ਸਪਾ ਪ੍ਰਧਾਨ ਅਖਿਲੇਸ਼ ਅਤੇ ਡਿਪਟੀ CM ਮੌਰਿਆ ਵਿਚਾਲੇ ਛਿੜੀ ਜ਼ੁਬਾਨੀ ਜੰਗ

06/22/2024 10:41:13 AM

ਨੈਸ਼ਨਲ ਡੈਸਕ : ਸਮਾਜਵਾਦੀ ਪਾਰਟੀ (ਸਪਾ) ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਪੇਪਰ ਲੀਕ ਮਾਮਲੇ ’ਚ ਸੋਸ਼ਲ ਮੀਡੀਆ ਐਕਸ ’ਤੇ ਲਿਖਿਆ, ‘ਭਾਜਪਾਈਓਂ ਕੀ ਹੈ ਯਹੀ ਪਹਿਚਾਨ, ਝੂਠੋਂ ਕੋ ਕਾਮ, ਝੂਠੋਂ ਕੋ ਸਲਾਮ।’ ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਪੁਲਸ ਭਰਤੀ ਪ੍ਰੀਖਿਆ ਆਯੋਜਿਤ ਕਰਾਉਣ ਵਾਲੀ ਗੁਜਰਾਤ ਦੀ ਕੰਪਨੀ ਦਾ ਹੀ ਪੇਪਰ ਲੀਕ ਕਰਵਾਉਣ ’ਚ ਹੱਥ ਹੈ ਅਤੇ ਉਸ ਦਾ ਮਾਲਕ ਜਦ ਸਫਲਤਾ ਨਾਲ ਵਿਦੇਸ਼ ਭੱਜ ਗਿਆ ਤਾਂ ਉਸ ਤੋਂ ਬਾਅਦ ਹੀ ਉੱਤਰ ਪ੍ਰਦੇਸ਼ ਸਰਕਾਰ ਨੇ ਉਸ ਬਾਰੇ ਜਨਤਾ ਨੂੰ ਦੱਸਿਆ ਅਤੇ ਜਨਤਾ ਦੇ ਗੁੱਸੇ ਤੋਂ ਬਚਣ ਲਈ ਸਿਰਫ਼ ਦਿਖਾਵੇ ਲਈ ਉਸ ਕੰਪਨੀ ਨੂੰ ਬਲੈਕਲਿਸਟ ਕਰ ਦਿੱਤਾ।

ਇਹ ਵੀ ਪੜ੍ਹੋ - ਇੰਦੌਰ ਏਅਰਪੋਰਟ ਨੂੰ ਇਕ ਹਫ਼ਤੇ 'ਚ ਦੂਜੀ ਵਾਰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪਈਆਂ ਭਾਜੜਾਂ

