ਉੱਤਰ ਪ੍ਰਦੇਸ਼ : ਭਿਆਨਕ ਸੜਕ ਹਾਦਸੇ ’ਚ 5 ਲੋਕਾਂ ਦੀ ਮੌਤ, 3 ਜ਼ਖਮੀ

Wednesday, Feb 26, 2020 - 10:30 AM (IST)

ਉੱਤਰ ਪ੍ਰਦੇਸ਼ : ਭਿਆਨਕ ਸੜਕ ਹਾਦਸੇ ’ਚ 5 ਲੋਕਾਂ ਦੀ ਮੌਤ, 3 ਜ਼ਖਮੀ

ਰਾਮਪੁਰ— ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲੇ ਦੇ ਸ਼ਾਹਬਾਦ ਇਲਾਕੇ ’ਚ ਬੁੱਧਵਾਰ ਸਵੇਰੇ ਬੱਸ ਅਤੇ ਬਲੈਰੋ ਦੀ ਟੱਕਰ ਹੋ ਗਈ। ਇਸ ਹਾਦਸੇ ’ਚ ਬਲੈਰੋ ਸਵਾਰ 5 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲੇ ਸਾਰੇ ਲੋਕ ਰਾਣਾ ਸ਼ੂਗਰ ਮਿੱਲ ਦੇ ਕਰਮਚਾਰੀ ਸਨ। ਉਹ ਗੰਨੇ ਨਾਲ ਭਰੇ ਵਾਹਨਾਂ ਦੀ ਨਾਜਾਇਜ਼ ਆਵਾਜਾਈ ਨੂੰ ਰੋਕਣ ਲਈ ਪੈਟਰੋਲਿੰਗ ਕਰ ਰਹੇ ਸਨ। ਹਾਦਸੇ ’ਚ 3 ਲੋਕ ਜ਼ਖਮੀ ਹੋਏ ਹਨ। ਸੂਚਨਾ ਮਿਲਣ ’ਤੇ ਪ੍ਰਬੰਧਨ ਅਤੇ ਪੁਲਸ ਹਸਪਤਾਲ ਪਹੁੰਚੀ। ਰਾਣਾ ਸ਼ੂਗਰ ਮਿਲ ਦੇ ਕਰਮਚਾਰੀ ਬੁੱਧਵਾਰ ਸਵੇਰੇ ਕਰੀਬ 5.30 ਵਜੇ ਸ਼ਾਹਬਾਦ ਥਾਣਾ ਇਲਾਕੇ ’ਚ ਢਕੀਆ ਵਲੋਂ ਵਾਪਸ ਮਿੱਲ ਜਾ ਰਹੇ ਸਨ। ਕਰਮਾਰੀ ਬਲੈਰੋ ’ਚ ਸਵਾਰ ਸਨ। ਉਹ ਸ਼ਾਹਬਾਦ ਇਲਾਕੇ ’ਚ ਬੰਦਾਰ ਪਿੰਡ ਕੋਲ ਪਹੁੰਚੇ ਸਨ, ਉਦੋਂ ਸਾਹਮਣੇ ਤੋਂ ਆ ਰਹੀ ਬੱਸ ਨਾਲ ਟੱਕਰ ਹੋ ਗਈ। ਮੌਕੇ ’ਤੇ ਪਹੁੰਚੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਰਾਹਤ ਬਚਾਅ ਸ਼ੁਰੂ ਕੀਤਾ।PunjabKesariਹਾਦਸੇ ’ਚ ਸ਼ੂਗਰ ਮਿੱਲ ਦੇ ਕਰਮਚਾਰੀ ਮੁਕੇਸ਼, ਹਰਬੀਰ, ਸ਼ਿਵਚਰਨ, ਡਿਗਮੂ, ਅਮਿਤ ਅਤੇ ਓਮਵੀਰ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ, ਜਦੋਂ ਕਿ ਇਮਰਾਨ, ਵੀਰੇਸ਼ ਅਤੇ ਅੰਕੁਸ਼ ਜ਼ਖਮੀ ਹੋ ਗਏ। ਇਨ੍ਹਾਂ ਨੂੰ ਪੁਲਸ ਨੇ ਹਸਪਤਾਲ ’ਚ ਭਰਤੀ ਕਰਵਾਇਆ ਹੈ। ਬੱਸ ’ਚ ਸਵਾਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਉਹ ਹਾਦਸੇ ਤੋਂ ਬਾਅਦ ਆਪਣੇ ਘਰ ਚੱਲ ਗਏ।


author

DIsha

Content Editor

Related News