ਪਤਨੀ ਨੂੰ 100 ਰੁਪਏ ਨਾ ਦੇ ਸਕਣ ਦੀ ਸ਼ਰਮਿੰਦਗੀ 'ਚ ਪਤੀ ਨੇ ਕੀਤੀ ਖੁਦਕੁਸ਼ੀ

Sunday, Jun 28, 2020 - 11:31 AM (IST)

ਪਤਨੀ ਨੂੰ 100 ਰੁਪਏ ਨਾ ਦੇ ਸਕਣ ਦੀ ਸ਼ਰਮਿੰਦਗੀ 'ਚ ਪਤੀ ਨੇ ਕੀਤੀ ਖੁਦਕੁਸ਼ੀ

ਲਲਿਤਪੁਰ- ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ ਦੇ ਜਾਖਲੌਨ ਇਲਾਕੇ 'ਚ ਪਤਨੀ ਨੂੰ ਕਥਿਤ ਤੌਰ 'ਤੇ ਖਰਚ ਲਈ 100 ਰੁਪਏ ਨਾ ਦੇਣ ਸਕਣ ਤੋਂ ਪਰੇਸ਼ਾਨ ਇਕ ਨੌਜਵਾਨ ਨੇ ਟਰੇਨ ਨਾਲ ਕੱਟ ਕੇ ਖੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਜਾਖਲੋਨ ਥਾਣਾ ਖੇਤਰ ਦੇ ਜੀਰੋਨ-ਲਲਿਤਪੁਰ ਰੇਲ ਮਾਰਗ 'ਚ ਬਮਹੌਰੀ ਪਿੰਡ ਦੇ ਗੇਟ ਨੰਬਰ-1031 ਕੋਲ ਸ਼ਨੀਵਾਰ ਨੂੰ ਰੇਲ ਪੱਟੜੀ 'ਤੇ ਟਰੇਨ ਨਾਲ ਕੱਟੀ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਪਛਾਣ ਨਾਰਾਹਟ ਖੇਤਰ ਦੇ ਗੁਰਯਾਨਾ ਪਿੰਡ ਵਾਸੀ ਜੈਹਿੰਦ ਸਿੰਘ (30) ਦੇ ਰੂਪ 'ਚ ਹੋਈ ਹੈ। ਜੈਹਿੰਦ ਦੇ ਪਿਤਾ ਬਲਬੋਦੇ ਦੇ ਹਵਾਲੇ ਤੋਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਆਪਣੀ ਪਤਨੀ ਅਤੇ ਬੱਚਿਆਂ ਨਾਲ ਬਮਹੌਰੀ ਕਲਾ ਪਿੰਡ ਸਥਿਤ ਆਪਣੇ ਸਹੁਰੇ ਘਰ 'ਚ ਆਯੋਜਿਤ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਗਿਆ ਸੀ। ਸ਼ੁੱਕਰਵਾਰ ਦੀ ਸ਼ਾਮ ਉਸ ਦੀ ਪਤਨੀ ਨੇ ਖਰਚ ਲਈ ਉਸ ਤੋਂ 100 ਰੁਪਏ ਮੰਗੇ ਸਨ, ਜੋ ਉਹ ਨਹੀਂ ਦੇ ਸਕਿਆ।

ਸੂਤਰਾਂ ਨੇ ਦੱਸਿਆ ਕਿ ਇਸੇ ਗੱਲ ਨੂੰ ਲੈ ਕੇ ਕਈ ਰਿਸ਼ਤੇਦਾਰਾਂ ਦੇ ਸਾਹਮਣੇ ਪਤੀ-ਪਤਨੀ ਦਾ ਵਿਵਾਦ ਹੋਇਆ ਅਤੇ ਜੈਹਿੰਦ ਰਾਤ ਨੂੰ ਸਹੁਰੇ ਘਰ ਤੋਂ ਨਿਕਲ ਆਇਆ। ਸਵੇਰੇ ਉਸ ਦੀ ਲਾਸ਼ ਰੇਲ ਪੱਟੜੀ 'ਤੇ ਮਿਲੀ। ਸ਼ਾਇਦ ਰਿਸ਼ਤੇਦਾਰਾਂ ਦੇ ਸਾਹਮਣੇ 100 ਰੁਪਏ ਨਾ ਦੇਣ ਸਕਣ ਦੀ ਸ਼ਰਮਿੰਦਗੀ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

DIsha

Content Editor

Related News