ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਅੱਜ ਤਾਜ ਦਾ ਕਰਨਗੇ ਦੀਦਾਰ
Sunday, Sep 30, 2018 - 09:26 AM (IST)

ਨਵੀਂ ਦਿੱਲੀ- ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ੌਕਤ ਮਿਰਜ਼ੀਯੋਯੇਵ ਐਤਵਾਰ ਨੂੰ ਭਾਰਤ ਦੇ ਦੋ ਦਿਨਾ ਦੌਰੇ ’ਤੇ ਆਉਣਗੇ। ਇਸ ਦੌਰਾਨ ਦੋਵੇਂ ਦੇਸ਼ ਆਪਣੀ ਰਣਨੀਤਕ ਭਾਈਵਾਲੀ ਵਧਾਉਣ ਬਾਰੇ ਗੱਲਬਾਤ ਕਰਨਗੇ। ਉਹ ਐਤਵਾਰ ਦੁਪਹਿਰ ਵੇਲੇ ਆਗਰਾ ਜਾਣਗੇ ਅਤੇ ਤਾਜ ਮਹੱਲ ਦੇ ਦੀਦਾਰ ਕਰਨਗੇ। ਸ਼ਾਮ ਨੂੰ ਵਾਪਸ ਨਵੀਂ ਦਿੱਲੀ ਆ ਜਾਣਗੇ ਅਤੇ ਸੋਮਵਾਰ ਰਾਸ਼ਟਰਪਤੀ ਭਵਨ ਵਿਖੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਜਾਵੇਗਾ। ਉਸ ਦਿਨ ਹੀ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੈਦਰਾਬਾਦ ਹਾਊਸ ਵਿਖੇ ਦੋ ਪਾਸੜ ਗੱਲਬਾਤ ਹੋਵੇਗੀ।