UP ਚੋਣਾਂ 2022: ਦਿੱਗਜ ਆਗੂਆਂ ਦੇ ਧੀ-ਪੁੱਤਾਂ ਦੀ ਸਾਖ ਦਾਅ ’ਤੇ, ਚੋਣ ਮੈਦਾਨ ’ਚ ਰਾਜਨਾਥ ਦਾ ਬੇਟਾ ਵੀ

Thursday, Feb 10, 2022 - 11:19 AM (IST)

UP ਚੋਣਾਂ 2022: ਦਿੱਗਜ ਆਗੂਆਂ ਦੇ ਧੀ-ਪੁੱਤਾਂ ਦੀ ਸਾਖ ਦਾਅ ’ਤੇ, ਚੋਣ ਮੈਦਾਨ ’ਚ ਰਾਜਨਾਥ ਦਾ ਬੇਟਾ ਵੀ

ਲਖਨਊ— ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ’ਚ 11 ਜ਼ਿਲ੍ਹਿਆਂ ਦੀਆਂ 58 ਸੀਟਾਂ ’ਤੇ ਵੀਰਵਾਰ ਯਾਨੀ ਕਿ ਅੱਜ ਵੋਟਾਂ ਪੈ ਰਹੀਆਂ ਹਨ। ਪਹਿਲੇ ਪੜਾਅ ਦੀਆਂ ਵੋਟਾਂ ’ਚ ਕੁੱਲ 623 ਉਮੀਦਵਾਰਾਂ ਦੀ ਕਿਸਮਤ ਦਾਅ ’ਤੇ ਲੱਗੀ ਹੈ, ਜਿਨ੍ਹਾਂ ’ਚ 74 ਮਹਿਲਾਵਾਂ ਵੀ ਮੈਦਾਨ ’ਚ ਹਨ। ਪਹਿਲੇ ਪੜਾਅ ਵਿਚ ਸ਼ਾਮਲੀ, ਮੁਜ਼ੱਫਰਨਗਰ, ਮੇਰਠ, ਬਾਗਪਤ, ਗਾਜ਼ੀਆਦਾਬਦ, ਹਾਪੁੜ, ਗੌਤਮਬੁੱਧ ਨਗਰ, ਬੁਲੰਦਸ਼ਹਿਰ, ਅਲੀਗੜ੍ਹ, ਮਥੁਰਾ ਅਤੇ ਹਾਥਰਸ ਜ਼ਿਲ੍ਹਿਆਂ ਦੀਆਂ 58 ਵਿਧਾਨ ਸਭਾ ਸੀਟਾਂ ਦੇ 2.27 ਕਰੋੜ ਵੋਟਰ 74 ਮਹਿਲਾ ਉਮੀਦਵਾਰਾਂ ਸਮੇਤ ਕੁੱਲ 623 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। 

ਪਹਿਲੇ ਪੜਾਅ ਵਿਚ ਕਈ ਦਿੱਗਜ਼ ਨੇਤਾਵਾਂ ਦੇ ਪੁੱਤਰ ਅਤੇ ਧੀਆਂ ਵੀ ਚੋਣ ਲੜ ਰਹੇ ਹਨ। ਕਿਸੇ ਦੇ ਸਾਹਮਣੇ ਆਪਣੇ ਪਿਤਾ ਦੀ ਸਿਆਸੀ ਸਾਖ ਨੂੰ ਬਰਕਰਾਰ ਰੱਖਣ ਦੀ ਚਿੰਤਾ ਹੈ ਤਾਂ ਕਿਸੇ ਦੇ ਸਾਹਮਣੇ ਦਾਦਾ ਦੀ ਵਿਰਾਸਤ ਬਚਾਉਣ ਦੀ ਚੁਣੌਤੀ ਹੈ। ਪਹਿਲੇ ਪੜਾਅ ਦੀਆਂ ਵੋਟਾਂ ਵਿਚ ਯੂ. ਪੀ. ਦੇ ਦੋ ਸਾਬਕਾ ਮੁੱਖ ਮੰਤਰੀਆਂ ਦੇ ਪਰਿਵਾਰਕ ਮੈਂਬਰ ਚੋਣਾਂ ਵਿਚ ਹਨ ਅਤੇ ਕਈ ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਤੇ ਵਿਧਾਇਕ ਦੇ ਬੇਟੇ ਵੀ ਚੋਣ ਮੈਦਾਨ ’ਚ ਤਾਲ ਠੋਕ ਰਹੇ ਹਨ।

