ਵਿਆਹੁਤਾ ਧੀ ਵੀ ਮ੍ਰਿਤਕ ਆਸ਼ਰਿਤ ਕੋਟੇ 'ਚ ਸਰਕਾਰੀ ਨੌਕਰੀ ਦੀ ਹੱਕਦਾਰ: ਹਾਈਕੋਰਟ

Thursday, Mar 28, 2019 - 02:42 PM (IST)

ਵਿਆਹੁਤਾ ਧੀ ਵੀ ਮ੍ਰਿਤਕ ਆਸ਼ਰਿਤ ਕੋਟੇ 'ਚ ਸਰਕਾਰੀ ਨੌਕਰੀ ਦੀ ਹੱਕਦਾਰ: ਹਾਈਕੋਰਟ

ਨੈਨੀਤਾਲ-ਹਾਈਕੋਰਟ ਨੇ ਵਿਆਹੁਤਾ ਧੀਆਂ ਲਈ ਇਤਿਹਾਸਿਕ ਫੈਸਲਾ ਲਿਆ ਹੈ। ਅਦਾਲਤ ਦੇ ਇਸ ਫੈਸਲੇ ਮੁਤਾਬਕ ਹੁਣ ਮ੍ਰਿਤਕ ਆਸ਼ਰਿਤ ਕੋਟੇ 'ਚ ਸ਼ਾਮਲ ਵਿਆਹੁਤਾ ਧੀਆਂ ਨੂੰ ਪਰਿਵਾਰ ਦਾ ਮੈਂਬਰ ਮੰਨਿਆ ਜਾਵੇਗਾ ਅਤੇ ਉਹ ਵੀ ਮ੍ਰਿਤਕ ਆਸ਼ਰਿਤ ਕੋਟੇ 'ਚ ਨੌਕਰੀ ਪ੍ਰਾਪਤ ਕਰਨ ਲਈ ਹੱਕਦਾਰ ਹਨ। ਬੁੱਧਵਾਰ ਨੂੰ ਚੀਫ ਜਸਟਿਸ ਰਮੇਸ਼ ਰੰਗਨਾਥਨ, ਜਸਟਿਸ ਲੋਕਪਾਲ ਸਿੰਘ ਅਤੇ ਆਰ. ਸੀ. ਖੁਲਬੇ ਦੀ ਪੂਰੀ ਬੈਂਚ ਦੇ ਸਾਹਮਣੇ ਚਮੋਲੀ ਨਿਵਾਸੀ ਦੇ ਸੰਤੋਸ਼ ਕਿਮੋਠੀ ਦੀ ਪਟੀਸ਼ਨ 'ਤੇ ਫੈਸਲਾ ਸੁਣਾਇਆ ਗਿਆ ਹੈ। 

ਪਟੀਸ਼ਨ 'ਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਨੇ ਨੌਕਰੀ ਦੌਰਾਨ ਉਸ ਦਾ ਵਿਆਹ ਕਰ ਦਿੱਤਾ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਪਿਤਾ ਦੀ ਅਚਾਨਕ ਮੌਤ ਹੋ ਗਈ। ਪਰਿਵਾਰ 'ਚ ਪਿਤਾ ਤੋਂ ਇਲਾਵਾ ਹੋਰ ਕੋਈ ਸੀਨੀਅਰ ਵਿਅਕਤੀ ਕਮਾਈ ਕਰਨ ਵਾਲਾ ਨਹੀਂ ਹੈ, ਜਿਸ ਕਾਰਨ ਉਸ ਦੇ ਪਰਿਵਾਰ ਦੀ ਸਹੀ ਦੇਖਭਾਲ ਨਹੀਂ ਹੋ ਰਹੀ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਪਟੀਸ਼ਨਰ ਦੇ ਹੱਕ 'ਚ ਫੈਸਲਾ ਸੁਣਾਇਆ ਹੈ।


author

Iqbalkaur

Content Editor

Related News