ਗਊ-ਰੱਖਿਆ ਦੇ ਨਾਂ ''ਤੇ ਸ਼ਰੇਆਮ ਗੁੰਡਾਗਰਦੀ : ਕੁੱਟ-ਕੁੱਟ ਕੇ ਕੀਤਾ ਬੇਸੁੱਧ, ਮੌਤ

Thursday, Jun 29, 2017 - 10:40 PM (IST)

ਨਵੀਂ ਦਿੱਲੀ— ਗਊ ਰੱਖਿਆ ਦੇ ਨਾਂ 'ਤੇ ਕਤਲ ਕਰਨ ਵਾਲਿਆਂ ਲਈ ਮੋਦੀ ਦੀ ਸਖਤ ਚਿਤਾਵਨੀ ਦਾ ਵੀ ਕੋਈ ਅਸਰ ਨਹੀਂ ਦਿੱਖ ਰਿਹਾ ਹੈ। ਝਾੜਖੰਡ ਦੇ ਰਾਮਗੜ੍ਹ 'ਚ ਵੀਰਵਾਰ ਨੂੰ ਗਊ ਰੱਖਿਆ ਕਰਨ ਵਾਲਿਆਂ ਨੇ ਗਊ ਮਾਸ ਲਿਜਾਣ ਦੇ ਸ਼ੱਕ ਕੇ ਕਾਰਨ ਇਕ ਵੈਨ ਦੇ ਡਰਾਈਵਰ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਕ ਮਾਰੂਤੀ ਵੈਨ 'ਚੋਂ ਵੱਡੀ ਮਾਤਰਾ 'ਚ ਮਾਸ ਮਿਲਣ ਦੇ ਬਾਅਦ ਬਜਰੰਗ ਦਲ ਤੇ ਗਊ ਰੱਖਿਆ ਦਲ ਦੇ ਲੋਕਾਂ ਨੇ ਗੱਡੀ ਨੂੰ ਰੋਕ ਕੇ ਮਾਸ ਨੂੰ ਸੜਕ 'ਤੇ ਸੁੱਟ ਦਿੱਤਾ।
ਗਊ ਰੱਖਿਆ ਕਰਨ ਵਾਲਿਆਂ ਨੇ ਗੱਡੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਤੇ ਡਰਾਈਵਰ ਮੁਹੰਮਦ ਅਸਗਰ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ, ਜਿਸ ਨੇ ਰਾਂਚੀ ਦੇ ਇਕ ਹਸਪਤਾਲ 'ਚ ਦੰਮ ਤੋੜ ਦਿੱਤਾ। ਵੀਰਵਾਰ ਨੂੰ ਰਾਮਗੜ੍ਹ ਦੇ ਵਿਚਾਲੇ ਲੋਕਾਂ ਦੀ ਭੀੜ ਆਈ ਤੇ ਉਸ ਨੇ ਗੱਡੀ ਨੂੰ ਅੱਗ ਲਗਾ ਦਿੱਤੀ ਤੇ ਡਰਾਈਵਰ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਡਰਾਈਵਰ ਦੀ ਮੌਤ ਹੋ ਗਈ।
ਮੌਕੇ 'ਤੇ ਪਹੁੰਚੇ ਐੱਸ.ਪੀ. ਕੌਸ਼ਲ ਕਿਸ਼ੋਰ ਨੇ ਦੱਸਿਆ ਕਿ ਦੋਵਾਂ ਗੁਟਾਂ ਦੇ ਵਿਚਾਲੇ ਸੰਘਰਸ਼ ਦੀ ਸਥਿਤੀ ਬਣ ਗਈ ਸੀ, ਜਿਸ ਨੂੰ ਲੈ ਕੇ ਪੁਲਸ ਨੇ ਕਾਰਵਾਈ ਕੀਤੀ ਹੈ। ਹੋਰ ਫੋਰਸ ਦੀ ਮੰਗ ਕੀਤੀ ਗਈ ਹੈ ਤੇ ਪੂਰੇ ਇਲਾਕੇ 'ਚ ਸਥਿਤੀ ਕੰਟਰੋਲ 'ਚ ਹੈ। ਇਸ ਘਟਨਾ ਦੇ ਬਾਅਦ ਪੁਲਸ ਦੀ ਮੰਨੀਏ ਤਾਂ ਸਥਿਤੀ ਤਣਾਅਪੂਰਨ ਪਰ ਕਾਬੂ 'ਚ ਹੈ। ਘਟਨਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇਲਾਕੇ ਦੇ ਚਾਰੇ ਪਾਸੇ ਪੁਲਸ ਨੂੰ ਅਲਰਟ ਕਰ ਦਿੱਤਾ ਹੈ।


Related News