ਇਸ ਬੱਚੇ ਨੇ ਹੜ੍ਹ ''ਚ ਐਂਬੂਲੈਂਸ ਨੂੰ ਦਿਖਾਇਆ ਸੀ ਰਸਤਾ, ਮਿਲਿਆ ਬਹਾਦਰੀ ਪੁਰਸਕਾਰ

Saturday, Aug 17, 2019 - 01:53 PM (IST)

ਇਸ ਬੱਚੇ ਨੇ ਹੜ੍ਹ ''ਚ ਐਂਬੂਲੈਂਸ ਨੂੰ ਦਿਖਾਇਆ ਸੀ ਰਸਤਾ, ਮਿਲਿਆ ਬਹਾਦਰੀ ਪੁਰਸਕਾਰ

ਰਾਏਚੂਰ— ਭਾਰੀ ਬਾਰਿਸ਼ ਕਾਰਨ ਕਰਨਾਟਕ ਦਾ ਜ਼ਿਆਦਾਤਰ ਹਿੱਸਾ ਹੜ੍ਹ ਦੀ ਲਪੇਟ 'ਚ ਹੈ। ਹੜ੍ਹ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਕਈ ਜ਼ਿਲਿਆਂ ਵਿਚੋਂ ਪਰਿਵਾਰ ਘਰ-ਬਾਰ ਛੱਡ ਕੇ ਸੁਰੱਖਿਅਤ ਥਾਂਵਾਂ 'ਤੇ ਜਾ ਚੁੱਕੇ ਹਨ। ਹੜ੍ਹ ਕਾਰਨ ਖਰਾਬ ਹਾਲਾਤ ਨੇ ਨਾ ਸਿਰਫ ਆਮ ਜ਼ਿੰਦਗੀ ਨੂੰ ਸਗੋਂ ਕਿ ਐਮਰਜੈਂਸੀ ਸੇਵਾਵਾਂ ਨੂੰ ਵੀ ਪ੍ਰਭਾਵਿਤ ਹੋਈਆਂ ਹਨ। ਜ਼ਿਆਦਾਤਰ ਸੜਕਾਂ ਬੰਦ ਹਨ। ਅਜਿਹੇ ਵਿਚ ਕਰਨਾਟਕ ਦੇ ਰਾਏਚੂਰ ਜ਼ਿਲੇ 'ਚ ਇਕ 12 ਸਾਲਾ ਲੜਕਾ ਐਂਬੂਲੈਂਸ ਨੂੰ ਰਸਤਾ ਦਿਖਾਉਂਦਾ ਰਿਹਾ, ਤਾਂ ਕਿ ਉਹ ਸਹੀ ਸਲਾਮਤ ਮੁੱਖ ਮਾਰਗ ਤਕ ਪਹੁੰਚ ਜਾਵੇ। ਇਸ ਲੜਕੇ ਦਾ ਨਾਂ ਵੇਂਕਟੇਸ਼ ਹੈ ਅਤੇ ਉਹ ਹੀਰੇਰਾਯਨਕੁੰਪੀ ਪਿੰਡ ਦਾ ਰਹਿਣ ਵਾਲਾ ਹੈ। ਉਹ ਪ੍ਰਾਇਮਰੀ ਸਕੂਲ 'ਚ 7 ਜਮਾਤ 'ਚ ਪੜ੍ਹਦਾ ਹੈ। ਵੇਂਕਟੇਸ਼ ਦੇ ਇਸ ਕੰਮ ਕਾਰਨ ਉਸ ਨੂੰ ਸਥਾਨਕ ਪ੍ਰਸ਼ਾਸਨ ਨੇ ਬਹਾਦਰੀ ਦੇ ਪੁਰਸਕਾਰ ਨਾਲ ਸਨਮਾਨਤ ਕੀਤਾ। 

Image result for 12-year-old Venkatesh
ਵੇਂਕਟੇਸ਼ ਨੇ ਐਂਬੂਲੈਂਸ ਨੂੰ ਉਸ ਸਮੇਂ ਰਸਤਾ ਦਿਖਾਇਆ, ਜਦੋਂ ਉਸ ਨੇ ਇਕ ਪੁਲ ਤੋਂ ਲੰਘਣਾ ਸੀ। ਹੜ੍ਹ ਕਾਰਨ ਕਾਰਨ ਡਰਾਈਵਰ ਲਈ ਪੁਲ ਦੀ ਸਥਿਤੀ ਅਤੇ ਪਾਣੀ ਦੀ ਡੂੰਘਾਈ ਬਾਰੇ ਪਤਾ ਲਾਉਣਾ ਮੁਸ਼ਕਲ ਸੀ। ਉਸ ਦੌਰਾਨ ਵੇਂਕਟੇਸ਼ ਆਪਣੇ ਦੋਸਤਾਂ ਨਾਲ ਖੇਡ ਰਿਹਾ ਸੀ, ਤਾਂ ਉਸ ਨੇ ਐਂਬੂਲੈਂਸ ਨੂੰ ਦੇਖਿਆ ਅਤੇ ਮਦਦ ਕਰਨ ਦੀ ਕੋਸ਼ਿਸ਼ ਕੀਤੀ।

PunjabKesari

ਉਹ ਐਂਬੂਲੈਂਸ ਦੇ ਅੱਗੇ-ਅੱਗੇ ਦੌੜਦਾ ਰਿਹਾ, ਜਿਸ ਕਾਰਨ ਐਂਬੂਲੈਂਸ ਹੜ੍ਹ ਦੇ ਪਾਣੀ 'ਚੋਂ ਸੁਰੱਖਿਅਤ ਬਾਹਰ ਆ ਗਈ। ਮੀਡੀਆ ਰਿਪੋਰਟਾਂ ਮੁਤਾਬਕ ਉਸ ਸਮੇਂ ਐਂਬੂਲੈਂਸ ਵਿਚ 6 ਬੱਚਿਆਂ ਸਮੇਤ ਇਕ ਮ੍ਰਿਤਕ ਮਹਿਲਾ ਸੀ। ਸੋਸ਼ਲ ਮੀਡੀਆ 'ਤੇ ਵੇਂਕਟੇਸ਼ ਦੀ ਇਸ ਬਹਾਦਰੀ ਭਰੇ ਕੰਮ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਐਂਬੂਲੈਂਸ ਨੂੰ ਰਸਤਾ ਦਿਖਾਉਂਦਾ ਨਜ਼ਰ ਆ ਰਿਹਾ ਹੈ।


author

Tanu

Content Editor

Related News