ਉੱਤਰਾਖੰਡ ਤ੍ਰਾਸਦੀ: ਮਰਨ ਵਾਲਿਆਂ ਦੀ ਗਿਣਤੀ 70 ਤੱਕ ਪੁੱਜੀ, ਤਲਾਸ਼ੀ ਮੁਹਿੰਮ ਜਾਰੀ

02/24/2021 6:36:09 PM

ਚਮੋਲੀ— ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਆਫ਼ਤ ਪ੍ਰਭਾਵਿਤ ਖੇਤਰਾਂ ’ਚ ਬੁੱਧਵਾਰ ਨੂੰ 18ਵੇਂ ਦਿਨ ਵੀ ਤਲਾਸ਼ੀ ਅਤੇ ਬਚਾਅ ਮੁਹਿੰਮ ਜਾਰੀ ਰਹੀ। ਆਫ਼ਤ ਮਗਰੋਂ ਹੁਣ ਤੱਕ 70 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਚਮੋਲੀ ਜ਼ਿਲ੍ਹਾ ਪੁਲਸ ਵਲੋਂ ਜਾਰੀ ਮੀਡੀਆ ਬੁਲੇਟਿਨ ’ਚ ਦੱਸਿਆ ਗਿਆ ਹੈ ਕਿ ਆਫ਼ਤ ਪ੍ਰਭਾਵਿਤ ਖੇਤਰਾਂ ਤੋਂ ਹੁਣ ਤੱਕ 70 ਲਾਸ਼ਾਂ ਅਤੇ 29 ਮਨੁੱਖੀ ਅੰਗ ਬਰਾਮਦ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 40 ਲਾਸ਼ਾਂ ਅਤੇ ਇਕ ਮਨੁੱਖੀ ਅੰਗ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਜੋਸ਼ੀਮੱਠ ਪੁਲਸ ਥਾਣੇ ਵਿਚ ਮੰਗਲਵਾਰ ਨੂੰ ਇਕ ਹੋਰ ਲਾਪਤਾ ਵਿਅਕਤੀ ਦੀ ਰਿਪੋਰਟ ਦਰਜ ਕਰਵਾਈ ਗਈ। 

PunjabKesari

ਦੱਸ ਦੇਈਏ ਕਿ ਤ੍ਰਾਸਦੀ ਤੋਂ ਬਾਅਦ ਅਜੇ ਵੀ 134 ਲੋਕ ਲਾਪਤਾ ਹਨ, ਜਿਨ੍ਹਾਂ ਦੀਆਂ ਲਾਸ਼ਾਂ ਲਈ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਦੱਸਿਆ ਗਿਆ ਹੈ ਕਿ 58 ਲਾਸ਼ਾਂ, 28 ਮਨੁੱਖੀ ਅੰਗਾਂ ਅਤੇ ਆਫ਼ਤ ਦਾ ਸ਼ਿਕਾਰ ਹੋਏ ਲੋਕਾਂ ਦੇ 110 ਪਰਿਵਾਰਾਂ ਦੇ ਡੀ. ਐੱਨ. ਏ. ਨਮੂਨੇ ਦੇਹਰਾਦੂਨ ਸਥਿਤ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ਵਿਚ ਮਿਲਾਨ ਲਈ ਭੇਜ ਦਿੱਤੇ ਗਏ ਹਨ। 

PunjabKesari

ਜ਼ਿਕਰਯੋਗ ਹੈ ਕਿ 7 ਫਰਵਰੀ ਨੂੰ ਉੱਤਰਾਖੰਡ ਦੇ ਚਮੋਲੀ ’ਚ ਅਚਾਨਕ ਗਲੇਸ਼ੀਅਰ ਟੁੱਟਣ ਕਾਰਨ ਹੜ੍ਹ ਆ ਗਿਆ, ਇਸ ਤ੍ਰਾਸਦੀ ਕਾਰਨ ਤਪੋਵਨ-ਵਿਸ਼ਣੂਗੜ੍ਹ ਜਲ ਬਿਜਲੀ ਪ੍ਰਾਜੈਕਟ ਦਾ ਵੱਡਾ ਨੁਕਸਾਨ ਹੋਇਆ। ਪ੍ਰਾਜੈਕਟ ਵਿਚ ਵਰਕਰ ਕਈ ਕਾਮੇ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। 


Tanu

Content Editor

Related News