'ਪਬਜੀ' ਖੇਡਣ ਤੋਂ ਰੋਕਣਾ ਪਿਓ ਨੂੰ ਪਿਆ ਭਾਰੀ, ਪੁੱਤਰ ਨੇ ਚਾਕੂ ਨਾਲ ਧੌਣ 'ਤੇ ਕੀਤਾ ਵਾਰ

10/16/2020 10:16:03 AM

ਮੇਰਠ- ਨੌਜਵਾਨਾਂ ਦੇ ਦਿਮਾਗ਼ 'ਤੇ ਮੋਬਾਇਲ ਗੇਮਿੰਗ ਦਾ ਨਸ਼ਾ ਇਸ ਕਦਰ ਹਾਵੀ ਹੋ ਰਿਹਾ ਹੈ ਕਿ ਇਸ ਲਈ ਉਹ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ 'ਚ ਦੇਖਣ ਨੂੰ ਮਿਲਿਆ। ਜਿੱਥੇ ਇਕ ਪਿਓ ਨੇ ਪੁੱਤਰ ਨੂੰ ਪਬਜੀ ਗੇਮ ਖੇਡਣ ਤੋਂ ਰੋਕਿਆ ਤਾਂ ਸਿਰਫਿਰੇ ਪੁੱਤਰ ਨੇ ਆਪਣੇ ਪਿਓ ਦੀ ਧੌਣ 'ਤੇ ਚਾਕੂ ਮਾਰ ਦਿੱਤਾ। ਇੰਨਾ ਹੀ ਨਹੀਂ, ਇਸ ਤੋਂ ਬਾਅਦ ਉਸ ਨੇ ਖ਼ੁਦ ਦੀ ਧੌਣ 'ਤੇ ਵੀ ਕਈ ਵਾਰ ਕੀਤੇ, ਜਿਸ ਤੋਂ ਬਾਅਦ ਭਾਜੜ ਮਚ ਗਈ ਅਤੇ ਦੋਹਾਂ ਨੂੰ ਤੁਰੰਤ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ। 

PunjabKesari

ਇਹ ਵੀ ਪੜ੍ਹੋ : ਬੇਦਰਦੀ ਦੀ ਇੰਤਹਾਅ: ਪਤਨੀ ਨੂੰ ਡੇਢ ਸਾਲ ਤੱਕ ਗੁਸਲਖ਼ਾਨੇ ਅੰਦਰ ਰੱਖਿਆ ਬੰਦ, ਹਾਲਤ ਜਾਣ ਆਵੇਗਾ ਰੋਣਾ

ਪੁਲਸ ਅਨੁਸਾਰ, ਮੇਰਠ ਦੇ ਥਾਣਾ ਖਰਖੌਦਾ ਖੇਤਰ ਦੀ ਏਵਨ ਕਾਲੋਨੀ 'ਚ ਆਮਿਰ ਨਾਂ ਦਾ ਇਕ ਨੌਜਵਾਨ ਮੋਬਾਇਲ 'ਤੇ ਪਬਜੀ ਗੇਡ ਰਿਹਾ ਸੀ। ਪਿਤਾ ਇਰਫਾਨ ਨੇ ਪੁੱਤਰ ਨੂੰ ਮੋਬਾਇਲ 'ਤੇ ਗੇਮ ਖੇਡਣ ਤੋਂ ਰੋਕਿਆ। ਇਹੀ ਗੱਲ ਪੁੱਤਰ ਨੂੰ ਚੰਗੀ ਨਹੀਂ ਲੱਗੀ ਅਤੇ ਉਸ ਨੇ ਪਹਿਲਾਂ ਤਾਂ ਆਪਣੇ ਪਿਓ ਨਾਲ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਘਰ 'ਚ ਰੱਖੇ ਚਾਕੂ ਨਾਲ ਆਪਣੇ ਪਿਓ ਦੀ ਧੌਣ 'ਤੇ ਵਾਰ ਕਰ ਦਿੱਤਾ। ਪਿਤਾ 'ਤੇ ਜਾਨਲੇਵਾ ਹਮਲੇ ਨਾਲ ਭਾਜੜ ਪੈ ਗਈ, ਜਿਸ ਤੋਂ ਬਾਅਦ ਆਮਿਰ ਨੇ ਖ਼ੁਦ ਦੀ ਧੌਣ 'ਤੇ ਵੀ ਚਾਕੂ ਨਾਲ ਕਈ ਵਾਰ ਕਰ ਦਿੱਤੇ। ਨੇੜੇ-ਤੇੜੇ ਦੇ ਲੋਕਾਂ ਨੇ ਦੋਹਾਂ ਨੂੰ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ। ਫਿਲਹਾਲ ਪੁੱਤਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁੱਤਰ ਆਮਿਰ ਮਾਨਸਿਕ ਰੋਗੀ ਵੀ ਹੈ ਅਤੇ ਉਸ ਦਾ ਮਾਨਸਿਕ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : PM ਮੋਦੀ ਨੇ ਕੀਤਾ ਆਪਣੀ ਜਾਇਦਾਦ ਦਾ ਐਲਾਨ, ਜਾਣੋ ਕਿੰਨਾ ਹੈ ਬੈਂਕ ਬੈਲੇਂਸ ਅਤੇ ਪ੍ਰਾਪਰਟੀ


DIsha

Content Editor

Related News