ਵਿਆਹ ਦੇ ਰੰਗ 'ਚ ਪਿਆ ਭੰਗ, ਐਨ ਫੇਰਿਆਂ ਮੌਕੇ ਬੱਚਿਆਂ ਸਣੇ ਪਹੁੰਚੀ ਡਾਂਸਰ ਨੇ ਉਡਾ ਦਿੱਤੇ ਸਭ ਦੇ ਹੋਸ਼

Saturday, Nov 26, 2022 - 04:12 PM (IST)

ਵਿਆਹ ਦੇ ਰੰਗ 'ਚ ਪਿਆ ਭੰਗ, ਐਨ ਫੇਰਿਆਂ ਮੌਕੇ ਬੱਚਿਆਂ ਸਣੇ ਪਹੁੰਚੀ ਡਾਂਸਰ ਨੇ ਉਡਾ ਦਿੱਤੇ ਸਭ ਦੇ ਹੋਸ਼

ਕੁਸ਼ੀਨਗਰ- ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ’ਚ ਸ਼ੁੱਕਰਵਾਰ ਸ਼ਾਮ ਨੂੰ ਹਾਟਾ ਨਗਰ ਦੇ ਵਿਸ਼ਕਰਮਾ ਮੰਦਰ ਕੰਪਲੈਕਸ ’ਚ ਇਕ ਨੌਜਵਾਨ ਵਿਆਹ ਦੇ ਫੇਰੇ ਲੈਣ ਹੀ ਵਾਲਾ ਸੀ ਤਾਂ ਪੁਲਸ ਉੱਥੇ ਪਹੁੰਚ ਗਈ। ਪੁਲਸ ਲਾੜੇ ਸਮੇਤ ਪਰਿਵਾਰ ਦੇ ਹੋਰ ਲੋਕਾਂ ਨੂੰ ਫੜ ਕੇ ਥਾਣੇ ਲੈ ਆਈ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਪਹਿਲਾਂ ਤੋਂ ਹੀ ਵਿਆਹਿਆ ਹੈ ਅਤੇ ਉਸ ਦੇ ਦੋ ਬੱਚੇ ਵੀ ਹਨ। ਉਸ ਦੇ ਬਾਵਜੂਦ ਵੀ ਉਹ ਦੂਜਾ ਵਿਆਹ ਕਰਨ ਜਾ ਰਿਹਾ ਸੀ।

ਇਹ ਵੀ ਪੜ੍ਹੋ- ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਗੌਹਰ ਖ਼ਿਲਾਫ਼ ਵੱਡੀ ਕਾਰਵਾਈ

ਇਸ ਮਾਮਲੇ ’ਚ ਉਸ ਦੀ ਪਹਿਲੀ ਪਤਨੀ ਨੇ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਨੇ ਦੱਸਿਆ ਕਿ ਹਾਟਾ ਨਗਰ ਪਾਲਿਕਾ ਖੇਤਰ ਦੇ ਇਕ ਮੁਹੱਲੇ ਦੇ ਰਹਿਣ ਵਾਲੇ ਨੌਜਵਾਨ ਨੇ ਕੁਝ ਸਾਲ ਪਹਿਲਾਂ ਆਰਕੈਸਟਰਾ ’ਚ ਕੰਮ ਕਰਨ ਵਾਲੀ ਡਾਂਸਰ ਨਾਲ ਵਿਆਹ ਕਰਵਾਇਆ ਸੀ। ਉਸ ਤੋਂ ਉਸ ਦੇ ਦੋ ਬੱਚੇ ਵੀ ਹਨ। ਕੱਲ ਨੌਜਵਾਨ ਹਾਟਾ ਨਗਰ ਦੇ ਵਿਸ਼ਕਰਮਾ ਮੰਦਰ ਦੇ ਧਰਮਸ਼ਾਲਾ ’ਚ ਦੂਜਾ ਵਿਆਹ ਰਚਾਉਣ ਜਾ ਰਿਹਾ ਸੀ। 

ਇਹ ਵੀ ਪੜ੍ਹੋ- 26/11 ਮੁੰਬਈ ਹਮਲਾ : ਇਨ੍ਹਾਂ 5 ਸ਼ਹੀਦ ਜਵਾਨਾਂ ਦੀ ਬਹਾਦਰੀ ਨੂੰ ਅੱਜ ਵੀ ਯਾਦ ਕਰਦੇ ਹਨ ਲੋਕ

ਦੋਸ਼ੀ ਲਾੜਾ ਫੇਰੇ ਲੈਣ ਦੀ ਤਿਆਰੀ ਕਰ ਰਿਹਾ ਸੀ। ਉਸੇ ਸਮੇਂ ਪੁਲਸ ਨਾਲ ਇਕ ਔਰਤ ਪਹੁੰਚੀ। ਉਸ ਨੇ ਦੱਸਿਆ ਕਿ ਲਾੜਾ ਉਸ ਦਾ ਪਤੀ ਹੈ ਅਤੇ ਉਸ ਦੇ ਦੋ ਬੱਚੇ ਵੀ ਹਨ। ਪੁਲਸ ਲਾੜੇ ਨੂੰ ਅਤੇ ਕੁਝ ਹੋਰ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਥਾਣੇ ਲੈ ਕੇ ਚਲੀ ਗਈ, ਜਿਸ ਨਾਲ ਲਾੜੇ ਦੀ ਦੂਜੇ ਵਿਆਹ ਦੀ ਹਸਰਤ ਅਧੂਰੀ ਰਹਿ ਗਈ। ਇਸ ਮਾਮਲੇ ਵਿਚ ਕੋਤਵਾਲ ਨਿਰਭਯ ਸਿੰਘ ਨੇ ਦੱਸਿਆ ਕਿ ਪਹਿਲੀ ਪਤਨੀ ਨੇ ਸ਼ਿਕਾਇਤ ਦਰਜ ਕਰਵਾਈ ਹੈ। ਉਸੇ ਦੇ ਆਧਾਰ ’ਤੇ ਵਿਆਹ ਰੋਕਿਆ ਗਿਆ ਹੈ। ਦੋਸ਼ੀ ’ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।


author

Tanu

Content Editor

Related News