ਵਾਜਪਾਈ ਦੀਆਂ ਅਸਥੀਆਂ ਸੰਗਮ ''ਚ ਕੱਲ ਕੀਤੀਆਂ ਜਾਣਗੀਆਂ ਜਲ ਪ੍ਰਵਾਹ

08/21/2018 11:43:01 AM

ਇਲਾਹਾਬਾਦ—ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀਆਂ ਅਸਥੀਆਂ ਉੱਤਰ ਪ੍ਰਦੇਸ਼ ਦੀ ਅਧਿਆਤਮਕ ਨਗਰੀ ਪ੍ਰਯਾਗ 'ਚ ਪਤਿਤ ਪਾਵਨੀ ਗੰਗਾ, ਸ਼ਿਆਮਲ ਯਮੁਨਾ ਅਤੇ ਪੁਰਾਤਨ ਸਰਸਵਤੀ ਦੇ ਸੰਗਮ 'ਚ 22 ਅਗਸਤ ਨੂੰ ਜਲ ਪ੍ਰਵਾਹ ਕੀਤੀਆਂ ਜਾਣਗੀਆਂ।

ਭਾਜਪਾ ਦੇ ਮਹਾਨਗਰ ਪ੍ਰਧਾਨ ਅਵਧੇਸ਼ ਗੁਪਤਾ ਨੇ ਸੋਮਵਾਰ  ਇਥੇ ਦੱਸਿਆ ਕਿ ਸ਼੍ਰੀ ਵਾਜਪਾਈ ਦੀਆਂ ਅਸਥੀਆਂ ਦੇ ਕਲਸ਼ ਨੂੰ ਲਖਨਊ ਤੋਂ ਉਪ ਮੁੱਖ ਮੰਤਰੀ ਕੇਸ਼ਵ ਮੌਰਿਆ ਸਮੇਤ ਕਈ ਮੰਤਰੀ ਅਤੇ ਸੰਗਠਨ ਦੇ ਸੀਨੀਅਰ ਅਹੁਦੇਦਾਰ 21 ਅਗਸਤ ਨੂੰ ਪ੍ਰਯਾਗ ਲੈ ਕੇ ਆਉਣਗੇ। ਸ਼੍ਰੀ ਗੁਪਤਾ ਨੇ ਦੱਸਿਆ ਕਿ ਅਸਥੀ ਕਲਸ਼ ਦਾ ਰੱਥ ਲੋਕਾਂ ਦੇ ਦਰਸ਼ਨਾਂ ਲਈ ਮੰਗਲਵਾਰ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚੋਂ ਹੁੰਦਾ ਹੋਇਆ ਸਰਕਟ ਹਾਊਸ ਪਹੁੰਚੇਗਾ। ਉਸ ਤੋਂ ਬਾਅਦ ਸ਼ਹਿਰ ਦੇ ਦੂਸਰੇ ਇਲਾਕਿਆਂ ਰਾਹੀਂ ਲਗਭਗ 7 ਕਿਲੋਮੀਟਰ ਦੀ ਪਰਿਕਰਮਾ ਕਰਦਿਆਂ ਸੰਗਮ ਤੱਟ 'ਤੇ ਲਿਜਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸੰਗਮ ਤੱਟ 'ਤੇ ਪੂਰੇ ਵਿਧੀ-ਵਿਧਾਨ ਨਾਲ ਅਸਥੀ ਕਲਸ਼ ਦੇ ਪੂਜਨ ਦੇ ਮਗਰੋਂ ਮੰਤਰਾਂ ਦੇ ਉਚਾਰਣ ਨਾਲ ਅਸਥੀਆਂ ਜਲ ਪ੍ਰਵਾਹ ਕੀਤੀਆਂ ਜਾਣਗੀਆਂ। 


Related News