿਆਰ ਤੇ ਸਮਰਥਨ ਨੇ ਮੈਨੂੰ ਹਮੇਸ਼ਾ ਮੈਨੂੰ ਪ੍ਰਭਾਵਿਤ ਕੀਤਾ ਹੈ। ਦੇਸ਼ ਦੀ ਸੇਵਾ ਕਰਨਾ ਮੇਰਾ ਜੂਨੂਨ ਤੇ ਮੇਰਾ ਮਿਸ਼ਨ ਹੈ, ਜਦੋਂ ਤੋਂ ਮੈਂ 14 ਸਾਲ ਦੀ ਉਮਰ 'ਚ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐੱਸ.ਐੱਸ.) ਜੁਆਇਨ ਕੀਤਾ ਹੈ। ਮੇਰਾ ਸਿਆਸੀ ਜੀਵਨ ਕਰੀਬ 7 ਦਹਾਕਿਆਂ ਤੋਂ ਮੇਰੀ ਪਾਰਟੀ ਸੱਤ ਅਟੁੱਟ ਰੂਪ ਨਾਲ ਜੁੜਿਆ ਹੈ। ਪਹਿਲਾਂ ਭਾਰਤੀ ਜਨ ਸੰਘ ਨਾਲ ਤੇ ਬਾਅਦ 'ਚ ਭਾਰਤੀ ਜਨਤਾ ਪਾਰਟੀ। ਮੈਂ ਦੋਵਾਂ ਦਾ ਸੰਸਥਾਪਕ ਮੈਂਬਰ ਰਿਹਾ ਹਾਂ। ਪੰਡਿਤ ਦੀਨ ਦਿਆਲ ਉਪਾਧਿਆਏ, ਅਟਲ ਬਿਹਾਰੀ ਬਾਜਪੇਈ ਤੇ ਕਈ ਹੋਰ ਮਹਾਨ ਦਿੱਗਜਾਂ ਨਾਲ ਮਿਲ ਕੇ ਕੰਮ ਕਰਨ ਦਾ ਮੇਰਾ ਖੁਸ਼ਕਿਸਮਤੀ ਰਹੀ ਹੈ।