ਵੀਰੱਪਨ ਦੀ ਧੀ ਨੂੰ ਭਾਜਪਾ ਨੇ ਬਣਾਇਆ ਤਮਿਲਨਾਡੂ ਯੁਵਾ ਮੋਰਚਾ ਦਾ ਉਪ ਪ੍ਰਧਾਨ

Monday, Jul 20, 2020 - 01:23 AM (IST)

ਵੀਰੱਪਨ ਦੀ ਧੀ ਨੂੰ ਭਾਜਪਾ ਨੇ ਬਣਾਇਆ ਤਮਿਲਨਾਡੂ ਯੁਵਾ ਮੋਰਚਾ ਦਾ ਉਪ ਪ੍ਰਧਾਨ

ਚੇੱਨਈ - ਇਕ ਸਮੇਂ 'ਤੇ 2 ਸੂਬਾ ਸਰਕਾਰਾਂ ਲਈ ਪਰੇਸ਼ਾਨੀ ਖੜ੍ਹੀ ਕਰਨ ਵਾਲੇ ਅਤੇ ਪੱਛਮੀ ਘਾਟ ਵਿਚ ਦਹਿਸ਼ਤ ਦਾ ਸਰਮਾਇਆ ਬਣ ਚੁੱਕੇ ਵੀਰੱਪਨ ਦੀ ਧੀ ਵਿਦਿਆ ਵੀਰੱਪਨ ਭਾਜਪਾ ਦੀ ਤਮਿਲਨਾਡੂ ਯੁਵਾ ਮੋਰਚੇ ਦੀ ਨਵੀਂ ਉਪ ਪ੍ਰਧਾਨ ਬਣ ਗਈ ਹੈ।

ਅਧਿਕਾਰੀਆਂ ਦੀ ਮੰਨੀਏ ਤਾਂ ਵੀਰੱਪਨ 150 ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਸੀ, ਜਿਸ ਵਿਚ ਪੁਲਸ ਅਤੇ ਜੰਗਲਾਤ ਅਧਿਕਾਰੀ ਸ਼ਾਮਲ ਸਨ। ਉਸ 'ਤੇ 100 ਤੋਂ ਜ਼ਿਆਦਾ ਹਾਥੀਆਂ ਦਾ ਗੈਰ-ਕਾਨੂੰਨੀ ਸ਼ਿਕਾਰ ਕਰਨ ਅਤੇ ਚੰਦਨ ਦੀਆਂ ਲਕੜੀਆਂ ਦੀ ਤੱਸਕਰੀ ਦੇ ਵੀ ਦੋਸ਼ ਲੱਗੇ ਸਨ। ਉਸ ਨੂੰ ਪੁਲਸ ਨੇ 2004 ਵਿਚ ਮੁਠਭੇੜ ਵਿਚ ਢੇਰ ਕਰ ਦਿੱਤਾ ਸੀ। ਹਾਲਾਂਕਿ ਵੀਰੱਪਨ ਦੀ ਧੀ ਦਾ ਆਖਣਾ ਹੈ ਕਿ ਉਨ੍ਹਾਂ ਦਾ ਸਰਨੇਮ (ਉਪਨਾਮ) ਇਕ ਨਵੇਂ ਭਵਿੱਖ ਦਾ ਸੰਕੇਤ ਹੈ। 29 ਸਾਲ ਦੀ ਲਾਅ ਗ੍ਰੈਜ਼ੂਏਟ ਕਿ੍ਰਸ਼ਣਗਿਰੀ ਵਿਚ ਸਕੂਲ ਫਾਰ ਕਿੱਡਸ ਦਾ ਸੰਚਾਲਨ ਕਰਦੀ ਹੈ। ਵਿਦਿਆ ਲਈ ਇਹ ਇਕ ਸਮਾਜ ਸੇਵਾ ਹੈ। ਦੱਸ ਦਈਏ ਕਿ ਵਿਦਿਆ ਫਰਵਰੀ ਵਿਚ ਭਾਜਪਾ ਵਿਚ ਸ਼ਾਮਲ ਹੋਈ ਸੀ। ਵਿਦਿਆ ਨੂੰ ਸੂਬਾ ਪਾਰਟੀ ਲੀਡਰਸ਼ਿਪ ਵੱਲੋਂ ਇਕ ਫੇਸਬੁੱਕ ਪੋਸਟ ਦੇ ਜ਼ਰੀਏ ਆਪਣੀ ਨਿਯੁਕਤੀ ਦੇ ਬਾਰੇ ਵਿਚ ਪਤਾ ਲੱਗਾ।


author

Khushdeep Jassi

Content Editor

Related News