TV ਚੈਨਲਾਂ ਨੂੰ ਮੰਤਰਾਲੇ ਦੀ ਸਲਾਹ- ਉੱਤਰਾਖੰਡ ''ਚ ਚੱਲ ਰਹੇ ਬਚਾਅ ਕਾਰਜਾਂ ਨੂੰ ਸਨਸਨੀਖੇਜ਼ ਨਾ ਬਣਾਓ

11/21/2023 6:34:50 PM

ਨਵੀਂ ਦਿੱਲੀ (ਰਘੁਨੰਦਨ ਪਰਾਸ਼ਰ)- ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੱਜ ਟੈਲੀਵਿਜ਼ਨ ਚੈਨਲਾਂ ਨੂੰ ਇਕ ਐਡਵਾਈਜ਼ਰੀ ਜਾਰੀ ਕਰਕੇ ਉੱਤਰਾਖੰਡ ਦੇ ਸਿਲਕਿਆਰਾ 'ਚ ਚੱਲ ਰਹੇ ਬਚਾਅ ਕਾਰਜ ਨੂੰ ਸਨਸਨੀਖੇਜ਼ ਬਣਾਉਣ ਤੋਂ ਬਚਣ ਲਈ ਕਿਹਾ ਹੈ। ਮੰਤਰਾਲਾ ਨੇ ਸੁਰੰਗ ਵਾਲੀ ਥਾਂ ਦੇ ਨੇੜੇ ਟੈਲੀਕਾਸਟ ਕਰਨ ਤੋਂ ਬਚਣ ਲਈ ਕਿਹਾ ਹੈ, ਜਿੱਥੇ ਬਚਾਅ ਕਾਰਜ ਚੱਲ ਰਿਹਾ ਹੈ। ਕੋਈ ਵੀ ਲਾਈਵ ਪੋਸਟ/ਵੀਡੀਓ ਨਾ ਬਣਾਓ ਅਤੇ ਇਹ ਯਕੀਨੀ ਕਰੋ ਕਿ ਮਨੁੱਖੀ ਜਾਨਾਂ ਬਚਾਉਣ 'ਚ ਲੱਗੀਆਂ ਵੱਖ-ਵੱਖ ਏਜੰਸੀਆਂ ਦੀ ਗਤੀਵਿਧੀ ਨੂੰ ਕਿਸੇ ਤਰ੍ਹਾਂ ਓਪਰੇਸ਼ਨ ਸਾਈਟ ਦੇ ਅੰਦਰ ਜਾਂ ਆਲੇ ਦੁਆਲੇ ਕੈਮਰਾਮੈਨ, ਪੱਤਰਕਾਰਾਂ ਜਾਂ ਉਪਕਰਣਾਂ ਦੀ ਮੌਜੂਦਗੀ ਨਾਲ ਕਿਸੇ ਵੀ ਤਰ੍ਹਾਂ ਨਾਲ ਵਿਘਨ ਜਾਂ ਪਰੇਸ਼ਾਨੀ ਨਾ ਹੋਵੇ। 

ਇਹ ਵੀ ਪੜ੍ਹੋ-  ਦਿੱਲੀ ਪ੍ਰਦੂਸ਼ਣ: SC ਦੀ ਤਲਖ਼ ਟਿੱਪਣੀ- ਦੋਸ਼ਾਂ ਦੀ ਖੇਡ ਜਾਰੀ ਰਹੀ ਤਾਂ ਜ਼ਮੀਨ ਸੁੱਕ ਜਾਵੇਗੀ, ਪਾਣੀ ਮੁੱਕ ਜਾਵੇਗਾ

ਸਰਕਾਰ 2 ਕਿਲੋਮੀਟਰ ਲੰਬੀ ਸੁਰੰਗ ਦੇ ਇਕ ਹਿੱਸੇ ਵਿਚ ਫਸੇ ਮਜ਼ਦੂਰਾਂ ਨਾਲ ਲਗਾਤਾਰ ਸੰਪਰਕ 'ਚ ਹੈ ਅਤੇ ਉਨ੍ਹਾਂ ਦਾ ਮਨੋਬਲ ਬਣਾਈ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਵੱਖ-ਵੱਖ ਸਰਕਾਰੀ ਏਜੰਸੀਆਂ 41 ਮਜ਼ਦੂਰਾਂ ਨੂੰ ਸੁਰੱਖਿਅਤ ਕੱਢਣ ਲਈ ਅਣਥੱਕ ਮਿਹਨਤ ਕਰ ਰਹੀਆਂ ਹਨ। ਸੁਰੰਗ ਦੇ ਆਲੇ-ਦੁਆਲੇ ਚੱਲ ਰਿਹਾ ਬਚਾਅ ਕਾਰਜ ਬੇਹੱਦ ਸੰਵੇਦਨਸ਼ੀਲ ਹੈ। ਟੀਵੀ ਚੈਨਲਾਂ ਵਲੋਂ ਬਚਾਅ ਕਾਰਜਾਂ ਨਾਲ ਸਬੰਧਤ ਵੀਡੀਓ ਫੁਟੇਜ ਅਤੇ ਹੋਰ ਤਸਵੀਰਾਂ ਦੇ ਪ੍ਰਸਾਰਣ, ਖਾਸ ਤੌਰ 'ਤੇ ਬਚਾਅ ਮੁਹਿੰਮ ਵਾਲੀ ਥਾਂ ਦੇ ਨੇੜੇ ਕੈਮਰੇ ਅਤੇ ਹੋਰ ਸਾਜ਼ੋ-ਸਾਮਾਨ ਲਗਾਉਣ ਨਾਲ ਚੱਲ ਰਹੇ ਆਪ੍ਰੇਸ਼ਨ 'ਤੇ ਮਾੜਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਉੱਤਰਾਕਾਸ਼ੀ ਸੁਰੰਗ ਹਾਦਸਾ: 10 ਦਿਨਾਂ ਤੋਂ ਸੁਰੰਗ 'ਚ ਫਸੇ 41 ਮਜ਼ਦੂਰ, ਪਾਈਪਲਾਈਨ ਰਾਹੀਂ ਭੇਜੀ ਗਈ ਖਿਚੜੀ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਟੀਵੀ ਚੈਨਲਾਂ ਨੂੰ ਇਸ ਮਾਮਲੇ 'ਤੇ ਰਿਪੋਰਟਿੰਗ ਕਰਦੇ ਸਮੇਂ ਸਾਵਧਾਨ ਅਤੇ ਸੰਵੇਦਨਸ਼ੀਲ ਰਹਿਣ ਦੀ ਸਲਾਹ ਦਿੱਤੀ ਹੈ, ਖਾਸ ਤੌਰ 'ਤੇ ਸੁਰਖੀਆਂ, ਵੀਡੀਓ ਅਤੇ ਫੋਟੋਆਂ ਲਗਾਉਣ ਵੇਲੇ। ਮੰਤਰਾਲੇ ਨੇ ਕਿਹਾ ਹੈ ਕਿ ਟੀਵੀ ਚੈਨਲਾਂ ਨੂੰ ਆਪਰੇਸ਼ਨ ਦੀ ਸੰਵੇਦਨਸ਼ੀਲ ਪ੍ਰਕਿਰਤੀ, ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਆਮ ਦਰਸ਼ਕਾਂ ਦੀ ਮਨੋਵਿਗਿਆਨਕ ਸਥਿਤੀ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।


Tanu

Content Editor

Related News