90 ਸਾਲਾ ਬਜ਼ੁਰਗ ਹਸਪਤਾਲ ’ਚ ਦਾਖ਼ਲ, ਪੈਰਾਂ ’ਚ ਜੰਜ਼ੀਰਾਂ ਬੰਨ੍ਹ ਕੇ ਹੋ ਰਿਹੈ ਇਲਾਜ

05/13/2021 6:20:44 PM

ਏਟਾ— ਦੇਸ਼ ’ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਦੂਜੀ ਲਹਿਰ ਕਾਰਨ ਪੀੜਤਾਂ ਦੀ ਗਿਣਤੀ ਵੱਧਣ ਦੇ ਨਾਲ-ਨਾਲ ਮੌਤਾਂ ਦਾ ਅੰਕੜਾ ਵੀ ਵੱਧਣ ਲੱਗਾ ਹੈ। ਇਸ ਦਰਮਿਆਨ ਉੱਤਰ ਪ੍ਰਦੇਸ਼ ਦੇ ਏਟਾ ’ਚ ਇਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨੀ ਜ਼ਾਹਰ ਕਰੋਗੇ। ਦਰਅਸਲ ਇੱਥੇ 90 ਸਾਲ ਦੇ ਬਜ਼ੁਰਗ ਕੈਦੀ ਨੂੰ ਪੈਰਾਂ ’ਚ ਜੰਜ਼ੀਰਾਂ ਪਾ ਕੇ ਇਲਾਜ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ 90 ਸਾਲਾ ਬਾਬੂਰਾਮ ਪੁੱਤਰ ਬਲਵੰਤ ਸਿੰਘ ਇਕ ਪੁਰਾਣੇ ਮਾਮਲੇ ’ਚ ਜੇਲ੍ਹ ’ਚ ਸਜ਼ਾ ਕੱਟ ਰਹੇ ਹਨ। 

PunjabKesari

ਬੁੱਧਵਾਰ ਨੂੰ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ਼ ਹੋਈ ਤਾਂ ਉਨ੍ਹਾਂ ਨੂੰ ਸਥਾਨਕ ਹਸਪਤਾਲ ਦੇ ਕੋਵਿਡ ਵਾਰਡ ’ਚ ਦਾਖ਼ਲ ਕਰਵਾ ਦਿੱਤਾ ਗਿਆ। ਸਥਾਨਕ ਹਸਪਤਾਲ ਵਿਚ ਡਿਊਟੀ ’ਤੇ ਤਾਇਨਾਤ ਡਾ. ਸੌਰਭ ਨੇ ਦੱਸਿਆ ਕਿ ਬਾਬੂਰਾਮ ਥੋੜ੍ਹੇ ਜਿਹੇ ਮਾਨਸਿਕ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਵਾਰ-ਵਾਰ ਬੈੱਡ ਤੋਂ ਦੌੜ ਜਾਂਦੇ ਹਨ। ਇਸ ਲਈ ਵਾਰ-ਵਾਰ ਦੌੜਨ ਕਾਰਨ ਉਨ੍ਹਾਂ ਸੱਟ ਨਾ ਲੱਗ ਜਾਵੇ, ਇਸ ਲਈ ਉਨ੍ਹਾਂ ਨੂੰ ਜੰਜ਼ੀਰਾਂ ’ਚ ਬੰਨ੍ਹ ਕੇ ਰੱਖਿਆ ਗਿਆ ਹੈ। ਫ਼ਿਲਹਾਲ ਬਜ਼ੁਰਗ ਬਾਬੂਰਾਮ ਦਾ ਜੰਜ਼ੀਰਾਂ ਨਾਲ ਇਲਾਜ ਜਾਰੀ ਹੈ। 

90 ਸਾਲਾਂ ਦੇ ਕੈਦੀ ਨਾਲ ਅਜਿਹੀ ਅਣਮਨੁੱਖੀ ਹਰਕਤਾਂ ਬਾਰੇ ਗੰਭੀਰ ਪ੍ਰਸ਼ਨ ਖੜੇ ਕੀਤੇ ਜਾ ਰਹੇ ਹਨ। ਜੰਜ਼ੀਰਾਂ ਨਾਲ ਬੰਨ੍ਹੇ ਇਕ ਕੈਦੀ ਦੀ ਫੋਟੋ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਡੀਜੀ ਜੇਲ ਅਨੰਦ ਕੁਮਾਰ ਨੇ ਕੇਸ ਨੂੰ ਫੜਨ ਤੋਂ ਬਾਅਦ ਇਸ ਘਟਨਾ ਦਾ ਨੋਟਿਸ ਲਿਆ। ਸਬੰਧਤ ਜੇਲ੍ਹ ਵਾਰਡਨ ਅਸ਼ੋਕ ਯਾਦਵ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸਦੇ ਨਾਲ ਹੀ ਸੁਪਰਵਾਈਜ਼ਰੀ ਅਧਿਕਾਰੀ ਤੋਂ ਵੀ ਸਪੱਸ਼ਟੀਕਰਨ ਮੰਗਿਆ ਗਿਆ ਹੈ।


Tanu

Content Editor

Related News