ਸਾਲੀ ਦੇ ਪਿਆਰ 'ਚ ਪਾਗ਼ਲ ਸ਼ਖਸ ਨੇ ਪਹਿਲਾਂ ਪਤਨੀ ਤੇ ਧੀ ਨੂੰ ਉਤਾਰਿਆ ਮੌਤ ਦੇ ਘਾਟ, ਫਿਰ ਕੀਤਾ ਗੰਗਾ ਇਸ਼ਨਾਨ

Thursday, Oct 15, 2020 - 12:09 PM (IST)

ਸਾਲੀ ਦੇ ਪਿਆਰ 'ਚ ਪਾਗ਼ਲ ਸ਼ਖਸ ਨੇ ਪਹਿਲਾਂ ਪਤਨੀ ਤੇ ਧੀ ਨੂੰ ਉਤਾਰਿਆ ਮੌਤ ਦੇ ਘਾਟ, ਫਿਰ ਕੀਤਾ ਗੰਗਾ ਇਸ਼ਨਾਨ

ਪ੍ਰਯਾਗਰਾਜ- ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ 'ਚ ਇਕ ਸ਼ਖਸ ਨੇ ਸਾਲੀ ਦੇ ਚੱਕਰ 'ਚ ਆਪਣੀ ਪਤਨੀ ਅਤੇ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੋਸ਼ੀ ਪਤੀ ਦਾ ਪਤਨੀ ਦੀ ਵੱਡੀ ਭੈਣ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਇਸ ਗੱਲ ਨੂੰ ਲੈ ਕੇ ਉਸ ਦਾ ਪਤਨੀ ਨਾਲ ਆਏ ਦਿਨ ਝਗੜਾ ਹੁੰਦਾ ਰਹਿੰਦਾ ਸੀ। ਰੋਜ਼ ਦੇ ਝਗੜਿਆਂ ਤੋਂ ਤੰਗ ਆ ਕੇ ਦੋਸ਼ੀ ਨੇ ਮੰਗਲਵਾਰ ਨੂੰ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਧੀ ਨੇ ਦੇਖ ਲਿਆ ਤਾਂ ਉਸ ਦਾ ਵੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਦੋਸ਼ੀ ਸ਼ਖਸ ਅਤੇ ਉਸ ਦੀ ਸਾਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਇਹ ਵੀ ਪੜ੍ਹੋ :ਬੇਦਰਦੀ ਦੀ ਇੰਤਹਾਅ: ਪਤਨੀ ਨੂੰ ਡੇਢ ਸਾਲ ਤੱਕ ਗੁਸਲਖ਼ਾਨੇ ਅੰਦਰ ਰੱਖਿਆ ਬੰਦ, ਹਾਲਤ ਜਾਣ ਆਵੇਗਾ ਰੋਣਾ

10 ਸਾਲ ਪਹਿਲਾਂ ਕਰਵਾਈ ਸੀ ਲਵ ਮੈਰਿਜ
ਬੁੱਧਵਾਰ ਨੂੰ ਪੁਲਸ ਨੇ ਦੱਸਿਆ ਕਿ ਦੋਸ਼ੀ ਮੋਹਿਤ ਨੇ ਸਰਿਤਾ ਨਾਲ 10 ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ। ਉਸ ਤੋਂ ਬਾਅਦ ਦੋਵੇਂ ਕੌਸ਼ਾਂਬੀ ਦੇ ਮਹੇਵਾ ਇਲਾਕੇ 'ਚ ਰਹਿਣ ਲੱਗੇ। ਦੋਹਾਂ ਦੀ 8 ਸਾਲ ਦੀ ਧੀ ਵੀ ਸੀ। ਇਸ ਦੌਰਾਨ ਸਰਿਤਾ ਦੀ ਵੱਡੀ ਭੈਣ ਨਾਲ ਮੋਹਿਤ ਦੀ ਫੋਨ 'ਤੇ ਲੰਬੀ ਗੱਲ ਹੋਣ ਲੱਗੀ। ਦੋਹਾਂ ਦੇ ਪ੍ਰੇਮ ਪ੍ਰਸੰਗ ਦੀ ਭਣਕ ਲੱਗਣ 'ਤੇ ਸਰਿਤਾ ਨੇ ਵਿਰੋਧ ਕੀਤਾ, ਜਿਸ ਕਾਰਨ ਆਏ ਦਿਨ ਮੋਹਿਤ ਅਤੇ ਸਰਿਤਾ ਦਰਮਿਆਨ ਕਹਾਸੁਣੀ ਹੋਣ ਲੱਗੀ। ਮੰਗਲਵਾਰ ਨੂੰ ਮੋਹਿਤ ਨੇ ਪਤਨੀ ਅਤੇ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ : 16 ਪ੍ਰੇਮਿਕਾਵਾਂ ਦੇ ਸ਼ੌਂਕ ਪੂਰੇ ਕਰਨ ਲਈ ਚੋਰੀ ਕਰਦਾ ਸੀ BMW ਵਰਗੀਆਂ ਕਾਰਾਂ, ਪੁਲਸ ਨੂੰ ਇੰਝ ਕਰਦਾ ਸੀ ਗੁੰਮਰਾਹ

