ਚੋਣ ਨਤੀਜੇ ਤੋਂ ਪਹਿਲਾਂ ਪੀ.ਐੱਮ. ਮੋਦੀ ਦਾ 'ਰਾਜਤਿਲਕ', ਦਿੱਤੀ 'ਸੰਤ' ਦੀ ਉਪਾਧੀ

05/23/2019 10:14:46 AM

ਵਾਰਾਨਸੀ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਨਸੀ ਵਿਚ ਲੋਕਸਭਾ ਨਤੀਜਿਆਂ ਤੋਂ ਠੀਕ ਪਹਿਲਾਂ ਬੀਜੇਪੀ ਕਾਰਕੁੰਨਾਂ ਨੇ ਪੀ.ਐੱਮ. ਦਾ ਸੰਕੇਤਿਕ 'ਰਾਜਤਿਲਕ' ਪ੍ਰੋਗਰਾਮ ਆਯੋਜਿਤ ਕੀਤਾ। ਵਾਰਾਨਸੀ ਦੇ ਅੱਸੀ ਇਲਾਕੇ ਵਿਚ ਸਥਿਤ ਮੁਮੁਕਸ਼ੁ ਭਵਨ ਵਿਚ ਹੋਏ ਇਸ ਪ੍ਰੋਗਰਾਮ ਵਿਚ ਦੰਡੀ ਸੰਨਿਆਸੀਆਂ ਅਤੇ ਕਾਸ਼ੀ ਵਿਦਵਾਨ ਪਰੀਸ਼ਦ ਦੇ ਮੈਂਬਰਾਂ ਨੇ ਹਿੱਸਾ ਲਿਆ। ਇਸ ਦੌਰਾਨ ਸੰਨਿਆਸੀਆਂ ਨੇ ਪੀ.ਐੱਮ. ਮੋਦੀ ਨੂੰ 'ਸੰਤ' ਦੀ ਉਪਾਧੀ ਦਿੱਤੀ। 

ਕਾਸ਼ੀ ਵਿਦਵਾਨ ਪਰੀਸ਼ਦ ਦੇ ਜਨਰਲ ਸਕੱਤਰ ਆਚਾਰੀਆ ਰਾਮ ਨਾਰਾਇਣ ਦਿਵੇਦੀ ਨੇ ਕਿਹਾ,''ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਮੋਦੀ ਦੇਸ਼ ਦੇ ਦੁਬਾਰਾ ਪ੍ਰਧਾਨ ਮੰਤਰੀ ਹੋਣਗੇ, ਇਸ ਲਈ ਕਾਸ਼ੀ ਵਿਚ ਉਨ੍ਹਾਂ ਦਾ ਰਾਜਤਿਲਕ ਆਯੋਜਿਤ ਕੀਤਾ ਗਿਆ ਹੈ।'' ਉਨ੍ਹਾਂ ਨੇ ਪੀ.ਐੱਮ. ਮੋਦੀ ਨੂੰ ਸੰਤ ਦੀ ਉਪਾਧੀ ਦਿੱਤੀ ਅਤੇ ਕਿਹਾ ਕਿ ਸਿਰਫ ਉਨ੍ਹਾਂ ਵਰਗਾ ਜਿਹਾ ਸੰਤ ਹੀ ਕੇਦਾਰਨਾਥ ਦੇ ਬਹੁਤ ਮੁਸ਼ਕਲ ਇਲਾਕੇ ਵਿਚ ਸਾਧਨਾ ਕਰ ਸਕਦਾ ਹੈ। ਇਸ ਦੌਰਾਨ ਪਰੀਸ਼ਦ ਨੇ ਕਾਸ਼ੀ-ਵਿਸ਼ਵਨਾਥ ਕੋਰੀਡੋਰ ਦੇ ਜਲਦੀ ਪੂਰਾ ਹੋਣ, ਅਯੁੱਧਿਆ ਵਿਚ ਰਾਮ ਮੰਦਿਰ ਬਣਾਉਣ ਅਤੇ ਸੰਵਿਧਾਨ ਦੀ ਧਾਰਾ 370 ਨੂੰ ਖਤਮ ਕਰਨ ਅਤੇ ਸਮਾਨ ਸਿਵਲ ਕੋਡ 'ਤੇ ਜ਼ੋਰ ਦਿੱਤਾ। 

PunjabKesari

ਉੱਧਰ ਸੰਨਿਆਸੀ ਜਿੱਥੇ ਪੀ.ਐੱਮ. ਮੋਦੀ ਨੂੰ ਅਗਲੇ ਪ੍ਰਧਾਨ ਮੰਤਰੀ ਦਾ ਤਾਜ਼ ਪਹਿਨਾ ਰਹੇ ਸਨ ਤਾਂ ਦੂਜੇ ਪਾਸੇ ਮਿਠਾਈ ਬਣਾਉਣ ਵਾਲੇ ਐੱਨ.ਡੀ.ਏ. ਦੀ ਜਿੱਤ 'ਤੇ ਹੋਣ ਵਾਲੇ ਜਸ਼ਨ ਦੀ ਪੂਰੀ ਮਿਹਨਤ ਨਾਲ ਤਿਆਰੀ ਵਿਚ ਜੁਟੇ ਹੋਏ ਹਨ। 


Vandana

Content Editor

Related News