ਵੈਂਕਈਆ ਨਾਇਡੂ ਬੋਲੇ- ਮੈਂ ਖੁਦ ਮਾਸਾਹਾਰੀ ਹਾਂ, ਕੋਈ ਕਿਸੇ ''ਤੇ ਆਪਣੀ ਮਰਜ਼ੀ ਨਹੀਂ ਥੋਪ ਸਕਦਾ

06/07/2017 11:00:38 AM

ਨਵੀਂ ਦਿੱਲੀ— ਪਸ਼ੂ ਬਾਜ਼ਾਰ 'ਚ ਮਵੇਸ਼ੀਆਂ ਦੀ ਵਿਕਰੀ ਅਤੇ ਬੀਫ ਬੈਨ ਨੂੰ ਲੈ ਕੇ ਵਿਰੋਧੀ ਲਗਾਤਾਰ ਕੇਂਦਰ ਸਰਕਾਰ 'ਤੇ ਹਮਲਾਵਰ ਹੋ ਰਹੀ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਲੋਕਾਂ ਤੋਂ ਉਨ੍ਹਾਂ ਦੇ ਖਾਣ-ਪੀਣ ਦਾ ਅਧਿਕਾਰ ਖੋਹ ਰਹੀ ਹੈ। ਇਨ੍ਹਾਂ ਦੋਸ਼ਾਂ ਦਰਮਿਆਨ ਕੇਂਦਰੀ ਮੰਤਰੀ ਵੈਂਕਈਆ ਨਾਇਡੂ ਨੇ ਬਿਆਨ ਦਿੱਤਾ ਹੈ ਕਿ ਉਹ ਖੁਦ ਮਾਸਾਹਾਰੀ ਹਨ ਅਤੇ ਖਾਣਾ ਲੋਕਾਂ ਦੀ ਪਸੰਦ ਦਾ ਮਸਲਾ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਲਗਾਤਾਰ ਇਹ ਕਹਿ ਰਹੇ ਹਨ ਕਿ ਭਾਜਪਾ ਸਾਰਿਆਂ ਨੂੰ ਸ਼ਾਕਾਹਾਰੀ ਬਣਾਉਣਾ ਚਾਹੁੰਦੀ ਹੈ ਪਰ ਇਹ ਤਾਂ ਲੋਕਾਂ ਦੇ ਉੱਪਰ ਨਿਰਭਰ ਹੈ ਕਿ ਉਨ੍ਹਾਂ ਨੂੰ ਕੀ ਖਾਣਾ ਪਸੰਦ ਹੈ ਅਤੇ ਕੀ ਨਹੀਂ। ਕਿਸੇ 'ਤੇ ਕੋਈ ਵੀ ਆਪਣੀ ਮਰਜ਼ੀ ਦਾ ਖਾਣਾ ਨਹੀਂ ਥੋਪ ਸਕਦਾ। 
ਕੇਂਦਰੀ ਮੰਤਰੀ ਨੇ ਕਿਹਾ ਕਿ ਕੁਝ ਲੋਕ ਹਰ ਮੁੱਦੇ ਨੂੰ ਸਿਰਫ ਸਿਆਸੀ ਰੰਗ ਦੇਣ ਲਈ ਕੁਝ ਵੀ ਕਹਿੰਦੇ ਹਨ। ਨਾਇਡੂ ਨੇ ਕਾਹ ਕਿ ਉਹ ਵੀ ਮਾਸ ਖਾਂਦੇ ਹਨ ਅਤੇ ਕੋਈ ਵੀ ਉਨ੍ਹਾਂ ਦੇ ਜਾਂ ਕਿਸੇ ਦੇ ਖਾਣੇ 'ਤੇ ਪਾਬੰਦੀ ਨਹੀਂ ਲਾ ਸਕਦਾ। ਜ਼ਿਕਰਯੋਗ ਹੈ ਕਿ ਪਸ਼ੂਆਂ ਨਾਲ ਬੇਰਹਿਮੀ ਤੋਂ ਬਾਅਦ ਕੇਂਦਰ ਨੇ ਮਵੇਸ਼ੀ ਬਾਜ਼ਾਰਾਂ 'ਚ ਕਤਲ ਲਈ ਮਵੇਸ਼ੀਆਂ ਦੀ ਵਿਕਰੀ 'ਤੇ ਪਾਬੰਦੀ ਲਾਈ ਹੈ। ਕੇਂਦਰ ਦੇ ਇਸ ਫੈਸਲੇ ਦਾ ਕੇਰਲ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਸਮੇਤ ਕਈ ਰਾਜਾਂ 'ਚ ਕਾਫੀ ਵਿਰੋਧ ਹੋਇਆ।


Related News