ਵਾਹ ਨੀ ਸਰਕਾਰੇ... ਦਫ਼ਤਰ ''ਚ ਹੈਲਮੇਟ ਪਾਉਣ ਨੂੰ ਮਜ਼ਬੂਰ ਕੀਤੇ ਮੁਲਾਜ਼ਮ ਵਿਚਾਰੇ

11/05/2019 1:17:39 PM

ਬਾਂਦਾ— ਉੱਤਰ ਪ੍ਰਦੇਸ਼ ਦੇ ਬਾਂਦਾ 'ਚ ਖਸਤਾ ਹੋ ਚੁਕੇ ਬਿਜਲੀ ਵਿਭਾਗ ਦੇ ਦਫ਼ਤਰ ਦੇ ਕਰਮਚਾਰੀ ਹੈਲਮੇਟ ਪਾ ਕੇ ਕੰਮ ਕਰਨ ਨੂੰ ਮਜ਼ਬੂਰ ਹਨ। ਹੈਲਮੇਟ ਪਾ ਕੇ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰ ਹੋ ਰਹੀਆਂ ਹਨ। ਦਫ਼ਤਰ ਦੇ ਜਿਸ ਕਮਰੇ 'ਚ ਕਰਮਚਾਰੀ ਬੈਠ ਕੇ ਕੰਮ ਕਰ ਰਹੇ ਹਨ, ਉਸ ਦੀ ਛੱਤ 'ਤੇ ਕਈ ਜਗ੍ਹਾ ਪਲਾਸਟਰ ਡਿੱਗ ਗਿਆ ਹੈ ਅਤੇ ਉਸ 'ਚ ਛੇਕ ਨਜ਼ਰ ਆਉਣ ਲੱਗੇ ਹਨ।

PunjabKesariਕਿਸੇ ਦੇ ਮਰਨ ਦਾ ਇੰਤਜ਼ਾਰ ਕਰ ਰਹੇ ਹਨ
ਇਕ ਕਰਮਚਾਰੀ ਨੇ ਕਿਹਾ,''2 ਸਾਲ ਪਹਿਲਾਂ ਜਦੋਂ ਮੈਂ ਦਫ਼ਤਰ ਜੁਆਇਨ ਕੀਤਾ ਸੀ, ਉਦੋਂ ਵੀ ਇਹੀ ਸਥਿਤੀ ਸੀ। ਅਸੀਂ ਕਈ ਵਾਰ ਅਥਾਰਟੀ ਨੂੰ ਲਿਖਿਆ ਪਰ ਕੋਈ ਪ੍ਰਤੀਕਿਰਿਆ ਨਹੀਂ ਮਿਲੀ।'' ਇਕ ਦੂਜੇ ਕਰਮਚਾਰੀ ਨੇ ਦੱਸਿਆ,''ਅਸੀਂ ਖੁਦ ਨੂੰ ਯਕੀਨੀ ਰੱਖਣ ਲਈ ਹੈਲਮੇਟ ਪਾਉਂਦੇ ਹਾਂ। ਅਸੀਂ ਕਈ ਵਾਰ ਆਪਣੇ ਸੀਨੀਅਰਜ਼ ਨੂੰ ਬਿਲਡਿੰਗ ਦੀ ਹਾਲਤ ਬਾਰੇ ਦੱਸਿਆ ਪਰ ਇਸ ਮਾਮਲੇ 'ਚ ਕੋਈ ਐਕਸ਼ਨ ਨਹੀਂ ਲਿਆ ਗਿਆ। ਸ਼ਾਇਦ ਉਹ ਮੁਰੰਮਤ ਦੇ ਕੰਮ ਤੋਂ ਪਹਿਲਾਂ ਸਾਡੇ 'ਚੋਂ ਕਿਸੇ ਦੇ ਮਰਨ ਦਾ ਇੰਤਜ਼ਾਰ ਕਰ ਰਹੇ ਹਨ।''

PunjabKesariਬਾਰਸ਼ ਦੇ ਮੌਸਮ 'ਚ ਛੱਤ ਤੋਂ ਟਪਕਦਾ ਹੈ ਪਾਣੀ
ਬਾਰਸ਼ ਦੇ ਮੌਸਮ 'ਚ ਤਾਂ ਛੱਤ ਤੋਂ ਪਾਣੀ ਟਪਕਦਾ ਹੈ, ਅਜਿਹੇ 'ਚ ਕਰਮਚਾਰੀਆਂ ਨੂੰ ਛਾਤਾ ਲੈ ਕੇ ਆਉਣਾ ਪੈਂਦਾ ਹੈ। ਬਾਂਦਾ 'ਚ ਬਿਜਲੀ ਵਿਭਾਗ ਦਾ ਦਫ਼ਤਰ ਇਕ ਖਸਤਾ ਇਮਾਰਤ 'ਚ ਹੈ। ਫਰਨੀਚਰ ਵੀ ਬੇਕਾਰ ਹਾਲਤ 'ਚ ਹੈ। ਦਫ਼ਤਰ 'ਚ ਕੋਈ ਅਲਮਾਰੀ ਵੀ ਨਹੀਂ ਹੈ ਅਤੇ ਕਾਗਜ਼ਾਤ ਕਾਰਡ ਬੋਰਡ ਬਾਕਸ 'ਚ ਰਖੇ ਦੇਖੇ ਜਾ ਸਕਦੇ ਹਨ।


DIsha

Content Editor

Related News