ਨਸ਼ੀਲੇ ਪਦਾਰਥ ਦੀ ਤਸਕਰੀ ਕਰਨ ਵਾਲਾ ਚੜ੍ਹਿਆ ਪੁਲਸ ਅੜਿੱਕੇ, 6 ਲੱਖ ਦੀ ਸਮੈਕ ਬਰਾਮਦ

Tuesday, Dec 27, 2022 - 10:19 AM (IST)

ਨਸ਼ੀਲੇ ਪਦਾਰਥ ਦੀ ਤਸਕਰੀ ਕਰਨ ਵਾਲਾ ਚੜ੍ਹਿਆ ਪੁਲਸ ਅੜਿੱਕੇ, 6 ਲੱਖ ਦੀ ਸਮੈਕ ਬਰਾਮਦ

ਸਹਾਰਨਪੁਰ- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੇ ਮਿਰਜ਼ਾਪੁਰ ਖੇਤਰ 'ਚ ਇਕ ਨਸ਼ੀਲੇ ਪਦਾਰਥ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਕੋਲੋਂ 6 ਲੱਖ ਰੁਪਏ ਕੀਮਤ ਦੀ ਸਮੈਕ ਬਰਾਮਦ ਕੀਤੀ ਗਈ ਹੈ। ਪੁਲਸ ਦੇ ਇਕ ਅਧਿਕਾਰੀ ਨੇ ਮੰਗਲਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ। 

ਵਧੀਕ ਪੁਲਸ ਸੁਪਰਡੈਂਟ ਸੂਰਜ ਰਾਏ ਨੇ ਦੱਸਿਆ ਕਿ ਮਿਰਜ਼ਾਪੁਰ ਥਾਣੇ ਦੇ ਮੁਖੀ ਪਿਊਸ਼ ਦੀਕਸ਼ਿਤ ਨੇ ਸੋਮਵਾਰ ਨੂੰ ਵਾਹਨ ਨਿਰੀਖਣ ਦੌਰਾਨ ਹਫੀਜ਼ ਨਾਮੀ ਨਸ਼ੀਲੇ ਪਦਾਰਥ ਤਸਕਰ ਨੂੰ ਫੜਿਆ। ਉਸ ਦੀ ਭਾਲ ਦੌਰਾਨ ਸਮੈਕ ਬਰਾਮਦ ਹੋਈ, ਜਿਸ ਦੀ ਕੀਮਤ ਕੌਮਾਂਤਰੀ ਬਜ਼ਾਰ 'ਚ 6 ਲੱਖ ਰੁਪਏ ਦੱਸੀ ਜਾ ਰਹੀ ਹੈ। ਰਾਏ ਨੇ ਦੱਸਿਆ ਕਿ ਫੜਿਆ ਗਿਆ ਬਦਮਾਸ਼ ਇਸ ਤੋਂ ਪਹਿਲਾਂ ਨਸ਼ਾ ਤਸਕਰੀ 'ਚ ਜੇਲ੍ਹ ਜਾ ਚੁੱਕਾ ਹੈ ਅਤੇ ਉਸ 'ਤੇ ਗੈਂਗਸਟਰ ਕਾਨੂੰਨ ਤਹਿਤ ਮਾਮਲਾ ਵੀ ਦਰਜ ਹੈ।


author

Tanu

Content Editor

Related News