ਉੱਤਰਕਾਸ਼ੀ: ਸੁਰੰਗ ’ਚ ਫਸੇ 40 ਮਜ਼ਦੂਰਾਂ ਦੀ ਜ਼ਿੰਦਗੀ ਨੂੰ ਬਚਾਏਗੀ ‘ਸੰਕਟਮੋਚਕ’ ਮਸ਼ੀਨ

Thursday, Nov 16, 2023 - 11:45 AM (IST)

ਉੱਤਰਕਾਸ਼ੀ: ਸੁਰੰਗ ’ਚ ਫਸੇ 40 ਮਜ਼ਦੂਰਾਂ ਦੀ ਜ਼ਿੰਦਗੀ ਨੂੰ ਬਚਾਏਗੀ ‘ਸੰਕਟਮੋਚਕ’ ਮਸ਼ੀਨ

ਉੱਤਰਕਾਸ਼ੀ- ਚਾਰ ਧਾਮ ਆਲ ਵੈਦਰ ਪ੍ਰਾਜੈਕਟ ਦੀ ਸਿਲਕਿਆਰਾ ਸੁਰੰਗ ’ਚ ਪਿਛਲੇ 4 ਦਿਨਾਂ ਤੋਂ ਫਸੇ 40 ਮਜ਼ਦੂਰ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਹਨ। ਉਨ੍ਹਾਂ ਨੂੰ ਸੁਰੱਖਿਅਤ ਬਚਾਉਣ ਲਈ ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਨੇ ਵੀ ਪਹਿਲ ਕੀਤੀ ਹੈ। ਪੀ. ਐੱਮ. ਓ. ਦੇ ਨਿਰਦੇਸ਼ ’ਤੇ ਹਵਾਈ ਫੌਜ ਦੇ 3 ਹਰਕਿਉਲਿਸ ਜਹਾਜ਼ਾਂ ਰਾਹੀਂ ਹਾਈ ਪਾਵਰ ਆਗਰ ਡ੍ਰਿਲਿੰਗ ਮਸ਼ੀਨ ਨਵੀਂ ਦਿੱਲੀ ਤੋਂ ਚਿਨਆਲੀਸੌੜ ਹਵਾਈ ਪੱਟੀ ’ਤੇ ਪਹੁੰਚਾਈ ਗਈ। ਚਿਨਆਲੀਸੌੜ ਹਵਾਈ ਪੱਟੀ ਤੋਂ 32 ਕਿਲੋਮੀਟਰ ਦੂਰ ਸਿਲਕਿਆਰਾ ਤੱਕ ਟ੍ਰੇਲਰ ’ਚ ਪਹੁੰਚਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਮਸ਼ੀਨ ਸੁਰੰਗ ’ਚ ਫਸੇ ਮਜ਼ਦੂਰਾਂ ਲਈ ਸੰਕਟਮੋਚਕ ਸਾਬਿਤ ਹੋਵੇਗੀ।

ਇਹ ਵੀ ਪੜ੍ਹੋ-  ਉੱਤਰਾਕਾਸ਼ੀ ਸੁਰੰਗ ਹਾਦਸਾ: ਫਸੇ ਮਜ਼ੂਦਰਾਂ ਨਾਲ ਸੰਪਰਕ ਹੋਇਆ, CM ਧਾਮੀ ਨੇ ਬਚਾਅ ਕੰਮ ਦਾ ਕੀਤਾ ਨਿਰੀਖਣ

PunjabKesari

ਐੱਨ. ਐੱਚ. ਆਈ. ਡੀ. ਸੀ. ਐੱਲ. ਦੇ ਡਾਇਰੈਕਟਰ ਅੰਸ਼ੂ ਮਨੀਸ਼ ਖਲਕੋ ਨੇ ਕਿਹਾ ਕਿ ਬੁੱਧਵਾਰ ਰਾਤ ਤੱਕ ਹਾਈ ਪਾਵਰ ਆਗਰ ਡ੍ਰਿਲਿੰਗ ਮਸ਼ੀਨ ਸਥਾਪਿਤ ਹੋ ਸਕੇਗੀ। ਮਸ਼ੀਨ ਦੇ ਚੱਲਣ ’ਤੇ ਲਗਭਗ 50 ਮੀਟਰ ਪਾਈਪਾਂ ਦੀ ਐਸਕੇਪ ਟਨਲ ਤਿਆਰ ਹੋ ਸਕੇਗੀ। ਇਸ ਮਸ਼ੀਨ ਰਾਹੀਂ ਪ੍ਰਤੀ ਘੰਟਾ 5 ਮੀਟਰ ਮਲਬੇ ਨੂੰ ਹਟਾਇਆ ਜਾ ਸਕੇਗਾ। ਉੱਧਰ ਸਿਲਕਿਆਰਾ ’ਚ ਸੁਰੰਗ ਦੇ ਬਾਹਰ ਮਜ਼ਦੂਰਾਂ ਦੇ ਪਰਿਵਾਰਾਂ ਦੇ ਸਬਰ ਦਾ ਬੰਨ੍ਹ ਵੀ ਟੁੱਟਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਲਗਭਗ 2 ਘੰਟਿਆਂ ਤੱਕ ਹੰਗਾਮਾ ਕੀਤਾ।

