ਨਾਬਾਲਗ ਧੀ ਦੇ ਵਿਆਹ ਦਾ ਵਿਰੋਧ ਕਰਨ ''ਤੇ ਪਤੀ ਨੇ ਪਤਨੀ ਦਾ ਕੀਤਾ ਕਤਲ

Tuesday, Jul 28, 2020 - 03:39 PM (IST)

ਨਾਬਾਲਗ ਧੀ ਦੇ ਵਿਆਹ ਦਾ ਵਿਰੋਧ ਕਰਨ ''ਤੇ ਪਤੀ ਨੇ ਪਤਨੀ ਦਾ ਕੀਤਾ ਕਤਲ

ਨੋਇਡਾ- ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ ਜ਼ਿਲ੍ਹੇ ਦੇ ਥਾਣਾ ਐਕਸਪ੍ਰੈੱਸ ਵੇਅ ਖੇਤਰ ਦੇ ਮੰਗਰੌਲੀ ਪਿੰਡ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਸੋਮਾਵਰ ਦੇਰ ਰਾਤ ਪਤਨੀ ਦੇ ਸਿਰ 'ਤੇ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਅਨੁਸਾਰ ਦੋਸ਼ੀ ਨੇ ਆਪਣੀ ਨਾਬਾਲਗ ਧੀ ਦਾ ਵਿਆਹ ਤੈਅ ਕਰ ਦਿੱਤਾ ਸੀ, ਇਸੇ ਗੱਲ ਦਾ ਵਿਰੋਧ ਉਸ ਦੀ ਪਤਨੀ ਨੇ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਪਤਨੀ ਦਾ ਕਤਲ ਕਰ ਦਿੱਤਾ। ਪੁਲਸ ਅਧਿਕਾਰੀ ਰਣਵਿਜੇ ਸਿੰਘ ਨੇ ਦੱਸਿਆ ਕਿ ਮੂਲ ਰੂਪ ਨਾਲ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦਾ ਰਹਿਣ ਵਾਲਾ ਗੁਲਜ਼ਾਰ ਪਤਨੀ ਤਾਰਾ ਦੇਵੀ ਨਾਲ ਮੰਗਰੌਲੀ ਪਿੰਡ 'ਚ ਰਹਿੰਦਾ ਸੀ।

ਉਸ ਨੇ ਆਪਣੀ ਨਾਬਾਲਗ ਧੀ ਦਾ ਵਿਆਹ ਕਿਸੇ ਵਿਅਕਤੀ ਨਾਲ ਤੈਅ ਕਰ ਦਿੱਤਾ ਸੀ। ਸਿੰਘ ਨੇ ਦੱਸਿਆ ਕਿ ਇਸ ਗੱਲ ਦਾ ਉਸ ਦੀ ਪਤਨੀ ਵਿਰੋਧ ਕਰ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਦੋਵੇਂ ਪਤੀ-ਪਤਨੀ ਨੇ ਬੈਠ ਕੇ ਇਕੱਠੇ ਸ਼ਰਾਬ ਪੀਤੀ। ਬੇਟੀ ਦੇ ਵਿਆਹ ਨੂੰ ਲੈ ਕੇ ਦੋਹਾਂ 'ਚ ਝਗੜਾ ਹੋ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਗੁਲਜ਼ਾਰ ਨੇ ਆਪਣੀ ਪਤਨੀ ਦੇ ਸਿਰ 'ਤੇ ਭਾਰੀ ਵਸਤੂ ਨਾਲ ਹਮਲਾ ਕਰ ਕੇ, ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


author

DIsha

Content Editor

Related News