ਵਰੁਣ ਗਾਂਧੀ ਬੋਲੇ- ਕਿਸਾਨ, ਮਜ਼ਦੂਰ ਅਤੇ ਨੌਜਵਾਨ ਹਨ ਬਹੁਤ ਪਰੇਸ਼ਾਨ
Monday, Dec 20, 2021 - 11:27 AM (IST)
ਪੀਲੀਭੀਤ— ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਨੇ ਕਿਸਾਨ, ਮਜ਼ਦੂਰ ਅਤੇ ਨੌਜਵਾਨਾਂ ਦੀਆਂ ਪਰੇਸ਼ਾਨੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੀ ਤਰਜ਼ ’ਤੇ ਨਿੱਜੀਕਰਨ ਤੋਂ ਬੈਂਕ ਕਰਮੀ ਅਤੇ ਕੰਟਰੈਕਟ ਕਾਮੇ ਵੀ ਬਹੁਤ ਦੁੱਖ ਵਿਚ ਹਨ। ਵਰੁਣ ਗਾਂਧੀ ਨੇ ਸੰਸਦੀ ਖੇਤਰ ਪੀਲੀਭੀਤ ਦੇ ਦੋ ਦਿਨਾਂ ਦੌਰੇ ’ਤੇ ਐਤਵਾਰ ਨੂੰ ਕਿਹਾ ਕਿ ਉਹ ਜਾਣ ਚੁੱਕੇ ਹਨ ਕਿ ਦੇਸ਼ ਦੇ ਕਿਸਾਨ, ਮਜ਼ਦੂਰ ਅਤੇ ਨੌਜਵਾਨ ਅਤੇ ਨਿੱਜੀਕਰਨ ਤੋਂ ਪਰੇਸ਼ਾਨ ਬੈਂਕ ਕਰਮੀਆਂ ਵਾਂਗ ਕੰਟਰੈਕਟ ਕਰਮੀ ਵੀ ਬਹੁਤ ਦੁੁੱਖ ਵਿਚ ਹਨ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਅਤੇ ਪ੍ਰਦੇਸ਼ ਵਿਚ ਆਪਣੀ ਹੀ ਪਾਰਟੀ ਨੂੰ ਨਿਸ਼ਾਨੇ ’ਤੇ ਲਿਆ।
ਵਰੁਣ ਗਾਂਧੀ ਨੇ ਕੰਟਰੈਕਟ ਕਾਮਿਆਂ ਨਾਲ ਜ਼ਮੀਨ ’ਤੇ ਬੈਠ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ। ਕਾਮਿਆਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭੀਖ ਮੰਗਣ ਤੋਂ ਕਦੇ ਸਨਮਾਨ ਅਤੇ ਅਧਿਕਾਰ ਨਹੀਂ ਮਿਲਦਾ, ਆਪਣੀ ਤਾਕਤ ਨੂੰ ਪਹਿਚਾਣੋ। ਖ਼ੁਦ ਨੂੰ ਸੰਗਠਿਤ ਕਰ ਕੇ ਇਸ ਕਦਰ ਆਪਣੀ ਸ਼ਕਤੀ ਵਿਖਾਓ ਕਿ ਉਸ ਤੋਂ ਬਾਅਦ ਅਧਿਕਾਰਾਂ ਲਈ ਕਿਸੇ ਅੱਗੇ ਹੱਥ ਨਾਲ ਫੈਲਾਉਣੇ ਪੈਣ। ਉਨ੍ਹਾਂ ਨੇ ਕੰਟਰੈਕਟ ਕਾਮਿਆਂ ਜਿਨ੍ਹਾਂ ਵਿਚ ਮਨਰੇਗਾ, ਸਿਹਤ, ਆਂਗਨਬਾੜੀ, ਆਸ਼ਾ ਵਰਕਰ, ਸਿੱਖਿਆ ਮਿੱਤਰਾਂ ਅਤੇ ਹੋਰਨਾਂ ਦੇ ਦੁੱਖ ਨੂੰ ਜਾਣਿਆ।
ਵਰੁਣ ਨੇ ਕਿਸਾਨ ਅੰਦੋਲਨ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਪਿਛਲੇ ਇਕ ਸਾਲ ਤੋਂ ਵੱਡੀ ਬਹਾਦਰੀ ਨਾਲ ਆਪਣੇ ਹੱਕ ਦੀ ਲੜਾਈ ਲੜ ਰਹੇ ਦੇਸ਼ ਦੇ ਕਿਸਾਨਾਂ ਦਾ ਜਦੋਂ ਉਨ੍ਹਾਂ ਨੇ ਸਾਥ ਦਿੱਤਾ ਤਾਂ ਕੁਝ ਲੋਕ ਮੈਨੂੰ ਕਹਿਣ ਲੱਗੇ ਕਿ ਉਨ੍ਹਾਂ ਦੀ ਪਾਰਟੀ ਕੀ ਸੋਚੇਗੀ। ਵਰੁਣ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਮੈਂ ਜਵਾਬ ਵਿਚ ਇਹ ਹੀ ਕਿਹਾ ਕਿ ਪਾਰਟੀ ਨੂੰ ਤਾਂ ਸਮਝਾ ਲੈਵਾਂਗੇ, ਇਸ ਤੋਂ ਪਹਿਲਾਂ ਸਾਨੂੰ ਸੋਚਣਾ ਹੋਵੇਗਾ ਕਿ ਦੇਸ਼ ਕੀ ਸੋਚੇਗਾ। ਜੇਕਰ ਅਸੀਂ ਇਸ ਤਰ੍ਹਾਂ ਧੋਖਾ ਦਿੰਦੇ ਰਹੇ ਤਾਂ ਹਿੰਦੋਸਤਾਨ ਨੂੰ ਕਮਜ਼ੋਰ ਕਰ ਰਹੇ ਹਾਂ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।