ਪੰਕਜ ਸਿੰਘ- 
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿ ਚੁੱਕੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਪੁੱਤਰ ਪੰਕਜ ਸਿੰਘ ਨੋਇਡਾ ਸੀਟ ਤੋਂ ਦੂਜੀ ਵਾਰ ਚੋਣ ਮੈਦਾਨ ਵਿਚ ਹਨ। ਪੰਕਜ ਸਿੰਘ ਖ਼ਿਲਾਫ ਸਮਾਜਵਾਦੀ ਪਾਰਟੀ ਨੇ ਸੁਨੀਲ ਚੌਧਰੀ ਨੂੰ ਉਤਾਰਿਆ ਹੈ। ਪੰਕਜ ਸਿੰਘ ਨੇ 2017 ਵਿਚ ਨੋਇਡਾ ਸੀਟ ’ਤੇ ਇਕ ਲੱਖ ਤੋਂ ਜ਼ਿਆਦਾ ਵੋਟਾਂ ਨਾਲ ਜਿੱਤ ਦਰਜ ਕਰ ਕੇ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ ਸਨ। ਇਸ ਵਾਰ ਉਨ੍ਹਾਂ ਸਾਹਮਣੇ ਵਿਰੋਧੀ ਧਿਰ ਨੇ ਜ਼ਬਰਦਸਤ ਚੱਕਰਵਿਊ ਰਚਿਆ ਹੈ। ਇਸ ਸੀਟ ’ਤੇ ਕਾਂਗਰਸ ਅਤੇ ਬਸਪਾ ਨੇ ਬ੍ਰਾਹਮਣ ਕਾਰਡ ਖੇਡਿਆ ਹੈ ਤਾਂ ਬਸਪਾ ਨੇ ਗੁੱਜਰ ਉਮੀਦਵਾਰ ਉਤਾਰ ਕੇ ਮੁਕਾਬਲੇ ਨੂੰ ਦਿਲਚਸਪ ਬਣਾ ਦਿੱਤਾ ਹੈ।

PunjabKesari

ਸੰਦੀਪ ਸਿੰਘ-
ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਦਿੱਗਜ਼ ਨੇਤਾ ਕਲਿਆਣ ਸਿੰਘ ਦੀ ਤੀਜੀ ਪੀੜ੍ਹੀ ਸਿਆਸੀ ਮੈਦਾਨ ’ਚ ਹੈ। ਅਲੀਗੜ੍ਹ ਜ਼ਿਲ੍ਹੇ ਦੀ ਅਤਰੌਲੀ ਵਿਧਾਨ ਸਭਾ ਸੀਟ ਤੋਂ ਦੂਜੀ ਵਾਰ ਚੋਣ ਲੜ ਰਹੇ ਸੰਦੀਪ ਕਲਿਆਣ ਸਿੰਘ ਦੇ ਪੋਤੇ ਹਨ। ਉਹ ਏਟਾ ਦੇ ਮੌਜੂਦਾ ਸੰਸਦ ਮੈਂਬਰ ਰਾਜਵੀਰ ਸਿੰਘ ਦੇ ਪੁੱਤਰ ਹਨ। ਉਹ 2017 ਦੀਆਂ ਚੋਣਾਂ ਵਿਚ ਪਹਿਲੀ ਵਾਰ ਅਤਰੌਲੀ ਸੀਟ ਤੋਂ ਜਿੱਤ ਕੇ ਵਿਧਾਇਕ ਬਣੇ। ਇਕ ਵਾਰ ਫਿਰ ਤੋਂ ਅਤਰੌਲੀ ਸੀਟ ਤੋਂ ਸੰਦੀਪ ਸਿੰਘ ਮੈਦਾਨ ’ਚ ਹਨ, ਜਿਨ੍ਹਾਂ ਸਾਹਮਣੇ ਸਮਾਜਵਾਦੀ ਦੇ ਵੀਰੇਸ਼ ਯਾਦਵ, ਬਸਪਾ ਤੋਂ ਓਮਵੀਰ ਸਿੰਘ ਮੈਦਾਨ ਵਿਚ ਹੈ ਅਤੇ ਉੱਥੇ ਹੀ ਕਾਂਗਰਸ ਤੋਂ ਧਰਮਿੰਦਰ ਕੁਮਾਰ ਕਿਸਮਤ ਅਜ਼ਮਾ ਰਹੇ ਹਨ। 

