ਯੂ.ਪੀ. ''ਚ ਇੱਟ ਨਾਲ ਕੁਚਲ ਕੇ ਮਾਂ ਅਤੇ 2 ਸਾਲਾ ਧੀ ਦਾ ਕੀਤਾ ਕਤਲ

Monday, Jun 15, 2020 - 04:50 PM (IST)

ਯੂ.ਪੀ. ''ਚ ਇੱਟ ਨਾਲ ਕੁਚਲ ਕੇ ਮਾਂ ਅਤੇ 2 ਸਾਲਾ ਧੀ ਦਾ ਕੀਤਾ ਕਤਲ

ਬਾਰਾਬੰਕੀ- ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੇ ਸੁਬੇਹਾ ਥਾਣਾ ਖੇਤਰ ਦੇ ਇਕ ਪਿੰਡ 'ਚ ਜਨਾਨੀ ਅਤੇ ਉਸ ਦੀ 2 ਸਾਲਾ ਮਾਸੂਮ ਧੀ ਦਾ ਇੱਟ ਨਾਲ ਕੁਚਲ ਕੇ ਕਤਲ ਕਰ ਦਿੱਤਾ ਗਿਆ ਹੈ। ਇਕ ਹੋਰ ਧੀ 'ਤੇ ਵੀ ਹਮਲਾ ਹੋਇਆ, ਜਿਸ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਸੁਪਰਡੈਂਟ ਅਰਵਿੰਦ ਚਤੁਰਵੇਦੀ ਨੇ ਸੋਮਵਾਰ ਨੂੰ ਦੱਸਿਆ ਕਿ ਸੁਬੇਹਾ ਥਾਣਾ ਖੇਤਰ ਦੇ ਇਕ ਪਿੰਡ 'ਚ ਰਹਿਣ ਵਾਲੀ ਜਨਾਨੀ ਦਾ ਪਤੀ ਕੁਵੈਤ 'ਚ ਨੌਕਰੀ ਕਰਦਾ ਹੈ। ਜਨਾਨੀ ਆਪਣੀਆਂ 2 ਧੀਆਂ ਨਾਲ ਪਿੰਡ 'ਚ ਹੀ ਰਹਿੰਦੀ ਸੀ। ਉਸ ਦੇ 2 ਬੇਟੇ ਅਮੇਠੀ ਦੇ ਸ਼ੁਕੁਲਬਾਜ਼ਾ ਸਥਿਤ ਨਾਨਕੇ 'ਚ ਹਨ। ਚਤੁਰਵੇਦੀ ਨੇ ਦੱਸਿਆ ਕਿ ਸੋਮਵਾਰ ਸਵੇਰੇ ਗੁਆਂਢੀ ਛੱਤ ਦੇ ਟੁੱਥਬਰੱਸ਼ ਕਰ ਰਿਹਾ ਸੀ। ਇਸੇ ਦੌਰਾਨ ਉਸ ਦੀ ਨਜ਼ਰ ਗੁਆਂਢ ਦੇ ਹਾਤੇ'ਚ ਪਈ ਤਾਂ ਉਹ ਹੈਰਾਨ ਰਹਿ ਗਿਆ, ਉੱਥੇ 2 ਸਾਲਾ ਬੱਚੀ ਦੀ ਲਾਸ਼ ਪਈ ਸੀ। ਉਹ ਚੀਕਦੇ ਹੋਏ ਹੇਠਾਂ ਆਇਆ ਅਤੇ ਪਿੰਡ ਵਾਲਿਆਂ ਨੂੰ ਸੂਚਨਾ ਦਿੱਤੀ। ਸਾਰਿਆਂ ਨੇ ਜਨਾਨੀ ਦੇ ਬੰਦ ਦਰਵਾਜ਼ੇ ਨੂੰ ਖੜਕਾਇਆ ਪਰ ਕੋਈ ਜਵਾਬ ਨਹੀਂ ਮਿਲਿਆ।

ਜਦੋਂ ਸਾਰੇ ਛੱਤ 'ਤੇ ਪਹੁੰਚੇ ਤਾਂ ਉੱਥੇ ਜਨਾਨੀ ਦੀ ਲਾਸ਼ ਪਈ ਸੀ। ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕਰਨ ਤੋਂ ਬਾਅਦ ਉਸ ਦੇ ਚਿਹਰੇ ਨੂੰ ਕੁਚਲ ਦਿੱਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਜਨਾਨੀ ਕੋਲ ਹੀ ਉਸ ਦੀ 6 ਸਾਲਾ ਧੀ ਖੂਨ ਨਾਲ ਲੱਥਪੱਥ ਪਈ ਸੀ। ਉਸ ਦੇ ਸਾਹ ਚੱਲਦੇ ਦੇਖ ਪੁਲਸ ਨੇ ਉਸ ਨੂੰ ਉਸ ਤਰੁੰਤ ਟਰਾਮਾ ਸੈਂਟਰ ਭੇਜ ਦਿੱਤਾ। ਘਰ ਦੇ ਨਾਲ ਖਾਲੀ ਪਏ ਹਾਤੇ ਤੋਂ ਪੁਲਸ ਨੇ ਜਨਾਨੀ ਦੀ 2 ਸਾਲਾ ਧੀ ਦੀ ਲਾਸ਼ ਵੀ ਬਰਾਮਦ ਕੀਤੀ। ਪੁਲਸ ਮਾਮਲੇ ਦੀ ਜਾਂਚ 'ਚ ਲੱਗੀ ਹੈ। ਉਨ੍ਹਾਂ ਦੱਸਿਆ ਕਿ ਇਸ ਗੱਲ ਦਾ ਖਦਸ਼ਾ ਹੈ ਕਿ ਜਨਾਨੀ ਨਾਲ ਰੇਪ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਹੋਵੇ।


author

DIsha

Content Editor

Related News