ਹਾਥਰਸ ਪੀੜਤਾ ਦਾ ਪਹਿਲਾਂ ਦਰਿੰਦਿਆਂ ਨੇ ਅਤੇ ਹੁਣ ਸਿਸਟਮ ਨੇ ਕੀਤਾ ਰੇਪ : ਕੇਜਰੀਵਾਲ

Wednesday, Sep 30, 2020 - 12:30 PM (IST)

ਹਾਥਰਸ ਪੀੜਤਾ ਦਾ ਪਹਿਲਾਂ ਦਰਿੰਦਿਆਂ ਨੇ ਅਤੇ ਹੁਣ ਸਿਸਟਮ ਨੇ ਕੀਤਾ ਰੇਪ : ਕੇਜਰੀਵਾਲ

ਨਵੀਂ ਦਿੱਲੀ- ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਚੰਦਪਾ ਖੇਤਰ 'ਚ 14 ਸਤੰਬਰ ਨੂੰ ਇਕ ਅਨੁਸੂਚਿਤ ਜਾਤੀ ਦੀ ਧੀ ਦਾ ਸਮੂਹਕ ਜਬਰ ਜ਼ਿਨਾਹ ਕੀਤਾ ਗਿਆ। 15 ਦਿਨ ਬਾਅਦ ਯਾਨੀ 29 ਸਤੰਬਰ ਨੂੰ ਸਫ਼ਦਰਗੰਜ ਹਸਪਤਾਲ 'ਚ ਉਸ ਦੀ ਮੌਤ ਹੋ ਗਈ ਅਤੇ ਇਸ ਤੋਂ ਬਾਅਦ ਜਿਸ ਤਰ੍ਹਾਂ ਨਾਲ ਬੀਤੀ ਰਾਤ ਯੂ.ਪੀ. ਪੁਲਸ ਨੇ ਉਸ ਦੇ ਘਰਵਾਲਿਆਂ ਦੀ ਮਰਜ਼ੀ ਦੇ ਬਿਨਾਂ ਅੱਧੀ ਰਾਤ ਨੂੰ ਉਸ ਦਾ ਅੰਤਿਮ ਸੰਸਕਾਰ ਕੀਤਾ, ਉਸ ਨਾਲ ਪੂਰੇ ਦੇਸ਼ 'ਚ ਗੁੱਸਾ ਹੈ।

PunjabKesariਇਸ 'ਤੇ ਅੱਜ ਯਾਨੀ ਬੁੱਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ ਹੈ। ਦੋਹਾਂ ਨੇ ਹੀ ਪੁਲਸ ਵਲੋਂ ਜ਼ਬਰਨ ਕੀਤੇ ਗਏ ਅੰਤਿਮ ਸੰਸਕਾਰ ਨੂੰ ਲੈ ਕੇ ਨਾਰਾਜ਼ਗੀ ਜਤਾਉਂਦੇ ਹੋਏ ਯੂ.ਪੀ. ਸਰਕਾਰ ਅਤੇ ਪੁਲਸ ਦੀ ਆਲੋਚਨਾ ਕੀਤੀ ਹੈ। ਕੇਜਰੀਵਾਲ ਨੇ ਟਵੀਟ ਕੀਤਾ,''ਹਾਥਰਸ ਦੀ ਪੀੜਤਾ ਦਾ ਪਹਿਲੇ ਕੁਝ ਦਰਿੰਦਿਆਂ ਨੇ ਬਲਾਤਕਾਰ ਕੀਤਾ ਅਤੇ ਕੱਲ ਪੂਰੇ ਸਿਸਟਮ ਨੇ ਬਲਾਤਕਾਰ ਕੀਤਾ। ਪੂਰਾ ਮਾਮਲਾ ਬੇਹੱਦ ਦਰਦਨਾਕ ਹੈ।

PunjabKesariਉੱਥੇ ਹੀ ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ,''ਉੱਤਰ ਪ੍ਰਦੇਸ਼ 'ਚ ਮੰਗਲਵਾਰ ਰਾਤ ਪੁਲਸ ਨੇ ਜਿਸ ਤਰ੍ਹਾਂ ਨਾਲ ਪੀੜਤਾ ਦਾ ਅੰਤਿਮ ਸੰਸਕਾਰ ਕੀਤਾ, ਉਹ ਵੀ ਬਲਾਤਕਾਰੀ ਮਾਨਸਿਕਤਾ ਦਾ ਹੀ ਪ੍ਰਤੀਕ ਹੈ। ਸੱਤਾ, ਜਾਤੀ ਅਤੇ ਵਰਦੀ ਦੇ ਅਹੰਕਾਰ ਦੇ ਅੱਗੇ ਇਨਸਾਨੀਅਤ ਤਾਰ-ਤਾਰ ਹੋ ਰਹੀ ਹੈ।''


author

DIsha

Content Editor

Related News