ਕਲਯੁੱਗੀ ਪੁੱਤਰ ਦਾ ਖ਼ੌਫ਼ਨਾਕ ਕਾਰਾ, ਜ਼ਮੀਨੀ ਵਿਵਾਦ ਕਾਰਨ ਅੱਗ ਲਾ ਸਾੜੀ ਮਾਂ

Monday, Nov 02, 2020 - 04:34 PM (IST)

ਕਲਯੁੱਗੀ ਪੁੱਤਰ ਦਾ ਖ਼ੌਫ਼ਨਾਕ ਕਾਰਾ, ਜ਼ਮੀਨੀ ਵਿਵਾਦ ਕਾਰਨ ਅੱਗ ਲਾ ਸਾੜੀ ਮਾਂ

ਸ਼ਾਹਜਹਾਂਪੁਰ- ਉੱਤਰ ਪ੍ਰਦੇਸ਼ 'ਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਜਲਾਲਾਬਾਦ ਖੇਤਰ 'ਚ ਇਕ ਕਲਯੁੱਗੀ ਪੁੱਤਰ ਨੇ ਆਪਣੀ ਮਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਸੁਪਰਡੈਂਟ ਏ. ਆਨੰਦ ਨੇ ਸੋਮਵਾਰ ਨੂੰ ਦੱਸਿਆ ਕਿ ਜਲਾਲਾਬਾਦ ਖੇਤਰ ਵਾਸੀ ਆਕਾਸ਼ ਦੀ ਜ਼ਮੀਨ ਵੰਡ ਨੂੰ ਲੈ ਕੇ ਆਪਣੀ ਮਾਂ ਨਾਲ ਵਿਵਾਦ ਹੋ ਗਿਆ। ਗੁੱਸੇ 'ਚ ਆਕਾਸ਼ ਨੇ ਐਤਵਾਰ ਰਾਤ ਆਪਣੀ 57 ਸਾਲਾ ਮਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ਨਾਲ ਝੁਲਸ ਗਈ। ਉਨ੍ਹਾਂ ਨੇ ਦੱਸਿਆ ਕਿ ਗੰਭੀਰ ਹਾਲਤ 'ਚ ਉਸ ਦੀ ਮਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : 'ਬਾਬਾ ਕਾ ਢਾਬਾ' ਨੂੰ ਮਸ਼ਹੂਰ ਕਰਨ ਵਾਲੇ ਨੌਜਵਾਨ ਵਿਰੁੱਧ ਮਾਲਕ ਪੁੱਜਾ ਥਾਣੇ, ਜਾਣੋ ਕੀ ਹੈ ਵਜ੍ਹਾ

ਸ਼੍ਰੀ ਆਨੰਦ ਨੇ ਦੱਸਿਆ ਕਿ ਆਕਾਸ਼ ਦੇ ਛੋਟੇ ਭਰਾ ਅਤੇ ਭੈਣ ਦਾ ਦੋਸ਼ ਹੈ ਕਿ ਘਰ ਦੀ ਵੰਡ ਦੀ ਨਾਰਾਜ਼ਗੀ 'ਚ ਉਸ ਦੀ ਮਾਂ ਨੂੰ ਸਾੜਿਆ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਇਸ 'ਚ ਉਸ ਦੀ ਪਤਨੀ ਨੇ ਉਸ ਦਾ ਸਾਥ ਦਿੱਤਾ ਸੀ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਇਸ ਮਾਮਲੇ 'ਚ ਜਨਾਨੀ ਦੇ ਛੋਟੇ ਬੇਟੇ ਨੇ ਥਾਣੇ 'ਚ ਸ਼ਿਕਾਇਤ ਦਿੱਤੀ ਹੈ। ਖੇਤਰ ਅਧਿਕਾਰੀ ਜਲਾਲਾਬਾਦ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਜ਼ਰੂਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪਤੀ ਨੇ ਪਹਿਲਾਂ ਪਤਨੀ ਦਾ ਚਾਕੂ ਮਾਰ ਕੀਤਾ ਕਤਲ, ਫਿਰ ਖ਼ੁਦ ਖਾ ਲਿਆ ਜ਼ਹਿਰ, ਇਹ ਸੀ ਵਜ੍ਹਾ


author

DIsha

Content Editor

Related News