ਉੱਤਰਾਖੰਡ : ਰੇਪ ਦੇ ਦੋਸ਼ੀ ਨੂੰ ਕੋਰਟ ਨੇ ਸੁਣਾਈ ਸਜ਼ਾ-ਏ-ਮੌਤ

Wednesday, Dec 12, 2018 - 05:20 PM (IST)

ਉੱਤਰਾਖੰਡ : ਰੇਪ ਦੇ ਦੋਸ਼ੀ ਨੂੰ ਕੋਰਟ ਨੇ ਸੁਣਾਈ ਸਜ਼ਾ-ਏ-ਮੌਤ

ਦੇਹਰਾਦੂਨ— ਉੱਤਰਾਖੰਡ 'ਚ 2016 ਰੇਪ ਕੇਸ ਦੇ ਦੋਸ਼ੀ ਨੂੰ ਦੇਹਰਾਦੂਨ ਕੋਰਟ ਨੇ ਮੌਤ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੇ ਜਨਵਰੀ 2016 'ਚ ਰੇਪ ਕਰਨ ਮਗਰੋਂ ਪੀੜਤ ਲੜਕੀ ਦੀ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ 'ਤੇ ਫੈਸਲਾ ਸੁਣਾਉਂਦਿਆਂ ਏ.ਡੀ.ਜੇ. ਗੁਰਬੱਖਸ਼ ਸਿੰਘ ਨੇ ਦੋਸ਼ੀ ਨੂੰ ਮੌਤ ਦੀ ਸਜ਼ਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਦੋਸ਼ੀ ਦਾ ਨਾਂ ਅਜ਼ਹਰ ਹੈ ਤੇ ਉਹ ਵਿਕਾਸ ਨਗਰ ਦਾ ਰਹਿਣ ਵਾਲਾ ਹੈ। ਉਸ ਨੇ ਸਾਲ 2016 'ਚ ਜਨਵਰੀ ਮਹੀਨੇ ਨਵੇਂ ਸਾਲ ਦੀ ਪਾਰਟੀ ਤੋਂ ਬਾਅਦ ਇਕ ਲੜਕੀ ਦਾ ਰੇਪ ਕੀਤਾ ਸੀ ਤੇ ਬਾਅਦ 'ਚ ਉਸ ਦਾ ਕਤਲ ਕਰ ਦਿੱਤਾ ਸੀ।


author

Tanu

Content Editor

Related News