ਉੜੀ ਹਮਲਾ: ਵਾਰਾਣਸੀ ''ਚ ਸ਼ਹੀਦਾਂ ਨੂੰ ਦਿੱਤਾ ਗਿਆ ''ਗਾਰਡ ਆਫ ਆਨਰ'' (ਤਸਵੀਰਾਂ)

09/20/2016 10:02:10 AM

ਵਾਰਾਣਸੀ— ਜੰਮੂ-ਕਸ਼ਮੀਰ ਦੇ ਉੜੀ ''ਚ ਅੱਤਵਾਦੀ ਹਮਲੇ ''ਚ ਸ਼ਹੀਦ ਹੋਏ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ 6 ਜਵਾਨਾਂ ਦਾ ਮ੍ਰਿਤਕ ਦੇਹ ਵਾਰਾਣਸੀ ਲਿਆਂਦੇ ਗਏ, ਜਿੱਥੇ ਉਨ੍ਹਾਂ ਨੂੰ ''ਗਾਰਡ ਆਫ ਆਨਰ'' ਦਿੱਤਾ ਗਿਆ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਗਾਜੀਪੁਰ ਦੇ ਸ਼ਹੀਦ ਹਰਿੰਦਰ ਯਾਦਵ ਅਤੇ ਜੌਨਪੁਰ ਦੇ ਸ਼ਹੀਦ ਰਾਜੇਸ਼ ਸਿੰਘ ਦੇ ਮ੍ਰਿਤਕ ਦੇਹ ਸਰਕਾਰੀ ਸਨਮਾਨ ਨਾਲ ਉਨ੍ਹਾਂ ਦੇ ਪਿੰਡ ਭੇਜ ਦਿੱਤੇ ਗਏ, ਜਦੋਂ ਕਿ ਸ਼ਹੀਦ ਅਸ਼ੋਕ ਕੁਮਾਰ ਸਿੰਘ, ਰਾਕੇਸ਼ ਸਿੰਘ, ਗਣੇਸ਼ ਸ਼ੰਕਰ, ਆਰ.ਕੇ. ਯਾਦਵ ਦੇ ਮ੍ਰਿਤਕ ਦੇਹਾਂ ਨੂੰ ਵਾਰਾਣਸੀ ਦੇ ਕਾਸ਼ੀ ਹਿੰਦੂ ਯੂਨੀਵਰਸਿਟੀ (ਬੀ.ਐੱਚ.ਯੂ.) ਦੇ ਲਾਸ਼ ਘਰ ''ਚ ਸੁਰੱਖਿਆ ਰੱਖਵਾ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਸਵੇਰੇ ਉਨ੍ਹਾਂ ਦੇ ਪਿੰਡਾਂ ''ਚ ਭੇਜੇ ਜਾਣ ਦੀਆਂ ਸਾਰੀਆਂ ਤਿਆਰੀਆਂ ਪੂਰੀ ਕਰ ਲਈਆਂ ਗਈਆਂ ਹਨ। 
ਜੰਮੂ-ਕਸ਼ਮੀਰ ਦੇ ਉੜੀ ''ਚ ਫੌਜ ਦੇ ਆਧਾਰ ਕੈਂਪਸ ''ਤੇ ਐਤਵਾਰ ਨੂੰ ਸੌਂਦੇ ਸਮੇਂ ਅੱਤਵਾਦੀਆਂ ਦੇ ਹਮਲੇ ''ਚ ਸਾਰੇ ਸ਼ਹੀਦ ਹੋ ਗਏ ਸਨ। ਵਾਰਾਣਸੀ ਦੇ ਬਾਬਤਪੁਰ ਸਥਿਤ ਲਾਲ ਬਹਾਦਰ ਸ਼ਾਸਤਰੀ ਕੌਮਾਂਤਰੀ ਹਵਾਈ ਅੱਡੇ ''ਤੇ ਗਮਗੀਨ ਮਾਹੌਲ ''ਚ ਫੌਜ ਦਾ ਵਿਸ਼ੇਸ਼ ਜਹਾਜ਼ ਸ਼ਹੀਦ ਅਸ਼ੋਕ ਕੁਮਾਰ ਸਿੰਘ, ਸ਼ਹੀਦ ਰਾਕੇਸ਼ ਸਿੰਘ, ਸ਼ਹੀਦ ਗਣੇਸ਼ ਸ਼ੰਕਰ, ਸ਼ਹੀਦ ਆਰ. ਕੇ. ਯਾਦਵ, ਸ਼ਹੀਦ ਹਰਿੰਦਰ ਯਾਦਵ ਅਤੇ ਸ਼ਹੀਦ ਰਾਜੇਸ਼ ਸਿੰਘ ਦੀਆਂ ਮ੍ਰਿਤਕ ਦੇਹਾਂ ਲੈ ਕੇ ਪੁੱਜਿਆ। ਉਨ੍ਹਾਂ ਨੇ ਸਨਮਾਨ ''ਚ ਫੌਜ ਦੇ ਅਧਿਕਾਰੀਆਂ ਅਤੇ ਜਵਾਨਾਂ ਤੋਂ ਇਲਾਵਾ ਵਾਰਾਣਸੀ ਮੰਡਲ ਅਤੇ ਜ਼ਿਲਾ ਦੇ ਕਈ ਸੀਨੀਅਰ ਅਧਿਕਾਰੀ ਪਹਿਲਾਂ ਤੋਂ ਹੀ ਮੌਜੂਦ ਸਨ। 
ਰਾਜ ਸਰਕਾਰ ਵੱਲੋਂ ਵਾਰਾਣਸੀ ਮੰਡਲ ਅਤੇ ਜ਼ਿਲਾ ਪ੍ਰਸ਼ਾਸਨ ਅਤੇ ਫੌਜ ਦੇ ਕਈ ਅਧਿਕਾਰੀਆਂ ਨੇ ਸ਼ਹੀਦਾਂ ਨੂੰ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ। ਵਾਰਾਣਸੀ ਦੇ ਡਿਵੀਜ਼ਨਲ ਕਮਿਸ਼ਨਰ ਨਿਤਿਨ ਰਮੇਸ਼ ਗੋਕਰਨ ਅਤੇ ਜ਼ਿਲਾ ਅਧਿਕਾਰੀ ਵਿਜੇ ਕਿਰਨ ਆਨੰਦ ਤੋਂ ਇਲਾਵਾ ਫੌਜ ਦੇ ਕਈ ਅਧਿਕਾਰੀਆਂ ਨੇ ਹਵਾਈ ਅੱਡੇ ਜਾ ਕੇ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕੀਤੀ। ਸ਼ਹੀਦ ਲਾਂਸ ਨਾਇਕ ਆਰ.ਕੇ. ਯਾਦਵ ਬਲੀਆ ਦੇ ਵਾਸੀ ਸਨ, ਜਦੋਂ ਕਿ ਸ਼ਹੀਦ ਸਿਪਾਹੀ ਗਣੇਸ਼ ਸ਼ੰਕਰ ਸੰਤ ਕਬੀਰ ਨਗਰ ਦੇ ਘੂਰਾਪਲੀ ਪਿੰਡ, ਸ਼ਹੀਦ ਹਰਿੰਦਰ ਯਾਦਵ ਗਾਜੀਪੁਰ ਅਤੇ ਰਾਜੇਸ਼ ਸਿੰਘ ਜੌਨਪੁਰ ਦੇ ਰਹਿਣ ਵਾਲੇ ਸਨ। ਸ਼ਹੀਦ ਕਾਂਸਟੇਬਲ ਅਸ਼ੋਕ ਕੁਮਾਰ ਸਿੰਘ ਬਿਹਾਰ ਦੇ ਭੋਜਪੁਰ ਜ਼ਿਲੇ ਦੇ ਰਕਟੂ ਟੋਟੋਲਾ ਅਤੇ ਸ਼ਹੀਦ ਰਾਕੇਸ਼ ਸਿੰਘ ਕੈਮੂਰ ਜ਼ਿਲੇ ਦੇ ਬੱਦਜਾ ਦੇ ਰਹਿਣ ਵਾਲੇ ਸਨ।


Disha

News Editor

Related News