ਉਤਰਾਖੰਡ ਗਲੇਸ਼ੀਅਰ ਹਾਦਸਾ : ਸੁਰੰਗ ''ਚੋਂ ਸੁਰੱਖਿਅਤ ਬਾਹਰ ਕੱਢੇ ਗਏ ਮਜ਼ਦੂਰ ਨੇ ਸੁਣਾਈ ਆਪਬੀਤੀ

02/08/2021 3:51:44 PM

ਚਮੋਲੀ- ਉਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਜੋਸ਼ੀਮਠ ਕੋਲ ਗਲੇਸ਼ੀਅਰ ਦਾ ਇਕ ਹਿੱਸਾ ਟੁੱਟਣ ਕਾਰਨ ਅਚਾਨਕ ਆਏ ਹੜ੍ਹ ਤੋਂ ਬਾਅਦ ਕਰੀਬ 125 ਮਜ਼ਦੂਰ ਲਾਪਤਾ ਹਨ, ਜਦੋਂ ਕਿ 12 ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਗਲੇਸ਼ੀਅਰ ਟੁੱਟਣ ਤੋਂ ਬਾਅਦ ਸੁਰੰਗ 'ਚੋਂ ਨਿਕਲੇ ਇਕ ਮਜ਼ਦੂਰ ਨੇ ਆਪਬੀਤੀ ਦੱਸੀ ਹੈ, ਜਿਸ ਦਾ ਵੀਡੀਓ ਉਤਰਾਖੰਡ ਪੁਲਸ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ।

ਇਹ ਵੀ ਪੜ੍ਹੋ : ਸੁਰੰਗ 'ਚ ਰੱਸੀ ਦੇ ਸਹਾਰੇ ਪਹੁੰਚ ਕੇ ITBP ਦੇ ਜਵਾਨਾਂ ਨੇ ਸੁਰੱਖਿਅਤ ਕੱਢੇ 12 ਮਜ਼ਦੂਰ

ਗਲੇਸ਼ੀਅਰ ਫਟਣ ਤੋਂ ਬਾਅਦ ਨਦੀਆਂ 'ਚ ਆਏ ਹੜ੍ਹ ਤੋਂ ਬਾਅਦ ਆਈ.ਟੀ.ਬੀ.ਪੀ. ਨੂੰ ਰਾਹਤ ਅਤੇ ਬਚਾਅ ਕੰਮ 'ਚ ਲਗਾਇਆ ਗਿਆ ਹੈ। ਆਈ.ਟੀ.ਬੀ.ਪੀ. ਦੇ ਜਵਾਨ ਤੰਗ ਸੁਰੰਗਾਂ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ 'ਚ ਜੁਟੇ ਹਨ। ਸੁਰੰਗ ਤੋਂ ਬਾਹਰ ਨਿਕਲਣ ਤੋਂ ਬਾਅਦ ਇਕ ਮਜ਼ਦੂਰ ਨੇ ਦੱਸਿਆ ਕਿ ਸੁਰੰਗ 'ਚ ਗਰਦਨ ਤੱਕ ਮਲਬਾ ਭਰ ਗਿਆ ਸੀ। ਬਚਾਏ ਗਏ ਸ਼ਖਸ ਨੇ ਕਿਹਾ,''ਸੁਰੰਗ ਦੇ ਅੰਦਰ ਮਲਬਾ ਸਾਡੀ ਗਰਦਨ ਤੱਕ ਭਰ ਗਿਆ ਸੀ, ਮੈਂ ਖ਼ੁਦ ਸਰੀਆ ਫੜ ਕੇ ਬਾਹਰ ਆਇਆ ਹਾਂ।'' ਜਦੋਂ ਉਸ ਤੋਂ ਪੁੱਛਿਆ ਗਿਆ ਕਿ ਸੁਰੰਗ 'ਚ ਘਬਰਾਹਟ ਤਾਂ ਨਹੀਂ ਹੋ ਰਹੀ ਸੀ, ਇਸ 'ਤੇ ਉਸ ਨੇ ਨਹੀਂ 'ਚ ਜਵਾਬ ਦਿੱਤਾ।

 

ਇਹ ਵੀ ਪੜ੍ਹੋ : ਉਤਰਾਖੰਡ 'ਚ ਕੁਦਰਤ ਨੇ ਫਿਰ ਮਚਾਈ ਤਬਾਹੀ, ਲੋਕਾਂ ਨੂੰ ਯਾਦ ਆਇਆ 2013 ਦਾ ਭਿਆਨਕ ਮੰਜ਼ਰ

ਚਮੋਲੀ 'ਚ ਨੰਦਾ ਦੇਵੀ ਗਲੇਸ਼ੀਅਰ ਦਾ ਇਕ ਹਿੱਸਾ ਟੁੱਟਣ ਕਾਰਨ ਰਿਸ਼ੀਗੰਗਾ ਘਾਟੀ 'ਚ ਅਚਾਨਕ ਭਿਆਨਕ ਹੜ੍ਹ ਆ ਗਿਆ। ਇਸ ਨਾਲ ਉੱਥੇ 2 ਪਣਬਿਜਲੀ ਪ੍ਰਾਜੈਕਟਾਂ 'ਚ ਕੰਮ ਕਰ ਰਹੇ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀਆਂ ਲਾਸ਼ਾਂ ਵੱਖ-ਵੱਖ ਥਾਂਵਾਂ ਤੋਂ ਬਰਾਮਦ ਕੀਤੀਆਂ ਗਈਆਂ ਹਨ। ਹਾਦਸੇ ਤੋਂ ਬਾਅਦ ਪਣਬਿਜਲੀ ਪ੍ਰਾਜੈਕਟਾਂ ਨੂੰ ਵੱਡਾ ਨੁਕਸਾਨ ਹੋਇਆ ਹੈ। ਤਪੋਵਨ ਪ੍ਰਾਜੈਕਟ ਦੀ ਇਕ ਸੁਰੰਗ 'ਚ ਫਸੇ ਸਾਰੇ 15 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਦੋਂ ਕਿ 125 ਹਾਲੇ ਵੀ ਲਾਪਤਾ ਹਨ।

ਇਹ ਵੀ ਪੜ੍ਹੋ : ਚਮੋਲੀ 'ਚ ਬੰਨ੍ਹ ਟੁੱਟਣ ਨਾਲ 100 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦਾ ਖ਼ਦਸ਼ਾ


DIsha

Content Editor

Related News