ਖੇਡਦੇ-ਖੇਡਦੇ ਬਾਥਰੂਮ ''ਚ ਪਹੁੰਚ ਗਈ ਡੇਢ ਸਾਲ ਦੀ ਬੱਚੀ, ਪਾਣੀ ਦੀ ਬਾਲਟੀ ''ਚ ਡਿੱਗਣ ਨਾਲ ਤੋੜਿਆ ਦਮ
Tuesday, Mar 05, 2024 - 02:55 PM (IST)
ਸ਼ਾਹਜਹਾਂਪੁਰ- ਛੋਟੇ ਬੱਚਿਆਂ ਨੂੰ ਲੈ ਕੇ ਜ਼ਰਾ ਜਿੰਨੀ ਲਾਪ੍ਰਵਾਹੀ ਮਹਿੰਗੀ ਪੈ ਸਕਦੀ ਹੈ। ਤੁਹਾਡੀ ਛੋਟੀ ਜਿਹੀ ਗਲਤੀ ਬੱਚੇ ਦੀ ਜਾਨ ਵੀ ਲੈ ਸਕਦੀ ਹੈ। ਅਜਿਹਾ ਹੀ ਕੁਝ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਵੇਖਣ ਨੂੰ ਮਿਲਿਆ, ਜਿੱਥੇ ਇਕ ਕਾਰੋਬਾਰੀ ਦੀ ਡੇਢ ਸਾਲ ਦੀ ਧੀ ਘਰ 'ਚ ਖੇਡ ਰਹੀ ਸੀ। ਖੇਡਦੇ-ਖੇਡਦੇ ਬੱਚੀ ਬਾਥਰੂਮ ਵਿਚ ਪਹੁੰਚ ਗਈ ਅਤੇ ਉਹ ਬਾਥਰੂਮ 'ਚ ਰੱਖੀ ਪਾਣੀ ਦੀ ਬਾਲਟੀ 'ਚ ਡਿੱਗ ਗਈ। ਜਿਸ ਤੋਂ ਬਾਅਦ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਕਣਕ ਦੇ ਖੇਤਾਂ 'ਚ ਡਿੱਗਿਆ ਆਰਮੀ ਦਾ ਜਹਾਜ਼, ਆਵਾਜ਼ ਸੁਣ ਭੱਜੇ ਲੋਕਾਂ ਦੀ ਲੱਗੀ ਭੀੜ
ਦਰਅਸਲ ਕਲਾਨ ਖੇਤਰ ਦੇ ਸੂਰਈਆਨਗਰ ਕਾਲੋਨੀ ਵਾਸੀ ਅਚਲ ਗੁਪਤਾ ਕਾਰੋਬਾਰੀ ਹਨ। ਸੋਮਵਾਰ ਸਵੇਰੇ ਉਨ੍ਹਾਂ ਦੀ ਡੇਢ ਸਾਲ ਦੀ ਧੀ ਸ਼ਿਵਾਂਗੀ ਘਰ 'ਚ ਖੇਡ ਰਹੀ ਸੀ। ਪਤਨੀ ਸ਼ੀਤਲ ਆਪਣੇ ਕੰਮ ਵਿਚ ਰੁੱਝੀ ਹੋਈ ਸੀ। ਇਸ ਦਰਮਿਆਨ ਸ਼ਿਵਾਂਗੀ ਖੇਡਦੇ ਹੋਏ ਬਾਥਰੂਮ ਵਿਚ ਪਹੁੰਚ ਗਈ। ਬੱਚੀ ਬਾਥਰੂਮ ਵਿਚ ਰੱਖੀ ਪਾਣੀ ਦੀ ਭਰੀ ਬਾਲਟੀ ਵਿਚ ਡਿੱਗ ਗਈ। ਕਾਫੀ ਦੇਰ ਤੱਕ ਜਦੋਂ ਬੱਚੀ ਪਰਿਵਾਰ ਨੂੰ ਨਜ਼ਰ ਨਹੀਂ ਆਈ ਤਾਂ ਮਾਂ ਸ਼ੀਤਲ ਨੇ ਭਾਲ ਸ਼ੁਰੂ ਕੀਤੀ। ਸ਼ੀਤਲ ਨੇ ਬਾਥਰੂਮ ਵਿਚ ਧੀ ਨੂੰ ਬਾਲਟੀ 'ਚ ਡੁੱਬਿਆ ਵੇਖਿਆ। ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਹਫੜਾ-ਦਫੜੀ 'ਚ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਵਾਰਦਾਤ, BSP ਆਗੂ ਦਾ ਗੋਲੀ ਮਾਰ ਕੇ ਕਤਲ
ਧੀ ਦੀ ਮੌਤ ਦੀ ਖ਼ਬਰ ਸੁਣ ਕੇ ਮਾਂ ਸ਼ੀਤਲ ਕਈ ਵਾਰ ਬੇਹੋਸ਼ ਹੋ ਕੇ ਡਿੱਗ ਪਈ। ਪਰਿਵਾਰ ਦੇ ਹੋਰ ਮੈਂਬਰ ਵੀ ਇਸ ਘਟਨਾ ਤੋਂ ਬੇਸੁੱਧ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਅਚਲ ਗੁਪਤਾ ਦੇ ਭਰਾ ਸ਼ਾਲੂ ਨਹਾਉਣ ਮਗਰੋਂ ਬਾਥਰੂਮ ਦਾ ਦਰਵਾਜ਼ਾ ਬੰਦ ਕਰਨਾ ਭੁੱਲ ਗਏ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8