450 ਕਰੋੜ ਰੁਪਏ ਦੇ ਬੈਂਕ ਕਰਜ਼ਾ ਧੋਖਾਧੜੀ ਮਾਮਲੇ ''ਚ ED ਦੀ ਕਾਰਵਾਈ, ਪੰਜਾਬ, UP ਤੇ ਦਿੱਲੀ ''ਚ ਕੀਤੀ ਛਾਪੇਮਾਰੀ

Friday, Jul 24, 2026 - 10:46 AM (IST)

450 ਕਰੋੜ ਰੁਪਏ ਦੇ ਬੈਂਕ ਕਰਜ਼ਾ ਧੋਖਾਧੜੀ ਮਾਮਲੇ ''ਚ ED ਦੀ ਕਾਰਵਾਈ, ਪੰਜਾਬ, UP ਤੇ ਦਿੱਲੀ ''ਚ ਕੀਤੀ ਛਾਪੇਮਾਰੀ

ਲਖਨਊ- ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ 450 ਕਰੋੜ ਰੁਪਏ ਦੇ ਬੈਂਕ ਕਰਜ਼ਾ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼, ਦਿੱਲੀ ਅਤੇ ਪੰਜਾਬ 'ਚ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਏਜੰਸੀ ਦੇ ਲਖਨਊ ਖੇਤਰੀ ਦਫ਼ਤਰ ਨੇ ਸੰਤੋਸ਼ ਓਵਰਸੀਜ਼ ਲਿਮਟਿਡ ਨਾਮੀ ਕੰਪਨੀ, ਇਸ ਦੇ ਪ੍ਰਮੋਟਰਾਂ ਅਤੇ ਸੰਬੰਧਿਤ ਸੰਸਥਾਵਾਂ ਵਿਰੁੱਧ ਆਪਣੀ ਜਾਂਚ ਦੇ ਹਿੱਸੇ ਵਜੋਂ ਰਾਸ਼ਟਰੀ ਰਾਜਧਾਨੀ, ਉੱਤਰ ਪ੍ਰਦੇਸ਼ ਅਤੇ ਪੰਜਾਬ 'ਚ 8 ਥਾਵਾਂ 'ਤੇ ਛਾਪੇਮਾਰੀ ਕੀਤੀ।

ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਕੀਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਈਡੀ ਦੀ ਜਾਂਚ ਬੈਂਕਾਂ ਦੇ ਇਕ ਸਮੂਹ ਤੋਂ ਪ੍ਰਾਪਤ 450 ਕਰੋੜ ਰੁਪਏ ਦੇ ਕਰਜ਼ੇ 'ਚ ਕਥਿਤ ਧੋਖਾਧੜੀ ਨਾਲ ਸਬੰਧਤ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਮਾਮਲੇ ਨਾਲ ਜੁੜੀ ਹੋਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦੋਸ਼ ਲਗਾਇਆ ਹੈ ਕਿ ਕਰਜ਼ੇ ਦੀ ਰਕਮ ਨੂੰ ਜਾਅਲੀ ਬਿੱਲਾਂ ਅਤੇ ਹੋਰ ਵਿੱਤੀ ਲੈਣ-ਦੇਣ ਰਾਹੀਂ ਕਈ ਪੱਧਰਾਂ 'ਤੇ ਮੋੜਿਆ ਗਿਆ ਸੀ ਤਾਂ ਜੋ ਸ਼ੈੱਲ ਕੰਪਨੀਆਂ, ਜਾਅਲੀ ਐਂਟਰੀਆਂ ਪ੍ਰਦਾਨ ਕਰਨ ਵਾਲੇ ਆਪਰੇਟਰਾਂ (ਹਵਾਲਾ ਆਪਰੇਟਰ) ਅਤੇ ਸੰਬੰਧਿਤ ਕੰਪਨੀਆਂ ਦੇ ਇਕ ਨੈੱਟਵਰਕ ਰਾਹੀਂ ਆਪਣੇ ਅਸਲ ਸਰੋਤਾਂ ਨੂੰ ਲੁਕਾਇਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News