ਇਹ ਵੀ ਪੜ੍ਹੋ-  8 ਸਾਲ ਦੀ ਮਾਸੂਮ ਨਾਲ ਹੈਵਾਨੀਅਤ; ਕੇਲੇ ਦੇ ਪੱਤੇ ਕੱਟਣ ਗਈ ਸੀ ਬੱਚੀ, ਫਿਰ ਹੋਇਆ ਘਿਨੌਣਾ ਕਾਂਡ

PunjabKesari

ਨਾਰਵੇ ਅਤੇ ਥਾਈਲੈਂਡ ਦੀਆਂ ਮਾਹਿਰ ਟੀਮਾਂ ਤੋਂ ਲਈ ਜਾ ਰਹੀ ਮਦਦ

ਮੀਡੀਆ ਨਾਲ ਗੱਲਬਾਤ ’ਚ ਅੰਸ਼ੂ ਮਨੀਸ਼ ਖਲਕੋ ਨੇ ਕਿਹਾ ਕਿ ਹਾਈ ਪਾਵਰ ਡ੍ਰਿਲਿੰਗ ਮਸ਼ੀਨ ਨਵੀਂ ਤਕਨੀਕ ਦੀ ਮਸ਼ੀਨ ਹੈ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਸ ਮਸ਼ੀਨ ਰਾਹੀਂ ਐਸਕੇਪ ਟਨਲ ਤਿਆਰ ਹੋ ਜਾਵੇਗੀ। ਇਸ ਲਈ ਪਲੇਟਫਾਰਮ ਤਿਆਰ ਕੀਤਾ ਗਿਆ ਹੈ। ਖਲਕੋ ਨੇ ਦੱਸਿਆ ਕਿ ਇੰਟਰਨੈੱਟ ਦੇ ਜ਼ਰੀਏ ਨਾਰਵੇ ਅਤੇ ਥਾਈਲੈਂਡ ਦੇ ਮਾਹਿਰਾਂ ਦੀਆਂ ਟੀਮਾਂ ਦੀ ਮਦਦ ਲਈ ਜਾ ਰਹੀ ਹੈ। ਮਾਹਿਰਾਂ ਦੀਆਂ ਇਨ੍ਹਾਂ ਟੀਮਾਂ ਨੇ ਥਾਈਲੈਂਡ ਦੀ ਗੁਫਾ ’ਚ ਫਸੇ ਬੱਚਿਆਂ ਨੂੰ ਬਾਹਰ ਕੱਢਣ ’ਚ ਮਦਦ ਕੀਤੀ ਸੀ।

ਇਹ ਵੀ ਪੜ੍ਹੋ- ਉੱਤਰਕਾਸ਼ੀ ਹਾਦਸਾ : 72 ਘੰਟਿਆਂ ਤੋਂ ਸੁਰੰਗ 'ਚ ਫਸੀਆਂ 40 ਜ਼ਿੰਦਗੀਆਂ ਨੂੰ ਬਚਾਉਣ ਦੀ ਜੰਗ ਜਾਰੀ

PunjabKesari

ਦੱਸਣਯੋਗ ਹੈ ਕਿ ਉੱਤਰਾਕਾਸ਼ੀ ਜ਼ਿਲ੍ਹੇ ਦੇ ਬ੍ਰਹਾਖਾਲ-ਯਮੁਨੋਤਰੀ ਨੈਸ਼ਨਲ ਹਾਈਵੇਅ 'ਤੇ ਨਿਰਮਾਣ ਅਧੀਨ ਸੁਰੰਗ ਦਾ ਇਕ ਹਿੱਸਾ ਐਤਵਾਰ ਦੀ ਸਵੇਰ ਨੂੰ ਅਚਾਨਕ ਢਹਿ ਗਿਆ ਸੀ, ਜਿਸ ਵਿਚ 40 ਮਜ਼ਦੂਰ ਫਸ ਗਏ ਸਨ। ਸੁਰੰਗ ਦਾ ਨਿਰਮਾਣ ਕਰ ਰਹੀ ਨਵਯੁੱਗ ਇੰਜੀਨੀਅਰਿੰਗ ਲਿਮਟਿਡ ਮੁਤਾਬਕ ਸੁਰੰਗ ਵਿਚ ਫਸੇ ਮਜ਼ਦੂਰ ਬਿਹਾਰ, ਪੱਛਮੀ ਬੰਗਾਲ, ਝਾਰਖੰਡ, ਓਡੀਸ਼ਾ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਹਨ। ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ, ਰਾਜ ਆਫ਼ਤ ਰਿਸਪਾਂਸ ਫ਼ੋਰਸ, ਭਾਰਤ-ਤਿੱਬਤ ਸਰਹੱਦੀ ਪੁਲਸ, ਸਰਹੱਦੀ ਸੜਕ ਸੰਗਠਨ ਦੇ 160 ਬਚਾਅ ਕਰਮਚਾਰੀਆਂ ਦਾ ਦਲ ਦਿਨ-ਰਾਤ ਬਚਾਅ ਕੰਮਾਂ 'ਚ ਜੁਟਿਆ ਹੋਇਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Tanu

Content Editor

Related News