ਪਤਨੀ ਨੇ ਖਾਣੇ ''ਚ ਨਹੀਂ ਬਣਾਇਆ ''ਮੁਰਗਾ'', ਪਤੀ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖ਼ੁਦਕੁਸ਼ੀ
Thursday, Jul 30, 2020 - 05:47 PM (IST)
ਭਦੋਹੀ- ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ 'ਚ ਸ਼ਰਾਬ ਦੇ ਨਸ਼ੇ 'ਚ ਟੱਲੀ ਇਕ ਵਿਅਕਤੀ ਨੇ ਪਤਨੀ ਵਲੋਂ ਖਾਣੇ 'ਚ ਮੁਰਗਾ ਨਾ ਬਣਾਏ ਜਾਣ 'ਤੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਜ਼ਿਲ੍ਹੇ 'ਚ ਸ਼ਹਿਰ ਕੋਤਵਾਲੀ ਖੇਤਰ ਅਧੀਨ ਰਾਮਰਾਏਪੁਰ ਮੁਹੱਲੇ ਦੀ ਪਾਲ ਬਸਤੀ 'ਚ ਹੋਈ। ਪੁਲਸ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਕੋਤਵਾਲੀ ਇੰਸਪੈਕਟਰ ਸ਼੍ਰੀਕਾਂਤ ਰਾਏ ਨੇ ਵੀਰਵਾਰ ਨੂੰ ਪਾਲ ਬਸਤੀ ਵਾਸੀ ਸੁਭਾਸ਼ ਮੁਸਹਰ (30) ਬੁੱਧਵਾਰ ਰਾਤ ਸ਼ਰਾਬ ਪੀ ਕੇ ਘਰ ਪਹੁੰਚਾਇਆ। ਉਸ ਨੇ ਪਤਨੀ ਤੋਂ ਖਾਣੇ 'ਚ ਮੁਰਗਾ ਖਾਣ ਦੀ ਮੰਗ ਕੀਤੀ, ਜਿਸ 'ਤੇ ਪਤਨੀ ਨੇ ਉਸ ਨੂੰ ਕਿਹਾ ਕਿ ਉਹ ਕੱਲ ਮੁਰਗਾ ਬਣਾ ਕੇ ਖੁਆ ਦੇਵੇਗੀ, ਇਸ ਲਈ ਅੱਜ ਜੋ ਬਣਿਆ ਹੈ, ਉਹ ਖਾਓ।
ਉਨ੍ਹਾਂ ਨੇ ਦੱਸਿਆ ਕਿ ਇਸ 'ਤੇ ਸੁਭਾਸ਼ ਨੇ ਨਸ਼ੇ 'ਚ ਜੰਮ ਕੇ ਹੰਗਾਮਾ ਕੀਤਾ ਅਤੇ ਘਰ 'ਚ ਰੱਖੀ ਜ਼ਹਿਰੀਲੀ ਦਵਾਈ ਪੀ ਲਈ। ਪੁਲਸ ਇੰਸਪੈਕਟਰ ਨੇ ਦੱਸਿਆ ਕਿ ਅੱਧੀ ਰਾਤ ਨੂੰ ਹਾਲਤ ਵਿਗੜਨ 'ਤੇ ਉਸ ਨੂੰ ਮਹਾਰਾਜਾ ਬਲਵੰਤ ਸਿੰਘ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਵੀਰਵਾਰ ਸਵੇਰੇ ਉਸ ਦੀ ਮੌਤ ਹੋ ਗਈ।