ਜੰਮੂ ਕਸ਼ਮੀਰ ਦੇ ਡੋਡਾ ''ਚ ਖੱਡ ''ਚ ਡਿੱਗਿਆ ਵਾਹਨ, ਤਿੰਨ ਸਰਕਾਰੀ ਕਰਮੀਆਂ ਦੀ ਮੌਤ

Monday, Nov 14, 2022 - 03:21 PM (IST)

ਜੰਮੂ ਕਸ਼ਮੀਰ ਦੇ ਡੋਡਾ ''ਚ ਖੱਡ ''ਚ ਡਿੱਗਿਆ ਵਾਹਨ, ਤਿੰਨ ਸਰਕਾਰੀ ਕਰਮੀਆਂ ਦੀ ਮੌਤ

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਸੋਮਵਾਰ ਨੂੰ ਇਕ ਵਾਹਨ ਦੇ ਸੜਕ ਤੋਂ ਫਿਸਲ ਕੇ ਡੂੰਘੀ ਖੱਡ 'ਚ ਡਿੱਗਣ ਨਾਲ ਤਿੰਨ ਅਧਿਕਾਰੀਆਂ ਦੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਥਾਣਾ ਇੰਚਾਰਜ ਭੁਵਿੰਦਰ ਕੋਤਵਾਲ ਨੇ ਕਿਹਾ ਕਿ ਵਾਹਨ ਸੜਕ ਅਤੇ ਭਵਨ ਵਿਭਾਗ ਦੇ ਇਕ ਦਲ ਨੂੰ ਲੈ ਕੇ ਜਾ ਰਿਹਾ ਸੀ, ਉਦੋਂ ਸਵੇਰੇ ਕਰੀਬ 10.45 ਵਜੇ ਬਟੋਟੇ-ਕਿਸ਼ਤਵਾੜ ਰਾਸ਼ਟਰੀ ਰਾਜਮਾਰਗ 'ਤੇ ਅੱਸਾਰ ਨੇੜੇ ਇਹ ਹਾਦਸਾ ਵਾਪਰਿਆ।

ਉਨ੍ਹਾਂ ਕਿਹਾ ਕਿ ਵਾਹਨ 200 ਮੀਟਰ ਡੂੰਘੀ ਖੱਡ 'ਚ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ ਪੁੰਛ ਦੇ ਰਹਿਣ ਵਾਲੇ ਕਾਰਜਕਾਰੀ ਇੰਜੀਨੀਅਰ ਰਫੀਕ ਸ਼ਾਹ, ਊਧਮਪੁਰ ਦੇ ਰਹਿਣ ਵਾਲੇ ਸਹਾਇਕ ਕਾਰਜਕਾਰੀ ਇੰਜੀਨੀਅਰ ਕਮਲ ਕਿਸ਼ੋਰ ਸ਼ਰਮਾ ਅਤੇ ਡੋਡਾ ਦੇ ਰਹਿਣ ਵਾਲੇ ਚਾਲਕ ਮੁਹੰਮਦ ਹਫੀਜ਼ ਦੀ ਮੌਤ ਹੋ ਗਈ। ਥਾਣਾ ਇੰਚਾਰਾਜ ਨੇ ਕਿਹਾ ਕਿ ਸੁਦੇਸ਼ ਕੁਮਾਰ ਇਸ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਧੁੰਦ ਅਤੇ ਮੀਂਹ ਕਾਰਨ ਘੱਟ ਦ੍ਰਿਸ਼ਤਾ ਕਾਰਨ ਇਹ ਹਾਦਸਾ ਵਾਪਰਿਆ।


author

DIsha

Content Editor

Related News