ਨਾਇਡੂ ਨੇ ਰਾਜ ਸਭਾ ''ਚ ਵਿਰੋਧੀ ਧਿਰ ਦੇ ਨੇਤਾ ਖੜਗੇ ਦੀ ਕੀਤੀ ਪ੍ਰਸ਼ੰਸਾ

Monday, Mar 08, 2021 - 01:18 PM (IST)

ਨਵੀਂ ਦਿੱਲੀ- ਰਾਜ ਸਭਾ ਦੇ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਸੋਮਵਾਰ ਨੂੰ ਸਦਨ 'ਚ ਵਿਰੋਧੀ ਧਿਰ ਦੇ ਨਵੇਂ ਨੇਤ ਮਲਿਕਾਰਜੁਨ ਖੜਗੇ ਦਾ ਸਵਾਗਤ ਕੀਤਾ ਅਤੇ ਭਰੋਸਾ ਜਤਾਇਆ ਕਿ ਉਨ੍ਹਾਂ ਦੇ ਅਨੁਭਵ ਨਾਲ ਸਦਨ ਨੂੰ ਕਾਫ਼ੀ ਲਾਭ ਮਿਲੇਗਾ। ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਸੋਮਵਾਰ ਨੂੰ ਸ਼ੁਰੂ ਹੋਇਆ। ਉੱਚ ਸਦਨ 'ਚ ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਵਿਰੋਧੀ ਧਿਰ ਦੇ ਨੇਤਾ ਸਨ ਅਤੇ ਪਿਛਲੇ ਮਹੀਨੇ ਬਤੌਰ ਮੈਂਬਰ ਉਨ੍ਹਾਂ ਦਾ ਕਾਰਜਕਾਲ ਪੂਰਾ ਹੋ ਗਿਆ। ਉਸ ਤੋਂ ਬਾਅਦ ਖੜਗੇ ਨੂੰ ਸਦਨ 'ਚ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕੀਤਾ ਗਿਆ। ਨਾਇਡੂ ਨੇ ਕਿਹਾ ਕਿ ਉਹ ਪੂਰੇ ਸਦਨ ਵਲੋਂ ਅਤੇ ਆਪਣੇ ਵਲੋਂ, ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਸੰਭਾਲਣ 'ਤੇ ਮਲਿਕਾਰਜੁਨ ਖੜਗੇ ਦਾ ਸਵਾਗਤ ਕਰਦੇ ਹਨ।

ਇਹ ਵੀ ਪੜ੍ਹੋ : ਮਲਿਕਾਰਜੁਨ ਖੜਗੇ ਹੋਣਗੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ, ਲੈਣਗੇ ਗੁਲਾਮ ਨਬੀ ਆਜ਼ਾਦ ਦੀ ਜਗ੍ਹਾ

ਉਨ੍ਹਾਂ ਕਿਹਾ ਕਿ ਖੜਗੇ ਦੇਸ਼ ਦੇ ਉਨ੍ਹਾਂ ਮੌਜੂਦਾ ਨੇਤਾਵਾਂ 'ਚੋਂ ਹਨ, ਜਿਨ੍ਹਾਂ ਕੋਲ ਪ੍ਰਸ਼ਾਸਨਿਕ ਅਨੁਭਵ ਹੈ। ਖੜਗੇ 2014-19 ਦੌਰਾਨ ਲੋਕ ਸਭਾ 'ਚ ਸਭ ਤੋਂ ਵੱਡੇ ਵਿਰੋਧੀ ਦਲ ਦੇ ਨੇਤਾ ਸਨ। ਉਹ 1996-99 ਅਤੇ 2008 'ਚ 2 ਵਾਰ ਕਰਨਾਟਕ ਵਿਧਾਨ ਸਭਾ 'ਚ ਵੀ ਵਿਰੋਧੀ ਧਿਰ ਦੇ ਨੇਤਾ ਰਹੇ। ਨਾਇਡੂ ਨੇ ਕਿਹਾ ਕਿ ਖੜਗੇ ਕਰਨਾਟਕ ਵਿਧਾਨ ਸਭਾ ਲਈ 9 ਵਾਰ ਵਿਧਾਇਕ ਚੁਣੇ ਗਏ ਅਤੇ 2009-19 ਦੌਰਾਨ 2 ਵਾਰ ਲੋਕ ਸਭਾ ਦੇ ਮੈਂਬਰ ਰਹੇ। ਨਾਇਡੂ ਨੇ ਕਿਹਾ ਕਿ ਪ੍ਰਕਿਰਿਆ ਅਤੇ ਨਿਯਮਾਂ ਅਨੁਸਾਰ ਸਦਨ ਦੇ ਸਹੀ ਕੰਮਕਾਰ 'ਚ ਵਿਰੋਧੀ ਧਿਰ ਦੇ ਨੇਤਾ ਦੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਉੱਚ ਸਦਨ ਨੂੰ ਖੜਗੇ ਦੇ ਅਨੁਭਵ ਨਾਲ ਕਾਫ਼ੀ ਲਾਭ ਮਿਲੇਗਾ।

ਇਹ ਵੀ ਪੜ੍ਹੋ : ਰਾਜ ਸਭਾ ’ਚ ਵਿਦਾਈ ਭਾਸ਼ਣ ਦੌਰਾਨ ‘ਆਜ਼ਾਦ’ ਬੋਲੇ- ‘ਮੈਂ ਖੁਸ਼ਕਿਸਮਤ ਹਾਂ ਜੋ ਕਦੇ ਪਾਕਿਸਤਾਨ ਨਹੀਂ ਗਿਆ’


DIsha

Content Editor

Related News