ਕੋਵਿਡ-19 : ਬਸਤੀ ''ਚ 12920 ਲੋਕਾਂ ਨੂੰ ਕੀਤਾ ਗਿਆ ਕੁਆਰੰਟੀਨ
Sunday, May 03, 2020 - 11:07 AM (IST)

ਬਸਤੀ- ਉੱਤਰ ਪ੍ਰਦੇਸ਼ ਦੇ ਬਸਤੀ 'ਚ ਕੋਵਿਡ-19 ਤੋਂ ਬਚਾਅ ਲਈ ਜ਼ਿਲੇ ਦੇ ਬਾਹਰੋਂ ਆਏ 12920 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਜ਼ਿਲਾ ਅਧਿਕਾਰੀ ਆਸ਼ੂਤੋਸ਼ ਨਿਰੰਜਨ ਨੇ ਐਤਵਾਰ ਨੂੰ ਦੱਸਿਆ ਕਿ ਜ਼ਿਲੇ 'ਚ ਕੋਵਿਡ-19 ਨਾਲ ਨਜਿੱਠਣ ਲਈ ਸਰਗਰਮੀ ਵਰਤੀ ਜਾ ਰਹੀ ਹੈ। ਬਾਹਰੋਂ ਆਉਣ ਵਾਲੇ ਲੋਕਾਂ ਨੂੰ 14 ਦਿਨਾਂ ਲਈ ਕੁਆਰੰਟੀਨ ਕੀਤਾ ਜਾ ਰਿਹਾ ਹੈ। ਹੁਣ ਤੱਕ ਬਸਤੀ 'ਚ ਬਾਹਰੋਂ ਆਏ 12920 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਉਨਾਂ ਨੇ ਦੱਸਿਆ ਕਿ ਇਨਾਂ ਚੋਂ 159 ਵਿਅਕਤੀਆਂ ਨੂੰ ਹਸਪਤਾਲ, 1246 ਵਿਅਕਤੀਆਂ ਨੂੰ ਵੱਖ-ਵੱਖ ਸਕੂਲਾਂ 'ਚ, 11515 ਵਿਅਕਤੀਆਂ ਨੂੰ ਉਨਾਂ ਦੇ ਘਰੋਂ ਕੁਆਰੰਟੀਨ ਕੀਤਾ ਗਿਆ ਹੈ।
ਜ਼ਿਲੇ 'ਚ 2270 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ, ਜਿਸ ' 1940 ਲੋਕਾਂ ਦੀ ਰਿਪੋਰਟ ਨੈਗੇਟਿਵ ਮਿਲੀ ਹੈ। 299 ਵਿਅਕਤੀਆਂ ਦੀ ਰਿਪੋਰਟ ਮਿਲਣੀ ਬਾਕੀ ਹੈ। ਉਨਾਂ ਨੇ ਦੱਸਿਆ ਕਿ ਜ਼ਿਲੇ 'ਚ 31 ਵਿਅਕਤੀ ਕੋਵਿਡ-19 ਨਾਲ ਪੀੜਤ ਮਿਲੇ ਹਨ, ਇਨਾਂ 'ਚੋਂ ਇਕ ਵਿਅਕਤੀ ਦੀ ਮੌਤ ਹੋ ਗਈ ਹੈ। 13 ਵਿਅਕਤੀ ਠੀਕ ਹੋ ਕੇ ਆਪਣੇ ਘਰ ਚੱਲੇ ਗਏ ਹਨ। 17 ਵਿਅਕਤੀਆਂ ਦਾ ਇਲਾਜ ਕੋਵਿਡ-19 ਹਸਪਤਾਲ ਸੀ.ਐੱਚ.ਸੀ. ਮੁੰਡੇਰਵਾ 'ਚ ਚੱਲ ਰਿਹਾ ਹੈ।