ਇਸ ਤੋਂ ਬਾਅਦ ਸਪਾ ਪ੍ਰਧਾਨ ਅਖਿਲੇਸ਼ ਅਤੇ ਡਿਪਟੀ ਸੀ. ਐੱਮ. ਕੇਸ਼ਵ ਪ੍ਰਸਾਦ ਮੌਰਿਆ ਵਿਚਾਲੇ ਸੋਸ਼ਲ ਮੀਡੀਆ ’ਤੇ ਜ਼ੁਬਾਨੀ ਜੰਗ ਛਿੜ ਗਈ ਹੈ। ਇਸ ’ਤੇ ਤੰਜ਼ ਕਰਦੇ ਹੋਏ ਡਿਪਟੀ ਸੀ. ਐੱਮ. ਮੌਰਿਆ ਨੇ ਕਿਹਾ ਕਿ ਅਖਿਲੇਸ਼ ਯਾਦਵ ਸ਼ੀਸ਼ੇ ਦੇ ਘਰ ’ਚ ਰਹਿੰਦੇ ਹਨ, ਬਹੁਤ ਜ਼ਿਆਦਾ ਨਾ ਬੋਲਣ। ਕੇਸ਼ਵ ਪ੍ਰਸਾਦ ਮੌਰਿਆ ਨੇ ਯੂ. ਪੀ. ’ਚ ਛੇਤੀ ਹੀ 10 ਸੀਟਾਂ ’ਤੇ ਹੋਣ ਜਾ ਰਹੀਆਂ ਵਿਧਾਨ ਸਭਾ ਉਪ ਚੋਣਾਂ ਨੂੰ ਲੈ ਕੇ ਕਿਹਾ ਹੈ ਕਿ ਭਾਜਪਾ ਨੇ ਆਪਣੀ ਰਣਨੀਤੀ ਤੈਅ ਕਰ ਲਈ ਹੈ। ਰਣਨੀਤੀ ਇਹ ਬਣਾਈ ਗਈ ਹੈ ਕਿ ਜਿਨ੍ਹਾਂ ਸੀਟਾਂ ’ਤੇ ਉਪ ਚੋਣ ਹੋਣੀ ਹੈ, ਉਥੇ ਇਸ ਵਾਰ ਕਮਲ ਖਿੜਾਉਣਾ ਹੈ। ਨੀਟ ’ਚ ਪੇਪਰ ਲੀਕ ਦੇ ਮਾਮਲੇ ’ਤੇ ਉਨ੍ਹਾਂ ਨੇ ਕਿਹਾ ਕਿ ਇਸ ਦੀ ਜਾਂਚ ਚੱਲ ਰਹੀ ਹੈ, ਇਸ ਲਈ ਬੋਲਣਾ ਸਹੀ ਨਹੀਂ ਹੈ ਪਰ ਗੜਬੜੀ ਕਰਨ ਵਾਲੇ ਕਿਸੇ ਵੀ ਹਾਲਤ ’ਚ ਬਖਸ਼ੇ ਨਹੀਂ ਜਾਣਗੇ।

ਇਹ ਵੀ ਪੜ੍ਹੋ - ਫਿਲਹਾਲ ਜੇਲ੍ਹ 'ਚ ਰਹਿਣਗੇ ਕੇਜਰੀਵਾਲ, ਦਿੱਲੀ ਹਾਈਕੋਰਟ ਨੇ ED ਦੀ ਅਰਜ਼ੀ 'ਤੇ ਸੁਰੱਖਿਅਤ ਰੱਖਿਆ ਫ਼ੈਸਲਾ

ਲੀਕ ਮਾਮਲੇ ’ਚ ਸਾਬਕਾ ਸੀ. ਐੱਮ. ਅਖਿਲੇਸ਼ ਯਾਦਵ ਦੇ ਟਵੀਟ ’ਤੇ ਡਿਪਟੀ ਸੀ. ਐੱਮ. ਕੇਸ਼ਵ ਮੌਰਿਆ ਨੇ ਤੰਜ਼ ਕਰਦੇ ਹੋਏ ਕਿਹਾ ਕਿ ਅਖਿਲੇਸ਼ ਸ਼ੀਸ਼ੇ ਦੇ ਘਰ ’ਚ ਰਹਿੰਦੇ ਹੋ, ਬਹੁਤ ਜ਼ਿਆਦਾ ਬੜਬੋਲੇ ਨਾ ਬਣੋ। ਕੌਸ਼ਾਂਬੀ ਦੇ ਸਰਕਟ ਹਾਊਸ ਪਹੁੰਚੇ ਡਿਪਟੀ ਸੀ. ਐੱਮ. ਦਾ ਕਾਰਕੁੰਨਾਂ ਨੇ ਜ਼ੋਰਦਾਰ ਸਵਾਗਤ ਕੀਤਾ। ਉਨ੍ਹਾਂ ਨੇ 2027 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੇ ਅਹੁਦੇਦਾਰਾਂ ਤੇ ਕਾਰਕੁੰਨਾਂ ਨਾਲ ਬੈਠਕ ਕਰ ਕੇ ਚਰਚਾ ਕੀਤੀ।

ਇਹ ਵੀ ਪੜ੍ਹੋ - ਰਾਤ ਨੂੰ ਮਿਲ ਗਿਆ ਸੀ ਪੇਪਰ, ਫੁੱਫੜ ਨੇ ਕਰਵਾਈ ਸੈਟਿੰਗ, NEET ਪੇਪਰ ਲੀਕ ਮਾਮਲੇ 'ਚ ਵਿਦਿਆਰਥੀ ਦਾ ਵੱਡਾ ਖੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News