ਉੱਤਰ ਪ੍ਰਦੇਸ਼ ਪੰਚਾਇਤ ਚੋਣਾਂ ''ਚ ਕੋਰੋਨਾ ਨਾਲ 700 ਅਧਿਆਪਕਾਂ ਦੀ ਹੋਈ ਮੌਤ

Saturday, May 01, 2021 - 12:16 PM (IST)

ਉੱਤਰ ਪ੍ਰਦੇਸ਼ ਪੰਚਾਇਤ ਚੋਣਾਂ ''ਚ ਕੋਰੋਨਾ ਨਾਲ 700 ਅਧਿਆਪਕਾਂ ਦੀ ਹੋਈ ਮੌਤ

ਉੱਤਰ ਪ੍ਰਦੇਸ਼- ਕੋਰੋਨਾ ਪ੍ਰਸਾਰ ਦਰਮਿਆਨ ਉੱਤਰ ਪ੍ਰਦੇਸ਼ 'ਚ 4 ਪੜਾਵਾਂ 'ਚ ਸੰਪੰਨ ਹੋਈਆਂ ਪੰਚਾਇਤ ਚੋਣਾਂ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਲਈ ਜਾਨਲੇਵਾ ਸਾਬਤ ਹੋਈਆਂ ਹਨ। ਪ੍ਰਾਇਮਰੀ ਅਧਿਆਪਕਾਂ ਦੇ ਸੰਘ ਅਨੁਸਾਰ, ਇਸ ਪੂਰੀ ਕਵਾਇਦ 'ਚ ਕੋਰੋਨਾ ਨਾਲ 700 ਤੋਂ ਵੱਧ ਅਧਿਆਪਕਾਂ ਦੀ ਜਾਨ ਚੱਲੀ ਗਈ ਹੈ। ਅਧਿਆਪਕ ਸੰਘ ਨੇ ਮ੍ਰਿਤਕ ਅਧਿਆਪਕਾਂ ਦੀ ਪੂਰੀ ਸੂਚੀ ਜਾਰੀ ਕਰ ਕੇ ਸਰਕਾਰ ਤੋਂ ਜਵਾਬ ਮੰਗਿਆ ਹੈ ਕਿ ਕੋਰੋਨਾ ਦੀ ਜ਼ਬਰਦਸਤ ਲਹਿਰ ਦਰਮਿਆਨ ਆਖ਼ਰ ਚੋਣਾਂ ਕਿਉਂ ਕਰਵਾਈਆਂ ਗਈਆਂ। ਇਸ ਵਿਚ ਉੱਤਰ ਪ੍ਰਦੇਸ਼ 'ਚ ਪੰਚਾਇਤ ਚੋਣਾਂ ਲਈ 2 ਮਈ ਤੋਂ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਣੀ ਹੈ ਅਤੇ ਪੇਪਰ ਬੈਲੇਟ ਨਾਲ ਹੋਈਆਂ ਇਨ੍ਹਾਂ ਚੋਣਾਂ ਲਈ ਵੋਟਾਂ ਦੀ ਗਿਣਤੀ ਦੇ ਕੰਮ 'ਚ ਵੱਡੇ ਪੈਮਾਨੇ 'ਤੇ ਅਧਿਆਪਕਾਂ ਦੀ ਡਿਊਟੀ ਲਗਾਈ ਗਈ ਹੈ। ਸ਼ੁੱਕਰਵਾਰ ਨੂੰ ਸੁਪਰੀਮ ਕੋਰਟ 'ਚ ਵੀ ਯੂ.ਪੀ. ਪੰਚਾਇਤ ਦੀ ਵੋਟਾਂ ਦੀ ਗਿਣਤੀ ਰੋਕਣ ਲਈ ਇਕ ਪਟੀਸ਼ ਦਾਖ਼ਲ ਕੀਤੀ ਗਈ ਹੈ। ਪਟੀਸ਼ਨ 'ਤੇ ਸ਼ਨੀਵਾਰ ਨੂੰ ਸੁਣਵਾਈ ਹੋਵੇਗੀ। 

ਇਹ ਵੀ ਪੜ੍ਹੋ : ਕੋਰੋਨਾ ਨੇ ਤੋੜੇ ਹੁਣ ਤੱਕ ਦੇ ਸਾਰੇ ਰਿਕਾਰਡ, ਦੇਸ਼ 'ਚ ਪਿਛਲੇ 24 ਘੰਟਿਆਂ 'ਚ ਸਾਹਮਣੇ ਆਏ 4 ਲੱਖ ਤੋਂ ਵੱਧ ਮਾਮਲੇ

