ਸਾਈਕਲ 'ਤੇ ਵੈਸ਼ਣੋ ਦੇਵੀ ਦੀ ਯਾਤਰਾ ਲਈ ਨਿਕਲੀ 68 ਸਾਲਾ ਬੀਬੀ, ਵੀਡੀਓ ਦੇਖ ਲੋਕ ਬੋਲੇ- ਜੈ ਮਾਤਾ ਦੀ

10/20/2020 1:26:41 PM

ਮੁੰਬਈ- ਸੋਸ਼ਲ ਮੀਡੀਆ 'ਤੇ ਇੰਨੀਂ ਦਿਨੀਂ ਹੈਰਾਨ ਕਰਨ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ 'ਚ ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ਦੀ 68 ਸਾਲ ਦੀ ਇਕ ਬੀਬੀ ਆਪਣੀ ਸਾਈਕਲ 'ਤੇ ਮਾਤਾ ਵੈਸ਼ਣੋ ਦੇਵੀ ਦੀ ਯਾਤਰਾ 'ਤੇ ਜਾ ਰਹੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ 'ਤੇ ਬੀਬੀ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਹਨ।

ਇਕ ਟਵਿੱਟਰ ਯੂਜ਼ਰ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਰਕਦੇ ਹੋਏ ਲਿਖਿਆ,''68 ਸਾਲ ਦੀ ਇਕ ਮਰਾਠੀ ਬੀਬੀ ਇਕੱਲੇ ਸਾਈਕਲ 'ਤੇ ਵੈਸ਼ਣੋ ਦੇਵੀ ਜਾ ਰਹੀ ਹੈ। ਖਾਮਗਾਂਵ ਤੋਂ 2200 ਕਿਲੋਮੀਟਰ ਦੀ ਯਾਤਰਾ... ਮਦਰਜ਼ ਪਾਵਰ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇੰਨੀਂ ਦਿਨੀਂ ਉਨ੍ਹਾਂ ਦੀ ਤਾਕਤ, ਸਾਹਸ ਅਤੇ ਵਿਸ਼ਵਾਸ ਦਾ ਮਿਲਣਾ ਮੁਸ਼ਕਲ ਹੈ। ਸਾਨੂੰ ਸਾਰਿਆਂ ਨੂੰ ਆਪਣੇ ਬਜ਼ੁਰਗਾਂ ਤੋਂ ਬਹੁਤ ਕੁਝ ਸਿੱਖਣਾ ਹੈ। ਜੈ ਮਾਤਾ ਦੀ। ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮ੍ਰਿਤਕ ਤਾਏ ਦੇ ਅੰਤਿਮ ਦਰਸ਼ਨ ਕਰਨ ਦੀ ਜਿੱਦ ਪਤਨੀ ਨੂੰ ਪਈ ਭਾਰੀ, ਪਤੀ ਨੇ ਕਰ ਦਿੱਤੀ ਗੰਜੀ


DIsha

Content Editor DIsha