ਛੇੜਛਾੜ ਦਾ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਜਨਾਨੀ ''ਤੇ ਸੁੱਟਿਆ ਤੇਜ਼ਾਬ, ਹਸਪਤਾਲ ''ਚ ਦਾਖ਼ਲ

Monday, Nov 02, 2020 - 05:57 PM (IST)

ਫਿਰੋਜ਼ਾਬਾਦ- ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ 'ਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਜਨਾਨੀ ਨੇ ਛੇੜਛਾੜ ਦਾ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਸ 'ਤੇ ਤੇਜ਼ਾਬ ਸੁੱਟ ਦਿੱਤਾ। ਇਸ ਪੂਰੀ ਘਟਨਾ 'ਚ ਜਨਾਨੀ ਕਾਫ਼ੀ ਝੁਲਸ ਗਈ ਹੈ। ਜਨਾਨੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਪੀੜਤਾ ਸਰਕਾਰੀ ਟਰਾਮਾ ਸੈਂਟਰ 'ਚ ਦਾਖ਼ਲ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੇ ਤਾਰ ਪੁਰਾਣੇ ਕੇਸ ਨਾਲ ਜੁੜੇ ਹੋਏ ਲੱਗ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਜਨਾਨੀ ਨੇ ਆਪਣੇ ਪਤੀ ਨੂੰ ਜੇਲ ਭਿਜਵਾਉਣ ਵਾਲੇ ਲੋਕਾਂ ਵਿਰੁੱਧ ਹੀ ਤੇਜ਼ਾਬ ਸੁੱਟਣ ਦਾ ਦੋਸ਼ ਲਗਾਇਆ ਹੈ।

ਇਹ ਵੀ ਪੜ੍ਹੋ : ਕਲਯੁੱਗੀ ਪੁੱਤਰ ਦਾ ਖ਼ੌਫ਼ਨਾਕ ਕਾਰਾ, ਜ਼ਮੀਨੀ ਵਿਵਾਦ ਕਾਰਨ ਅੱਗ ਲਾ ਸਾੜੀ ਮਾਂ

ਇਸ ਮਾਮਲੇ 'ਚ ਐੱਸ.ਪੀ. ਸਿਟੀ ਫਿਰੋਜ਼ਾਬਾਦ ਨੇ ਦੱਸਿਆ ਕਿ ਥਾਣਾ ਪਚੋਖਰਾ ਖੇਤਰ ਦੇ ਪਿੰਡ ਗੜ੍ਹੀ ਦਯਾ 'ਚ ਇਕ ਜਨਾਨੀ ਦੇ ਉੱਪਰ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ, ਜਨਾਨੀ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਸ਼ਿਕਾਇਤ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਲਿਆ ਹੈ। ਜਨਾਨੀ 23 ਫੀਸਦੀ ਸੜੀ ਹੋਈ ਹੈ, ਉੱਥੇ ਹੀ ਇਸ ਘਟਨਾ 'ਚ ਇਕ ਗੱਲ ਹੋਰ ਹੈ ਕਿ ਜਨਾਨੀ ਦਾ ਪਤੀ ਜੇਲ 'ਚ ਬੰਦ ਹੈ। ਪੁਲਸ ਇਸ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਵਿਆਹ ਵਾਲੇ ਘਰ ਪਏ ਕੀਰਨੇ, ਵਿਆਹ ਤੋਂ 15 ਦਿਨ ਪਹਿਲਾਂ SI ਨੇ ਖ਼ੁਦ ਨੂੰ ਮਾਰੀ ਗੋਲ਼ੀ


DIsha

Content Editor

Related News