ਕਤਲ ਕਰਨ ਤੋਂ ਬਾਅਦ ਕੀਤਾ ਗੰਗਾ ਇਸ਼ਨਾਨ
ਪੁਲਸ ਅਨੁਸਾਰ, 2 ਕਤਲ ਕਰਨ ਤੋਂ ਬਾਅਦ ਦੋਸ਼ੀ ਪਤੀ ਬੇਹੱਦ ਸ਼ਾਤਿਰ ਤਰੀਕੇ ਨਾਲ ਘਰੋਂ ਨਿਕਲ ਕੇ ਬਜ਼ਾਰ ਗਿਆ ਅਤੇ ਇੱਥੋਂ ਖਰੀਦਾਰੀ ਕਰਨ ਤੋਂ ਬਾਅਦ ਗੰਗਾ ਇਸ਼ਨਾਨ ਕੀਤਾ। ਘਰ ਆਕੇ ਪੁਲਸ ਨੂੰ ਗੁੰਮਰਾਹ  ਕਰਨ ਲਈ ਰੋਣ ਦਾ ਨਾਟਕ ਕਰਨ ਲੱਗਾ। ਪੁਲਸ ਨੇ ਜਦੋਂ ਮੋਹਿਤ ਦੀ ਕਾਲ ਡਿਟੇਲ ਦੀ ਜਾਂਚ ਕੀਤੀ ਤਾਂ ਪੂਰੇ ਮਾਮਲੇ ਦਾ ਪਰਦਾਫਾਸ਼ ਹੋ ਗਿਆ। ਮੋਹਿਤ ਅਤੇ ਉਸ ਦੀ ਸਾਲੀ ਦਰਮਿਆਨ ਫੋਨ 'ਤੇ ਕਾਫ਼ੀ ਦੇਰ ਗੱਲ ਕਰਨ ਦੇ ਸਬੂਤ ਮਿਲੇ। ਪੁਲਸ ਨੇ ਜਦੋਂ ਸਖ਼ਤੀ ਨਾਲ ਮੋਹਿਤ ਤੋਂ ਪੁੱਛ-ਗਿੱਛ ਕੀਤੀ ਤਾਂ ਉਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ।

ਇਹ ਵੀ ਪੜ੍ਹੋ : 13 ਸਾਲਾ ਕੁੜੀ ਦੇ ਗਰਭਵਤੀ ਹੋਣ 'ਤੇ ਸਾਹਮਣੇ ਆਇਆ ਜਬਰ ਜ਼ਿਨਾਹ ਦਾ ਮਾਮਲਾ, ਬੱਚੀ ਨੇ ਦੱਸੀ ਚੁੱਪ ਰਹਿਣ ਦੀ ਵਜ੍ਹਾ

ਸਾਲੀ ਪਤੀ ਨੂੰ ਛੱਡ ਧੀ ਨਾਲ ਰਹਿ ਰਹੀ ਸੀ ਇਕੱਲੀ
ਐੱਸ.ਪੀ. ਨੇ ਦੱਸਿਆ ਕਿ ਸਾਲੀ ਨੇ ਮੋਹਿਤ ਨਾਲ ਵਿਆਹ ਕਰਨ ਦੇ ਚੱਕਰ 'ਚ ਆਪਣੇ ਪਤੀ ਨੂੰ ਛੱਡ ਦਿੱਤਾ ਸੀ ਅਤੇ ਆਪਣੀ 4 ਸਾਲਾ ਧੀ ਨਾਲ ਇਕੱਲੇ ਰਹਿ ਰਹੀ ਸੀ। ਦੱਸਣਯੋਗ ਹੈ ਕਿ ਕੌਸ਼ਾਂਬੀ 'ਚ ਮੰਗਲਵਾਰ ਸ਼ਾਮ ਇਕ ਜਨਾਨੀ ਅਤੇ ਉਸ ਦੀ ਧੀ ਦੀ ਲਾਸ਼ ਘਰੋਂ ਮਿਲੀ ਸੀ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਪੁਲਸ ਨੇ 24 ਘੰਟਿਆਂ ਅੰਦਰ ਮਾਮਲੇ ਦਾ ਖੁਲਾਸਾ ਕਰ ਦਿੱਤਾ।


author

DIsha

Content Editor

Related News