ਉਤਰਾਖੰਡ ਪੁਲਸ ਨੇ ਹਰਿਆਣਾ ਦੇ 3 ਇਨਾਮੀ ਬਦਮਾਸ਼ਾਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ

Thursday, Nov 19, 2020 - 05:36 PM (IST)

ਉਤਰਾਖੰਡ ਪੁਲਸ ਨੇ ਹਰਿਆਣਾ ਦੇ 3 ਇਨਾਮੀ ਬਦਮਾਸ਼ਾਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ

ਦੇਹਰਾਦੂਨ- ਉਤਰਾਖੰਡ ਪੁਲਸ ਨੇ ਕਤਲ ਦੇ 9 ਵੱਖ-ਵੱਖ ਮਾਮਲਿਆਂ 'ਚ ਫਰਾਰ ਚੱਲ ਰਹੇ ਹਰਿਆਣਾ ਦੇ ਤਿੰਨ ਇਨਾਮੀ ਬਦਮਾਸ਼ਾਂ ਨੂੰ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਸਿਤਾਰਗੰਜ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ 'ਚੋਂ ਇਕ ਗੁਰੂਗ੍ਰਾਮ ਦੇ ਬੁਡਕਾ ਵਾਸੀ ਪਵਨ ਨੇਹਰਾ 'ਤੇ ਇਕ ਲੱਖ ਰੁਪਏ ਦਾ ਇਨਾਮ ਐਲਾਨ ਸੀ। ਹੋਰ 2 ਦੋਸ਼ੀਆਂ ਦੀ ਪਛਾਣ ਝੱਜਰ ਵਾਸੀ ਆਸ਼ੀਸ਼ ਅਤੇ ਰੋਹਤਕ ਵਾਸੀ ਮੋਨੂੰ ਦੇ ਰੂਪ 'ਚ ਹੋਈ ਹੈ। ਆਸ਼ੀਸ਼ ਅਤੇ ਮੋਨੂੰ 'ਤੇ 50-50 ਹਜ਼ਾਰ ਰੁਪਏ ਦਾ ਇਨਾਮ ਸੀ। ਦੋਸ਼ੀਆਂ ਕੋਲੋਂ ਤਮੰਚੇ ਅਤੇ ਕਾਰਤੂਸ ਵੀ ਬਰਾਮਦ ਹੋਏ ਹਨ। ਹਰਿਆਣਾ ਦੇ ਪੁਲਸ ਡਾਇਰੈਕਟਰ ਜਨਰਲ ਨੇ ਇਨ੍ਹਾਂ ਬਦਮਾਸ਼ਾਂ ਦੀ ਗ੍ਰਿਫ਼ਤਾਰੀ ਲਈ ਉਤਰਾਖੰਡ ਪੁਲਸ ਨੂੰ ਫੋਨ ਕਰ ਕੇ ਧੰਨਵਾਦ ਕੀਤਾ ਹੈ। ਉਤਰਾਖੰਡ ਦੇ ਪੁਲਸ ਡਾਇਰੈਕਟਰ ਜਨਰਲ (ਅਪਰਾਧ ਅਤੇ ਕਾਨੂੰਨ ਵਿਵਸਥਾ) ਅਸ਼ੋਕ ਕੁਮਾਰ ਨੇ ਵੀਰਵਾਰ ਨੂੰ ਦੱਸਿਆ ਕਿ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰਨ ਵਾਲੀ ਟੀਮ ਨੂੰ ਮੈਡਲ ਦੇਣ ਦੀ ਸਿਫਾਰਿਸ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ : 76 ਲਾਪਤਾ ਬੱਚਿਆਂ ਨੂੰ ਲੱਭਣ ਵਾਲੀ ਦਿੱਲੀ ਪੁਲਸ ਦੀ ਹੈੱਡ ਕਾਂਸਟੇਬਲ ਨੂੰ ਸਮੇਂ ਤੋਂ ਪਹਿਲਾਂ ਮਿਲੀ ਤਰੱਕੀ

ਪੁਲਸ ਨੇ ਦੱਸਿਆ ਬੁੱਧਵਾਰ ਸ਼ਾਮ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸਲੇਟੀ ਰੰਗ ਦੀ ਇਕ ਕਾਰ 'ਚ ਸ਼ੱਕੀਆਂ ਦੇ ਘੁੰਮਣ ਦੀ ਸੂਚਨਾ ਮਿਲਦੇ ਹੀ ਸਿਤਾਰਗੰਜ ਪੁਲਸ ਨੇ ਉਨ੍ਹਾਂ ਦੀ ਭਾਲ ਕੀਤੀ ਅਤੇ ਦਿਖਾਈ ਦੇਣ 'ਤੇ ਉਨ੍ਹਾਂ ਨੂੰ ਪੁੱਛ-ਗਿੱਛ ਲਈ ਰੋਕਿਆ। ਪੁੱਛ-ਗਿੱਛ ਦੌਰਾਨ ਅੱਗੇ ਬੈਠੇ ਬਦਮਾਸ਼ ਨੇ ਪੁਲਸ ਮੁਲਾਜ਼ਮਾਂ ਨਾਲ ਹੱਥੋਪਾਈ ਕੀਤੀ ਅਤੇ ਤਮੰਚਾ ਕੱਢ ਲਿਆ, ਜਦੋਂ ਕਿ ਪਿੱਛਾ ਬੈਠਾ ਦੋਸ਼ੀ ਮੌਕੇ 'ਤੇ ਫਰਾਰ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ ਤਮੰਚਾ ਅਤੇ 2 ਕਾਰਤੂਸ ਬਰਾਮਦ ਕੀਤੇ ਗਏ। ਸਖਤੀ ਨਾਲ ਪੁੱਛ-ਗਿੱਛ ਕਰਨ 'ਤੇ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ 2 ਹੋਰ ਦੋਸ਼ੀਆਂ ਨੂੰ ਵੀ ਸਿਤਾਰਗੰਜ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕੋਲੋਂ 2 ਤਮੰਚੇ ਅਤੇ ਚਾਰ ਕਾਰਤੂਸ ਬਰਾਮਦ ਕੀਤੇ ਗਏ।

ਇਹ ਵੀ ਪੜ੍ਹੋ : ਹੈਵਾਨੀਅਤ ਦੀ ਹੱਦ : ਮੂੰਹ 'ਚ ਮਿੱਟੀ ਭਰ 70 ਸਾਲਾ ਬਜ਼ੁਰਗ ਬੀਬੀ ਨਾਲ ਜਬਰ ਜ਼ਿਨਾਹ, ਫਿਰ ਦਿੱਤੀ ਦਰਦਨਾਕ ਮੌਤ


author

DIsha

Content Editor

Related News