ਸਬਰੀਮਾਲਾ ਤੋਂ ਪਰਤ ਰਹੇ ਸ਼ਰਧਾਲੂਆਂ ਦਾ ਵਾਹਨ ਖੱਡ 'ਚ ਡਿੱਗਿਆ, 8 ਦੀ ਮੌਤ

Saturday, Dec 24, 2022 - 09:54 AM (IST)

ਸਬਰੀਮਾਲਾ ਤੋਂ ਪਰਤ ਰਹੇ ਸ਼ਰਧਾਲੂਆਂ ਦਾ ਵਾਹਨ ਖੱਡ 'ਚ ਡਿੱਗਿਆ, 8 ਦੀ ਮੌਤ

ਥੇਨੀ (ਭਾਸ਼ਾ)- ਤਾਮਿਲਨਾਡੂ ਦੇ ਥੇਨੀ 'ਚ ਸ਼ਨੀਵਾਰ ਸਵੇਰੇ ਭਿਆਨ ਹਾਦਸਾ ਵਾਪਰਿਆ। ਇਕ ਵਾਹਨ ਦੇ ਖੱਡ 'ਚ ਡਿੱਗਣ ਨਾਲ 8 ਲੋਕਾਂ ਦੀ ਮੌਤ ਹੋ ਗਈ। ਇਹ ਸਾਰੇ ਸਬਰੀਮਾਲਾ ਤੋਂ ਪਰਤ ਰਹੇ ਸਨ। ਜ਼ਿਲ੍ਹੇ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਅਧਿਕਾਰੀ ਕੇ. ਵੀ. ਮੁਰਲੀਧਰਨ ਨੇ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਦੇਰ ਰਾਤ ਹੋਇਆ ਅਤੇ 2 ਜ਼ਖ਼ਮੀਆਂ ਨੂੰ ਇੱਥੋਂ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਉੱਤਰੀ ਸਿੱਕਮ 'ਚ ਵਾਪਰਿਆ ਭਿਆਨਕ ਹਾਦਸਾ, ਫ਼ੌਜ ਦੇ 16 ਜਵਾਨ ਸ਼ਹੀਦ

ਪ੍ਰਸ਼ਾਸਨ ਅਨੁਸਾਰ ਅਜਿਹਾ ਖ਼ਦਸ਼ਾ ਹੈ ਕਿ ਪਹਾੜੀ ਰਸਤੇ 'ਚ ਮੋੜ 'ਤੇ ਡਰਾਈਵਰ ਦੇ ਵਾਹਨ ਤੋਂ ਕੰਟਰੋਲ ਗੁਆਉਣ ਕਾਰਨ ਇਹ ਹਾਦਸਾ ਹੋਇਆ। ਅਧਿਕਾਰੀ ਨੇਦੱਸਿਆ ਕਿ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਇਹ 8 ਲੋਕ ਜ਼ਿਲ੍ਹੇ ਦੇ ਅੰਦੀਪੱਟੀ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ 'ਚ ਇਕ ਨਾਬਾਲਗ ਵੀ ਸ਼ਾਮਲ ਸੀ। ਇਹ ਲੋਕ ਸਬਰੀਮਾਲਾ ਤੋਂ ਪਰਤ ਰਹੇ ਸਨ।

ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਭਾਰਤ ਸਰਕਾਰ ਦਾ ਵੱਡਾ ਫ਼ੈਸਲਾ, ਨੱਕ ਰਾਹੀਂ ਦਿੱਤੀ ਜਾਣ ਵਾਲੀ ਵੈਕਸੀਨ ਨੂੰ ਮਨਜ਼ੂਰੀ


author

DIsha

Content Editor

Related News