ਸਿਰਫ 5000 ਰੁਪਏ ''ਚ ਠਾਠ-ਬਾਠ ਨਾਲ ਬਿਤਾਓ ਇਨ੍ਹਾਂ 3 ਥਾਵਾਂ ''ਤੇ ਛੁੱਟੀਆਂ

10/04/2019 10:08:57 PM

ਨਵੀਂ ਦਿੱਲੀ (ਏਜੰਸੀ)- ਹਰ ਵੇਲੇ ਘੁੰਮਣਾ ਭਾਵੇਂ ਸਾਰਿਆਂ ਲਈ ਸੰਭਵ ਨਾ ਹੋਵੇ ਪਰ ਘੁੰਮਣ ਦਾ ਸ਼ੌਕ ਤਾਂ ਸਾਰੇ ਰੱਖਦੇ ਹਨ। ਹਾਲਾਂਕਿ ਕਈ ਲੋਕ ਹਮੇਸ਼ਾ ਬਜਟ ਕਾਰਨ ਪਲਾਨ ਨਹੀਂ ਬਣਾਉਂਦੇ ਪਰ ਭਾਰਤ ਵਿਚ ਕਈ ਅਜਿਹੀਆਂ ਥਾਂਵਾਂ ਹਨ, ਜਿਥੇ ਜਾਣ ਲਈ ਤੁਹਾਨੂੰ ਬੱਸ ਤਿਆਰੀਆਂ ਕਰਨੀਆਂ ਹਨ ਕਿਉਂਕਿ ਇਨ੍ਹਾਂ ਥਾਵਾਂ 'ਤੇ ਤੁਹਾਡੀ ਜੇਬ ਢਿੱਲੀ ਨਹੀਂ ਹੋਵੇਗੀ। ਖੂਬਸੂਰਤ ਥਾਂ 'ਤੇ ਵੱਖਰੀ ਸੰਸਕ੍ਰਿਤੀ, ਕਲਾ ਅਤੇ ਪਕਵਾਨ ਦਾ ਮਜ਼ਾ ਲੈਣ ਲਈ ਤਿਆਰ ਹੋ ਜਾਓ।
ਮੰਦਾਰਮਣੀ

PunjabKesari
ਇਹ ਉਹ ਥਾਂਵਾਂ ਹਨ ਜਿਥੇ ਗੰਗਾ ਨਦੀ ਬੰਗਾਲ ਦੀ ਖਾੜ੍ਹੀ ਵਿਚ ਜਾ ਮਿਲਦੀ ਹੈ। ਪਵਿੱਤਰ ਪ੍ਰਾਚੀਨ ਸਥਾਨ ਮੰਨੀ ਜਾਣ ਵਾਲੀ ਇਹ ਥਾਂ ਅਸਲ ਵਿਚ ਇੰਨੀ ਖੂਬਸੂਰਤ ਹੈ, ਜਿਥੇ ਪਹੁੰਚ ਕੇ ਤੁਹਾਡਾ ਸਾਰਾ ਤਣਾਅ ਦੂਰ ਹੋ ਜਾਵੇਗਾ। ਇਹ ਇਕ ਆਕਰਸ਼ਕ ਬੀਚ ਹੈ, ਜਿੱਥੇ ਜ਼ਿਆਦਾ ਭੀੜ ਨਹੀਂ ਹੁੰਦੀ। ਜੇਕਰ ਤੁਸੀਂ ਦਿੱਲੀ ਤੋਂ ਜਾ ਰਹੇ ਹੋ ਤਾਂ 600 ਰੁਪਏ ਵਿਚ ਟ੍ਰੇਨ ਰਾਹੀਂ ਕਲਕੱਤਾ ਪਹੁੰਚ ਸਕਦੇ ਹੋ। ਕਲਕੱਤਾ ਤੋਂ ਬੱਸ ਲੈ ਕੇ ਮੰਦਾਰਮਣੀ ਪਹੁੰਚ ਜਾਓਗੇ। ਮੰਦਾਰਮਣੀ ਵਿਚ ਰੁਕਣ ਲਈ ਕਈ ਹੋਟਲ ਅਤੇ ਰਿਸਾਰਟ ਹਨ, ਜਿਸ ਦਾ ਕਿਰਾਇਆ 600 ਰੁਪਏ ਪ੍ਰਤੀ ਵਿਅਕਤੀ ਤੋਂ ਸ਼ੁਰੂ ਹੁੰਦਾ ਹੈ। ਇਥੇ ਘੁੰਮਣ ਦਾ ਸਭ ਤੋਂ ਚੰਗਾ ਸਮਾਂ ਨਵੰਬਰ ਤੋਂ ਜਨਵਰੀ ਵਿਚਾਲੇ ਹੁੰਦਾ ਹੈ।
ਮੁਕਤੇਸ਼ਵਰ