PunjabKesari

ਮੁਹੰਮਦ ਯੁਨੂਸ-

ਬੁਲੰਦਸ਼ਹਿਰ ਸਦਰ ਵਿਧਾਨ ਸਭਾ ਸੀਟ ’ਤੇ ਆਰ. ਐੱਲ. ਡੀ. ਦੀ ਟਿਕਟ ਤੋਂ ਚੋਣ ਮੈਦਾਨ ਵਿਚ ਉਤਰੇ ਮੁਹੰਮਦ ਯੁਨੂਸ ਦੇ ਸਾਹਮਣੇ ਆਪਣੇ ਭਰਾ ਅਲੀਮ ਦੀ ਸਿਆਸੀ ਵਿਰਾਸਤ ਨੂੰ ਬਰਕਰਾਰ ਰੱਖਣ ਦੀ ਚੁਣੌਤੀ ਹੈ। ਅਲੀਮ ਇਸ ਸੀਟ ਤੋਂ ਦੋ ਵਾਰ ਲਗਾਤਾਰ ਵਿਧਾਇਕ ਰਹੇ ਹਨ ਅਤੇ 2017 ਦੀਆਂ ਚੋਣਾਂ ਵਿਚ ਮੋਦੀ ਲਹਿਰ ਵਿਚ ਭਾਜਪਾ ਦੇ ਵੀਰੇਂਦਰ ਸਿੰਘ ਸਿਰੋਹੀ ਨੇ ਮਾਤ ਦਿੱਤੀ ਸੀ। ਅਲੀਮ ਦਾ ਦਿਹਾਂਤ ਹੋ ਗਿਆ ਹੈ ਅਤੇ ਉਨ੍ਹਾਂ ਦੇ ਭਰਾ ਮੁਹੰਮਦ ਯੁਨੂਸ ਚੋਣ ਮੈਦਾਨ ਵਿਚ ਹਨ। ਇਸ ਵਾਰ ਭਾਜਪਾ ਨੇ ਪ੍ਰਦੀਪ ਚੌਧਰੀ ਨੂੰ ਉਤਾਰਿਆ ਹੈ, ਜਿਨ੍ਹਾਂ ਦੇ ਖ਼ਿਲਾਫ਼ ਯੁਨੂਸ ਚੋਣ ਮੈਦਾਨ ਵਿਚ ਹਨ। ਦੇਖਣਾ ਇਹ ਹੋਵੇਗਾ ਕਿ ਯੁਨੂਸ ਆਪਣੇ ਭਰਾ ਵਾਂਗ ਵਿਧਾਨ ਸਭਾ ’ਚ ਪਹੁੰਚਦੇ ਹਨ ਜਾਂ ਨਹੀਂ।

PunjabKesari

ਰੂਪਾਲੀ ਦੀਕਸ਼ਿਤ-
ਆਗਰਾ ਦੀ ਫਤਿਹਾਬਾਦ ਵਿਧਾਨ ਸਭਾ ਸੀਟ ’ਤੇ ਸਮਾਜਵਾਦੀ ਪਾਰਟੀ ਦੀ ਟਿਕਟ ’ਤੇ ਰੂਪਾਲੀ ਦੀਕਸ਼ਿਤ ਚੋਣ ਮੈਦਾਨ ’ਚ ਉਤਰੀ ਹੈ। ਰੂਪਾਲੀ ਦੀਕਸ਼ਿਤ ਦੇ ਪਿਤਾ ਮਾਫੀਆ ਅਤੇ ਬਾਹੁਹਲੀ ਮੂਲ ਰੂਪ ਤੋਂ ਫਿਰੋਜ਼ਾਬਾਦ ਦੇ ਰਹਿਣ ਵਾਲੇ ਹਨ। ਉਹ ਫਤਿਹਾਬਾਦ ਸੀਟ ਤੋਂ ਦੋ ਵਾਰ ਚੋਣਾਂ ਲੜ ਚੁੱਕੇ ਹਨ ਪਰ ਜਿੱਤ ਨਹੀਂ ਮਿਲੀ। ਅਸ਼ੋਕ ਦੀ ਧੀ ਰੂਪਾਲੀ ਚੋਣ ਮੈਦਾਨ ਵਿਚ ਉਤਰੀ ਹੈ। 

PunjabKesari


author

Tanu

Content Editor

Related News