ਵਾਰਾਣਸੀ: ਗੰਗਾ ਆਰਤੀ ''ਚ ਪਰਿਵਾਰ ਨਾਲ ਸ਼ਾਮਿਲ ਹੋਏ ਰਾਸ਼ਟਰਪਤੀ
Sunday, Mar 14, 2021 - 02:32 AM (IST)
ਵਾਰਾਣਸੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਸ਼ਨੀਵਾਰ ਤੋਂ ਤਿੰਨ ਦਿਨਾਂ ਦੇ ਉੱਤਰ ਪ੍ਰਦੇਸ਼ ਦੌਰੇ 'ਤੇ ਹਨ। ਆਪਣੇ ਦੌਰੇ ਦੇ ਪਹਿਲੇ ਦਿਨ ਅੱਜ ਵਾਰਾਣਸੀ ਵਿੱਚ ਕਾਸ਼ੀ ਵਿਸ਼ਵਨਾਥ ਦੇ ਦਰਸ਼ਨ ਤੋਂ ਬਾਅਦ ਦਸ਼ਾਸ਼ਵਮੇਧ ਘਾਟ ਪੁੱਜੇ। ਜਿੱਥੇ ਉਨ੍ਹਾਂ ਨੇ ਪਰਿਵਾਰ ਸਮੇਤ ਗੰਗਾ ਆਰਤੀ ਵਿੱਚ ਭਾਗ ਲਿਆ। ਇਸ ਦੌਰਾਨ ਉਨ੍ਹਾਂ ਨਾਲ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਅਤੇ ਰਾਜਪਾਲ ਆਨੰਦੀਬੇਨ ਪਟੇਲ ਵੀ ਮੌਜੂਦ ਰਹੇ।
ਗੰਗਾ ਆਰਤੀ ਤੋਂ ਪਹਿਲਾਂ ਘਾਟ ਨੂੰ ਫੁੱਲ, ਮਾਲਾਵਾਂ ਅਤੇ ਦੀਪਾਂ ਨਾਲ ਸਜਾਇਆ ਗਿਆ। ਗੰਗਾ ਆਰਤੀ ਵਿੱਚ 9 ਅਰਚਨਾਵਾਂ ਦੇ ਨਾਲ ਰਿੱਧੀ ਸਿੱਧੀ ਦੇ ਰੂਪ ਵਿੱਚ 18 ਲੜਕੀਆਂ ਵੀ ਮੌਜੂਦ ਰਹੀਆਂ। ਵਾਰਾਣਸੀ ਪੁੱਜਣ ਤੋਂ ਬਾਅਦ ਸਭ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਪੂਜਾ ਕੀਤੀ। ਜਿੱਥੇ ਉਨ੍ਹਾਂ ਨੇ ਪਰਿਵਾਰ ਨਾਲ ਭਗਵਾਨ ਸ਼ਿਵ ਦਾ ਅਭੀਸ਼ੇਕ ਕੀਤਾ। ਮੰਦਰ ਵਿੱਚ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਵੀ ਨਾਲ ਰਹੇ।