ਪੀੜਤਾਂ ਨੂੰ ਵੀ ਵੋਟ ਪਾਉਣ ਦੀ ਸਹੂਲਤ ਦਿੱਤੀ ਗਈ
ਅਧਿਆਪਕਾਂ ਦਾ ਕਹਿਣਾ ਹੈ ਕਿ ਯੂ.ਪੀ. ਪੰਚਾਇਤ ਚੋਣਾਂ 2021 ਉਸ ਸਮੇਂ ਕਰਵਾਈਆਂ ਗਈਆਂ, ਜਦੋਂ ਕੋਰੋਨਾ ਦਾ ਪ੍ਰਸਾਰ ਆਪਣੇ ਸਿਖ਼ਰ 'ਤੇ ਹੈ। ਚੋਣ ਡਿਊਟੀ ਦੇ ਸਿਖਲਾਈ ਤੋਂ ਲੈ ਕੇ ਵੋਟਿੰਗ ਤੱਕ ਇਨਫੈਕਸ਼ਨ ਨੂੰ ਰੋਕਣ ਦੇ ਕੋਈ ਉਪਾਅ ਨਹੀਂ ਕੀਤੇ ਗਏ। ਇੰਨਾ ਹੀ ਨਹੀਂ ਇਨ੍ਹਾਂ ਚੋਣਾਂ 'ਚ ਪੀੜਤਾਂ ਨੂੰ ਵੀ ਵੋਟ ਪਾਉਣ ਦੀ ਸਹੂਲਤ ਦਿੱਤੀ ਗਈ। ਵੋਟਾਂ ਦੀ ਗਿਣਤੀ ਤੋਂ ਪਹਿਲਾਂ ਅਧਿਆਪਕਾਂ ਲਈ ਆਰ.ਟੀ.-ਪੀ.ਸੀ.ਆਰ. ਟੈਸਟ ਕਰਵਾਉਣਾ ਜ਼ਰੂਰੀ ਕੀਤਾ ਗਿਆ ਅਤੇ ਇਸ ਦੀ ਜਾਂਚ ਜਿਨ੍ਹਾਂ ਥਾਂਵਾਂ 'ਤੇ ਕੀਤੀ ਗਈ, ਉੱਥੇ ਭਾਰੀ ਭੀੜ ਜਮ੍ਹਾ ਰਹੀ, ਜਿੱਥੇ ਸਮਾਜਿਕ ਦੂਰੀ ਦਾ ਕੋਈ ਮਤਲਬ ਤੱਕ ਨਹੀਂ ਰਹਿ ਗਿਆ।

ਇਹ ਵੀ ਪੜ੍ਹੋ : ਦੇਸ਼ ’ਚ ਅੱਜ ਤੋਂ 18 ਸਾਲ ਤੋਂ ਉੱਪਰ ਵਾਲਿਆਂ ਨੂੰ ਵੈਕਸੀਨ; ਜਾਣੋ ਕਿਹੜੇ ਸੂਬਿਆਂ ’ਚ ਨਹੀਂ ਲੱਗੇਗਾ ਟੀਕਾ

50 ਲੱਖ ਰੁਪਏ ਮੁਆਵਜ਼ੇ ਦੀ ਕੀਤੀ ਮੰਗ
ਉੱਤਰ ਪ੍ਰਦੇਸ਼ ਪ੍ਰਾਇਮਰੀ ਅਧਿਆਪਕ ਸੰਘ ਨੇ ਵੀਰਵਾਰ ਨੂੰ ਉਨ੍ਹਾਂ 706 ਅਧਿਆਪਕਾਂ ਦੀ ਇਕ ਸੂਚੀ ਜਾਰੀ ਕੀਤੀ, ਜਿਨ੍ਹਾਂ ਦੀ ਮੌਤ ਬੀਤੇ ਇਕ ਮਹੀਨਿਆਂ 'ਚ ਪੰਚਾਇਤ ਚੋਣਾਂ ਕਰਵਾਉਂਦੇ ਹੋਏ ਕੋਰੋਨਾ ਨਾਲ ਹੋ ਗਈ। ਸੰਘ ਨੇ 2 ਮਈ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਨੂੰ ਮੁਲਤਵੀ ਕਰਨ ਦੀ ਮੰਗ ਕਰਦੇ ਹੋਏ ਸਰਕਾਰ ਨੂੰ ਅਧਿਆਪਕਾਂ ਦਾ ਜੀਵਨ ਬਚਾਉਣ ਦੀ ਗੁਹਾਰ ਲਗਾਈ ਹੈ। ਸੰਘ ਨੇ ਮ੍ਰਿਤ ਅਧਿਆਪਕਾਂ ਲਈ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਉਨ੍ਹਾਂ ਦੇ ਪੀੜਤਾਂ ਨੂੰ ਨੌਕਰੀ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਸਾਰੇ ਪੀੜਤਾਂ ਦਾ ਸਰਕਾਰੀ ਖਰਚ 'ਤੇ ਬਿਹਤਰ ਇਲਾਜ ਕਰਵਾਇਆ ਜਾਵੇ।

ਇਹ ਵੀ ਪੜ੍ਹੋ : ਗੁਜਰਾਤ : ਹਸਪਤਾਲ 'ਚ ਅੱਗ ਲੱਗਣ ਨਾਲ 18 ਮਰੀਜ਼ਾਂ ਦੀ ਮੌਤ, ਸਾਹਮਣੇ ਆਈਆਂ ਦਿਲ ਦਹਿਲਾਅ ਦੇਣ ਵਾਲੀਆਂ ਤਸਵੀਰਾਂ


author

DIsha

Content Editor

Related News