ਬੇਟੀ ਦਾ ਕਤਲ ਕਰ ਲਾਸ਼ ਟੋਏ ''ਚ ਦਫਨਾਈ, ਮਾਂ ਗ੍ਰਿਫਤਾਰ

Tuesday, May 05, 2020 - 10:58 AM (IST)

ਬੇਟੀ ਦਾ ਕਤਲ ਕਰ ਲਾਸ਼ ਟੋਏ ''ਚ ਦਫਨਾਈ, ਮਾਂ ਗ੍ਰਿਫਤਾਰ

ਬਾਂਦਾ- ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲੇ ਦੇ ਖੁਰਹੰਡ ਪਿੰਡ 'ਚ ਇਕ ਔਰਤ ਨੇ ਆਪਣੀ ਨਾਬਾਲਗ ਬੇਟੀ ਦਾ ਹੱਤਿਆ ਕਰ ਕੇ ਲਾਸ਼ ਨੂੰ ਟੋਏ 'ਚ ਦਫਨਾ ਦਿੱਤਾ। ਪੁਲਸ ਨੇ ਲਾਸ਼ ਬਰਾਮਦ ਕਰ ਕੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਗਿਰਵਾਂ ਥਾਣਾ ਦੇ ਇੰਚਾਰਜ ਨਿਰੀਖਕ (ਐੱਸ.ਐੱਚ.ਓ.) ਸ਼ਸ਼ੀ ਕੁਮਾਰ ਪਾਂਡੇ ਨੇ ਮੰਗਲਵਾਰ ਨੂੰ ਦੱਸਿਆ ਕਿ ਸੋਮਵਾਰ ਨੂੰ ਖੁਰਹੰਡ ਜਗਾ ਦੇ ਟੋਏ 'ਚ ਦਫਨਾਈ ਗਈ ਕਰੀਬ 15 ਸਾਲ ਦੀ ਕੁੜੀ ਸ਼ਿਲਪੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਉਨਾਂ ਨੇ ਕਿਹਾ ਕਿ ਇਸ ਸਿਲਸਿਲੇ 'ਚ ਕੁੜੀ ਦੀ ਮਾਂ ਸਰੋਜ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੁੜੀ ਦੇ ਚਚੇਰੇ ਭਰਾ ਭਵਾਨੀ ਸਿੰਘ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਹਵਾਲੇ ਤੋਂ ਉਨਾਂ ਨੇ ਦੱਸਿਆ ਕਿ ਔਰਤ ਸਰੋਜ ਸਿੰਘ ਨੇ 30 ਅਪ੍ਰੈਲ ਦੀ ਰਾਤ ਇਕ ਹੋਰ ਵਿਅਕਤੀ ਨਾਲ ਮਿਲ ਕੇ ਆਪਣੀ ਬੇਟੀ ਸ਼ਿਲਪੀ ਦੀ ਕੁੱਟਮਾਰ ਕਰ ਕੇ ਹੱਤਿਆ ਕਰਨ ਤੋਂ ਬਾਅਦ ਲਾਸ਼ ਗਾਇਬ ਕਰ ਦਿੱਤੀ ਸੀ।

ਪਾਂਡੇ ਨੇ ਦੱਸਿਆ ਕਿ ਇਸ ਸੂਚਨਾ 'ਤੇ ਔਰਤ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਵਿਰੁੱਧ ਮੁਕੱਦਮਾ ਦਰਜ ਕਰ ਕੇ ਔਰਤ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਗਈ। ਉਸ ਦੀ ਨਿਸ਼ਾਨਦੇਹੀ 'ਤੇ ਟੋਏ 'ਚ ਦਫਨਾਈ ਗਈ ਲਾਸ਼ ਬਰਾਮਦ ਕਰ ਲਈ ਗਈ। ਪਾਂਡੇ ਅਨੁਸਾਰ ਔਰਤ ਨੇ ਦੱਸਿਆ ਕਿ ਘਟਨਾ ਦੇ ਇਕ ਦਿਨ ਪਹਿਲਾਂ ਉਸ ਦੀ ਬੇਟੀ ਰਾਤ ਭਰ ਘਰੋਂ ਗਾਇਬ ਰਹੀ ਸੀ। ਇਸੇ ਨੂੰ ਲੈ ਕੇ ਦੋਹਾਂ ਦਰਮਿਆਨ ਝਗੜਾ ਹੋਇਆ ਸੀ। ਉਨਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਔਰਤ ਨੇ ਸੌਂਦੇ ਸਮੇਂ ਚੁੰਨੀ ਨਾਲ ਆਪਣੀ ਬੇਟੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਖੰਡਹਰ 'ਚ ਟੋਏ ਪੁੱਟ ਕੇ ਦਫਨਾ ਦਿੱਤਾ ਸੀ। ਉਨਾਂ ਨੇ ਦੱਸਿਆ ਕਿ ਔਰਤ ਦਾ ਪਤੀ ਨੋਇਡਾ 'ਚ ਕਿਸੇ ਨਿੱਜੀ ਕੰਪਨੀ 'ਚ ਮਜ਼ਦੂਰੀ ਕਰਦਾ ਹੈ ਅਤੇ ਔਰਤ ਇੱਥੇ ਆਪਣੇ 6 ਨਾਬਾਲਗ ਬੱਚਿਆਂ ਨਾਲ ਰਹਿ ਰਹੀ ਹੈ। ਫਿਲਹਾਲ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News