PunjabKesari
ਜੇਕਰ ਤੁਹਾਨੂੰ ਐਡਵੈਂਚਰ ਟ੍ਰੈਵਲ ਪਸੰਦ ਹੈ ਅਤੇ ਸਿਰਫ ਰਿਸ਼ੀਕੇਸ਼ ਵਿਚ ਹੀ ਨਹੀਂ ਘੁੰਮਣਾ ਚਾਹੁੰਦੇ ਹੋ ਤਾਂ ਮੁਕਤੇਸ਼ਵਰ ਵੱਲ ਰੁੱਖ ਕਰੋ। ਰਾਕ ਕਲਾਈਂਬਿੰਗ, ਰੈਪਲਿੰਗ, ਕੈਂਪਲਿੰਗ, ਪੈਰਾਗਲਾਈਡਿੰਗ ਅਤੇ ਅਜਿਹੀ ਦੂਜੀ ਰੋਮਾਂਚ ਭਰੀ ਯਾਤਰਾ ਲਈ ਮੁਕਤੇਸ਼ਵਰ ਨੂੰ ਆਪਣੀ ਲਿਸਟ ਵਿਚ ਜ਼ਰੂਰ ਸ਼ਾਮਲ ਕਰੋ। ਇਥੇ ਪਹੁੰਚਣ ਦਾ ਸਭ ਤੋਂ ਚੰਗਾ ਅਤੇ ਸਸਤਾ ਤਰੀਕਾ ਦਿੱਲੀ ਤੋਂ ਕਾਠਗੋਦਾਮ ਤੱਕ ਟ੍ਰੇਨ ਅਤੇ ਫਿਰ ਕਾਠਗੋਦਾਮ ਤੋਂ ਮੁਕਤੇਸ਼ਵਰ ਲਈ ਬੱਸ ਦੀ ਸਵਾਰੀ ਹੈ।
ਟ੍ਰੇਨ ਅਤੇ ਬੱਸ ਦੇ ਹਿਸਾਬ ਨਾਲ ਕੁਲ ਕਿਰਾਏ ਵਿਚ 700 ਤੋਂ 1500 ਰੁਪਏ ਖਰਚ ਹੋ ਸਕਦੇ ਹਨ। ਇਥੇ ਰੁਕਣ ਲਈ ਤੁਹਾਨੂੰ 500 ਰੁਪਏ ਪ੍ਰਤੀ ਰਾਤ ਦੀ ਕੀਮਤ 'ਤੇ ਕਈ ਹੋਟਲ ਅਤੇ ਹੋਸਟਲ ਮਿਲ ਜਾਣਗੇ। ਘੁੰਮਣ ਦਾ ਸਭ ਤੋਂ ਚੰਗਾ ਸਮਾਂ ਅਕਤੂਬਰ ਤੋਂ ਦਸੰਬਰ ਅਤੇ ਮਾਰਚ ਤੋਂ ਜੁਲਾਈ ਵਿਚਾਲੇ ਹੁੰਦਾ ਹੈ।
ਦਮਨ ਅਤੇ ਦਿਊ

PunjabKesari
ਗੁਜਰਾਤ ਵਾਸੀਆਂ ਲਈ ਵੀਕੈਂਡ ਦੀ ਬੈਸਟ ਥਾਂ ਦੇ ਤੌਰ 'ਤੇ ਮਸ਼ਹੂਰ ਦਮਨ ਅਤੇ ਦਿਊ ਬਹੁਤ ਹੀ ਖੂਬਸੂਰਤ ਥਾਂ ਹੈ। ਸੁੰਦਰ ਸਮੁੰਦਰੀ ਤਟ, ਦਿਲਕਸ਼ ਨਜ਼ਾਰੇ ਤੁਹਾਡੇ ਇਕ ਪਰਫੈਕਟ ਵੀਕੈਂਡ ਲਈ ਹੋਰ ਕੀ ਚਾਹੀਦਾ ਹੈ। ਜੇਕਰ ਤੁਸੀਂ ਦਿੱਲੀ ਤੋਂ ਜਾ ਰਹੇ ਹੋ ਤਾਂ 650 ਰੁਪਏ ਵਿਚ ਟ੍ਰੇਨ ਤੋਂ ਗੁਜਰਾਤ ਪਹੁੰਚ ਸਕਦੇ ਹੋ। ਗੁਜਰਾਤ ਤੋਂ ਦਮਨ ਤੱਕ ਬੱਸ ਦਾ ਕਿਰਾਇਆ ਲਗਭਗ 200 ਰੁਪਏ ਅਤੇ ਦਿਊ ਲਈ 500 ਰੁਪਏ ਤੋਂ ਸ਼ੁਰੂ ਹੁੰਦਾ ਹੈ। ਘੁੰਮਣ ਦਾ ਸਭ ਤੋਂ ਚੰਗਾ ਸਮਾਂ ਅਕਤੂਬਰ ਤੋਂ ਮਾਰਚ ਦੇ ਦਰਮਿਆਨ ਹੁੰਦਾ ਹੈ।


Sunny Mehra

Content Editor

Related News