ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਬਾਰੇ ਸੋਚ ਰਹੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

Tuesday, Aug 25, 2020 - 12:27 PM (IST)

ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਬਾਰੇ ਸੋਚ ਰਹੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਜੰਮੂ— ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਭਗਤਾਂ ਲਈ ਖੁਸ਼ਖ਼ਬਰੀ ਹੈ। ਮਾਤਾ ਵੈਸ਼ਨੋ ਦੇਵੀ ਆਨਲਾਈਨ ਯਾਤਰਾ ਰਜਿਸਟ੍ਰੇਸ਼ਨ ਅਤੇ ਹੈਲੀਕਾਪਟਰ ਦੀ ਬੁਕਿੰਗ 26 ਅਗਸਤ ਤੋਂ 5 ਸਤੰਬਰ 2020 ਤੱਕ ਉਪਲੱਬਧ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਲੱਗੀ ਤਾਲਾਬੰਦੀ ਕਾਰਨ ਲੱਗਭਗ 5 ਮਹੀਨੇ ਬੰਦ ਰਹੀ ਯਾਤਰਾ 16 ਅਗਸਤ ਨੂੰ ਮੁੜ ਸ਼ੁਰੂ ਕੀਤੀ ਗਈ ਹੈ। 

PunjabKesari

ਆਨਲਾਈਨ ਵੈਸ਼ਨੋ ਦੇਵੀ ਯਾਤਰਾ ਰਜਿਸਟ੍ਰੇਸ਼ਨ ਅਤੇ ਹੈਲੀਕਾਪਟਰ ਸੇਵਾ ਬੁਕਿੰਗ 26 ਅਗਸਤ ਤੋਂ 5 ਸਤੰਬਰ ਲਈ ਖੁੱਲ੍ਹੇਗੀ। ਇਹ ਜਾਣਕਾਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਸੀ. ਈ. ਓ. ਰਮੇਸ਼ ਕੁਮਾਰ ਜਾਂਗਿਡ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਯਾਤਰਾ ਅਤੇ ਹੈਲੀਕਾਪਟਰ ਸੇਵਾ ਦੇ ਇੱਛੁਕ ਯਾਤਰੀ ਇਸ ਸਮੇਂ 'ਚ ਆਨਲਾਈਨ ਰਜਿਸਟ੍ਰੇਸ਼ਨ ਅਤੇ ਬੁਕਿੰਗ 26 ਅਗਸਤ ਤੋਂ ਕਰਵਾ ਸਕਦੇ ਹਨ।

PunjabKesari

ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਸਰਕਾਰ ਨੇ ਲੱਗਭਗ 5 ਮਹੀਨਿਆਂ ਬਾਅਦ 11 ਅਗਸਤ ਨੂੰ ਮੰਦਰ ਦੇ ਦੁਆਰ ਖੋਲ੍ਹਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ 16 ਅਗਸਤ ਨੂੰ ਮਾਤਾ ਦਾ ਦੁਆਰ ਭਗਤਾਂ ਲਈ ਖੋਲ੍ਹ ਦਿੱਤਾ ਗਿਆ। ਬੋਰਡ ਵਲੋਂ ਤੀਰਥ ਯਾਤਰੀਆਂ ਲਈ ਕਈ ਦਿਸ਼ਾ-ਨਿਰਦੇਸ਼ ਕੀਤੇ ਗਏ ਹਨ, ਜਿਨ੍ਹਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ। ਪ੍ਰਸ਼ਾਸਨ ਮੁਤਾਬਕ 10 ਸਾਲ ਤੋਂ ਘੱਟ ਉਮਰ ਦੇ ਬੱਚੇ ਯਾਤਰਾ ਨਹੀਂ ਕਰ ਸਕਣਗੇ ਅਤੇ ਸਾਰੇ ਤੀਰਥ ਯਾਤਰੀਆਂ ਨੂੰ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਭਗਤਾਂ ਨੂੰ ਸਵੇਰੇ ਹੋਣ ਵਾਲੀ ਆਰਤੀ 'ਚ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਪ੍ਰਸ਼ਾਸਨ ਵਲੋਂ ਇਹ ਵੀ ਹਿਦਾਇਤ ਦਿੱਤੀ ਗਈ ਹੈ ਕਿ ਤੀਰਥ ਯਾਤਰੀਆਂ ਦਾ ਰਜਿਸਟ੍ਰੇਸ਼ਨ ਆਨਲਾਈਨ ਮਾਧਿਅਮ ਤੋਂ ਕੀਤਾ ਜਾ ਸਕੇ, ਤਾਂ ਕਿ ਕਾਊਂਟਰਾਂ 'ਤੇ ਭੀੜ ਤੋਂ ਬਚਿਆ ਜਾ ਸਕੇ। ਯਾਤਰੀਆਂ ਨੂੰ ਕੋਰੋਨਾ ਵਾਇਰਸ ਦੀ ਨੈਗੇਟਿਵ ਜਾਂਚ ਰਿਪੋਰਟ ਦਿਖਾਉਣੀ ਹੋਵੇਗੀ, ਜੋ ਕਿ 48 ਘੰਟਿਆਂ ਤੋਂ ਵੱਧ ਪੁਰਾਣੀ ਨਾ ਹੋਵੇ।


author

Tanu

Content Editor

Related News